1ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਮਾਘੀ ਰੈਲੀ ਦੀ ਤਾਰੀਫ ਕਰਨ ਤੋਂ ਬਾਅਦ ਕਾਂਗਰਸੀ ਆਗੂ ਜਗਮੀਤ ਬਰਾੜ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਨੂੰ ਮਿਲੇ ਹਨ। ਇਸ ਮੁਲਾਕਾਤ ਦੀ ਖਬਰ ਨਸ਼ਰ ਹੋਣ ਤੋਂ ਬਾਅਦ ਜਗਮੀਤ ਬਰਾੜ ਨੇ ਟਵਿੱਟਰ ‘ਤੇ ਸਫਾਈ ਦਿੱਤੀ ਹੈ ਕਿ ਇਹ ਮੁਲਾਕਾਤ ਸਿਆਸੀ ਨਹੀਂ ਸੀ। ਜਗਮੀਤ ਬਰਾੜ ਨੇ ਕਿਹਾ ਹੈ ਕਿ ਉਹ ਇਕ ਵਿਆਹ ਦੇ ਸਮਾਰੋਹ ‘ਤੇ ਕੇਜਰੀਵਾਲ ਨਾਲ ਮਿਲੇ ਹਨ ਅਤੇ ਇਸ ਵਿਚ ਕਿਸੇ ਤਰ੍ਹਾਂ ਦੀ ਕੋਈ ਸਿਆਸੀ ਮਨਸ਼ਾ ਨਹੀਂ ਦੇਖੀ ਜਾਣੀ ਚਾਹੀਦੀ ਹੈ।
ਜਗਮੀਤ ਬਰਾੜ ਨੇ ਕਿਹਾ ਹੈ ਕਿ ਉਹ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਦੇ ਦੇਹਾਂਤ ਵੇਲੇ ਵੀ ਭੋਗ ਦੇ ਸਮੇਂ ਬਾਦਲ ਪਰਿਵਾਰ ਨਾਲ ਮਿਲੇ ਸਨ ਅਤੇ ਉਸ ਸਮੇਂ ਵੀ ਅਜਿਹੀਆਂ ਹੀ ਖਬਰਾਂ ਸਾਹਮਣੇ ਆਈਆਂ ਸਨ ਪਰ ਇਸ ਮੁਲਾਕਾਤ ਨੂੰ ਸਿਆਸੀ ਮੁਲਾਕਾਤ ਦੇ ਤੌਰ ‘ਤੇ ਨਾ ਵੇਖਿਆ ਜਾਵੇ।
ਕਾਂਗਰਸ ਨਾਲ ਲੰਮੀ ਨਾਰਾਜ਼ਗੀ ਤੋਂ ਬਾਅਦ ਘਰ ਵਾਪਸੀ ਕਰਨ ਵਾਲੇ ਜਗਮੀਤ ਬਰਾੜ ਦੇ ਸੁਰ ਖਡੂਰ ਸਾਹਿਬ ਵਿਧਾਨ ਸਭਾ ਚੋਣ ਦਾ ਬਾਈਕਾਟ ਕਰਨ ਦੇ ਮਾਮਲੇ ਵਿਚ ਵੀ ਪਾਰਟੀ ਨਾਲੋਂ ਵੱਖ ਸਨ ਅਤੇ ਉਨ੍ਹਾਂ ਖੁੱਲ੍ਹੇ ਤੌਰ ‘ਤੇ ਖਡੂਰ ਸਾਹਿਬ ਦੀ ਚੋਣ ਨਾ ਲੜਨ ਦੇ ਫੈਸਲਾ ਦਾ ਵਿਰੋਧ ਕੀਤਾ ਸੀ।

LEAVE A REPLY