3ਤਾਈਪੇ : ਬਚਾਅਕਰਤਾਵਾਂ ਨੇ ਤਾਈਵਾਨ ਵਿਚ ਸਭ ਤੋਂ ਪੁਰਾਣੇ ਸ਼ਹਿਰ ਤੈਨਾਨ ਵਿਚ ਸ਼ਕਤੀਸ਼ਾਲੀ ਭੂਚਾਲ ਆਉਣ ਤੋਂ ਬਾਅਦ ਇਕ ਹਫਤੇ ਵਿਚ ਮਲਬੇ ‘ਚੋਂ 113 ਲਾਸ਼ਾਂ ਕੱਢੀਆਂ ਹਨ। ਇਸ ਦੇ ਨਾਲ ਹੀ ਹੁਣ ਇਕ 17 ਮੰਜ਼ਿਲਾਂ ਰਿਹਾਇਸ਼ੀ ਕੰਪਲੈਕਸ ਦੇ ਢਹਿਣ ਤੋਂ ਬਾਅਦ ਲਾਪਤਾ ਚਾਰ ਲੋਕਾਂ ਦਾ ਅਜੇ ਤੱਕ ਵੀ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਵੇਈਗੁਆਨ ਗੋਲਡਨ ਡ੍ਰੈਗਨ ਕੰਪਲੈਕਸ ਦੇ ਮਲਬੇ ਵਿਚ ਦੋ ਨੂੰ ਛੱਡ ਕੇ ਬਾਕੀ ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਕੰਪਲੈਕਸ ਵਿਚ ਪਿਛਲੇ ਹਫਤੇ ਚੰਦਰ ਨਵੇਂ ਸਾਲ ਦੀ ਛੁੱਟੀ ਦੌਰਾਨ ਆਏ 6.4 ਤੀਬਰਤਾ ਦੇ ਭੂਚਾਲ ਕਾਰਨ ਇਹ ਇਮਾਰਤ ਡਿੱਗ ਗਈ ਸੀ। ਇਮਾਰਤ ਵਿਚ ਮੌਜੂਦ 327 ਲੋਕ ਬਚ ਗਏ ਸਨ।
ਤਾਈਵਾਨ ਦੇ ਗ੍ਰਹਿ ਮੰਤਰੀ ਅਨੁਸਾਰ ਬਚਾਅ ਕਰਮੀਆਂ ਨੇ ਕੱਲ੍ਹ ਅਤੇ ਅੱਜ ਸਵੇਰੇ ਕਾਫੀ ਲਾਸ਼ਾਂ ਮਲਬੇ ‘ਚੋਂ ਕੱਢੀਆਂ। ਚਾਰ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਅਧਿਕਾਰੀਆਂ ਨੇ ਇਮਾਰਤ ਨੂੰ ਡੈਵਲਪਰਾਂ ਅਤੇ ਦੋ ਵਾਸਤੂਕਾਰਾਂ ਨੂੰ ਲਾਪਰਵਾਹੀ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕਰ ਲਿਆ ਹੈ।

LEAVE A REPLY