5ਚੰਡੀਗੜ : ਆਮ ਆਦਮੀ ਪਾਰਟੀ  (ਆਪ)  ਨੇ ਪੰਜਾਬ ਵਿਚ ਸਿੱਖਿਆ ਦੀ ਤਰਸਯੋਗ ਹਾਲਤ ਲਈ ਅਕਾਲੀ – ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਰਟੀ ਦੇ ਸੰਸਦ ਮੈਂਬਰ ਪ੍ਰੋ  ਸਾਧੂ ਸਿੰਘ ਨੇ ਸੋਮਵਾਰ ਨੂੰ ਕਿਹਾ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਦੁਆਰਾ ਸੋਚੀ – ਸਮਝੀ ਨੀਤੀ ਤਹਿਤ ਸੂਬੇ ਵਿਚ ਸਰਕਾਰੀ ਸਕੂਲ ਅਤੇ ਸਰਕਾਰੀ ਸਿੱਖਿਆ ਪ੍ਰਣਾਲੀ ਨੂੰ ਬਰਬਾਦ ਕੀਤਾ ਗਿਆ ਹੈ,  ਤਾਂਕਿ ਉਨਾਂ ਦਾ ਪਰੰਪਰਾਗਤ ਵੋਟ ਬੈਂਕ ਪੜ• ਲਿਖ ਕੇ ਜਾਗਰੂਕ ਨਾਂ ਹੋ ਸਕੇ।
ਪ੍ਰੋ ਸਾਧੂ ਸਿੰਘ ਨੇ ਕਿਹਾ ਕਿ ਇਕ ਇਨ•ਾਂ ਦੀਆਂ ਸਰਕਾਰਾਂ ਨੇ ਸਾਜ਼ਿਸ਼ ਦੇ ਤਹਿਤ ਸਿੱਖਿਆ ਵਰਗੇ ਬੁਨਿਆਦੀ ਅਧਿਕਾਰ ਨੂੰ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਗਿਆ। ਸਿੱਖਿਆ ਲਈ ਬਜਟ ਵਿਚ ਜ਼ਰੂਰਤ ਮੁਤਾਬਕ ਕਦੇ ਵਾਧਾ ਨਹੀਂ ਕੀਤਾ ਗਿਆ।  ਜਿਸ ਕਾਰਨ ਅੱਜ ਸਰਕਾਰੀ ਸਕੂਲ ਦਾ ਢਾਂਚਾ ਪੂਰੀ ਤਰ•ਾਂ ਤਹਿਸ ਨਹਿਸ ਚੁੱਕਿਆ ਹੈ।ਸਰਕਾਰੀ ਸਕੂਲ ਵਿਚ ਨਾਂ ਤਾਂ ਮਿਆਰੀ ਸਿੱਖਿਆ ਹੈ ਅਤੇ ਸਕੂਲ ਪੱਧਰ ਦੀ ਤਕਨੀਕੀ ਸਿੱਖਿਆ ਦਾ ਵੀ ਖ਼ਾਤਮਾ ਕਰ ਦਿੱਤਾ ਗਿਆ ਹੈ। ਤਾਂਕਿ ਵਿਦਿਆਰਥੀ ਦਸਵੀਂ ਪਾਸ ਕਰ ਕੇ ਨੌਕਰੀਆਂ ਨਾਂ ਮੰਗਣ। ਹੋਰ ਲੋੜੀਂਦੀਆਂ ਮੁੱਢਲੀਆਂ ਬੁਨਿਆਦੀ ਸਹੂਲਤਾਂ ਵੀ ਨਹੀਂ ਦਿੱਤੀਆਂ ਗਈਆਂ ਹਨ। ਇਕ ਪਾਸੇ ਸਕੂਲਾਂ ਵਿਚ ਪੂਰੇ ਅਧਿਆਪਕ ਨਹੀਂ ਹਨ ਦੂਜੇ ਪਾਸੇ ਲੱਖਾਂ ਦੀ ਗਿਣਤੀ ਵਿਚ ਯੋਗ ਬੇਰੁਜ਼ਗਾਰ ਅਧਿਆਪਕ ਰੋਜ਼ਗਾਰ ਲਈ ਸੜਕਾਂ ਉੱਤੇ ਰੋਸ ਮੁਜ਼ਾਹਰੇ ਕਰਨ ਨੂੰ ਮਜਬੂਰ ਹੋ ।
ਪ੍ਰੋ ਸਾਧੂ ਸਿੰਘ ਨੇ ਕਿਹਾ ਕਿ ਸਿੱਖਿਆ ਖ਼ਾਸ ਤੌਰ ‘ਤੇ ਸਰਕਾਰੀ ਸਕੂਲ ਸਿੱਖਿਆ ਨੂੰ ਲੈ ਕੇ ਆਮ ਆਦਮੀ ਪਾਰਟੀ ਬੇਹੱਦ ਗੰਭੀਰ ਹੈ। ਦਿੱਲੀ ਵਿਚ ਅਰਵਿੰਦ ਕੇਜਰੀਵਾਲ ਸਰਕਾਰ ਇਸ ਦੀ ਜਿੰਦਾ ਮਿਸਾਲ ਹੈ, ਜਿਸ ਨੇ ਪਹਿਲੇ ਹੀ ਵਿਚ ਸਾਲ ਸਿੱਖਿਆ ਦਾ ਬਜਟ ਦੁੱਗਣਾ ਕਰ ਦਿੱਤਾ। ਸਕੂਲ ਸਿੱਖਿਆ ਅਤੇ ਉਚੇਰੀ ਸਿੱਖਿਆ ਲਈ ਵਿਸਥਾਰ ਪੂਰਨ ਯੋਜਨਾ ਬਣਾਈ ਗਈ, ਤਾਂਕਿ ਅਗਲੇ ਕੁੱਝ ਸਾਲਾਂ ਵਿਚ ਦਿੱਲੀ ਵਿਚ ਕੋਈ ਬੱਚਾ ਸਿੱਖਿਆ ਦੇ ਅਧਿਕਾਰ ਤੋਂ ਵਾਂਝਾ ਨਾਂ ਰਹੇ।
ਅਗਲੇ ਵੀਹ ਸਾਲ ਤੱਕ ਸਾਰਥਕ ਰਹਿਣ ਵਾਲੇ ਵੋਕੇਸ਼ਨਲ ਕੋਰਸ ਅਤੇ ਕੌਸ਼ਲ ਵਿਕਾਸ ਪ੍ਰੋਗਰਾਮ ਸਕੂਲ ਸਿੱਖਿਆ ਦੌਰਾਨ ਹੀ ਕਰਵਾਉਣ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ। ਸਰਕਾਰੀ ਸਕੂਲ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵਿਚ ਅਨੁਪਾਤ ਸੁਧਾਰਨ ਲਈ ਇਸ ਸਾਲ ਦੇ ਅੰਤ ਤੱਕ 20 ਹਜਾਰ ਨਵੇਂ ਅਧਿਆਪਕ ਭਰਤੀ ਕੀਤੇ ਜਾ ਰਹੇ ਹਨ। ਸੈਂਕੜਿਆਂ ਦੀ ਗਿਣਤੀ ਵਿਚ ਨਵੇਂ ਸਰਕਾਰੀ ਸਕੂਲ ਬਣਾਏ ਜਾ ਰਹੇ ਹਨ। ਦਰਜਨਾਂ ਨਿਰਮਾਣ ਅਧੀਨ ਹਨ।

LEAVE A REPLY