4ਨਵੀਂ ਦਿੱਲੀ : ਕੇਂਦਰੀ ਖੇਤੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਰਾਧਾਮੋਹਨ ਸਿੰਘ ਨੇ ਗੋਹਾਟੀ ਵਿੱਚ ਰਾਸ਼ਟਰੀ ਸੈਮੀਨਾਰ ਅਤੇ ‘ਅਸਾਮ ਖੇਤੀ ਪਾਰਕ ਮੇਲੇ’ 2016 ਵਿੱਚ ਹਿੱਸਾ ਲਿਆ। ਇਸ ਮੌਕੇ ਖੇਤੀ ਮੰਤਰੀ ਨੇ ਕਿਹਾ ਕਿ ਅਸਾਮ ਅਤੇ ਬਾਕੀ ਦੇ ਪੂਰਬੀ-ਉੱਤਰੀ ਰਾਜ ਕੁਦਰਤੀ ਵਸੀਲੇ,  ਵਧੀਆ ਜਲਵਾਯੂ ਦਿਸ਼ਾਵਾਂ ਅਤੇ ਸਿੱਖਿਅਤ ਨੌਜਵਾਨਾਂ ਦੀ ਵੱਡੀ ਗਿਣਤੀ ਨਾਲ ਭਰਪੂਰ ਹਨ, ਜੋ ਇਸ ਖੇਤਰ ਦੀ ਭਾਰਤੀ ਦੀ ਦੂਜੀ ਹਰਿਤ ਕ੍ਰਾਂਤੀ ਲਈ ਠੀਕ ਊਰਜਾ ਬਣ ਸਕਦੇ ਹਨ। ਉਨ•ਾਂ ਨੇ ਇਹ ਵੀ ਕਿਹਾ ਕਿ ਇਸ ਖੇਤਰ ਵਿੱਚ ਫਲ, ਸਬਜ਼ੀਆਂ ਅਤੇ ਦੂਜੇ ਖੇਤੀ ਉਤਪਾਦਾਂ ਤੋਂ ਵੱਡੀ ਮਾਤਰਾ ਵਿੱਚ ਪੈਦਾ ਹੁੰਦੇ ਹੀ ਹਨ ਪਰ ਇਸ ਦੇ ਮੁਕਾਬਲੇ ਫਾਇਦਿਆਂ ਨੂੰ ਲੈ ਕੇ ਦੂਜੇ ਬਾਗਬਾਨੀ ਉਤਪਾਦਾਂ ਨੂੰ ਛੋਟੇ ਪੱਧਰ ਤੇ ਸਥਾਨਕ ਬਜ਼ਾਰ ਉਪਲਬਧ ਕਰਵਾ ਕੇ ਦਿਹਾਤੀ ਰੁਜ਼ਗਾਰ ਨੂੰ ਉਭਾਰਿਆ ਜਾ ਸਕੇਗਾ।
ਸ਼੍ਰੀ ਰਾਧਾਮੋਹਨ ਨੇ ਕਿਹਾ ਕਿ ਖੇਤਾਂ ਵਿੱਚ ਨਵੀਂ ਖੇਤੀ ਤਕਨਾਲੋਜੀ ਦਾ ਇਸਤੇਮਾਲ ਕਰਨ ਨਾਲ ਹੀ ਦੇਸ਼ ਦੇ ਕਿਸਾਨਾਂ ਨੂੰ ਲਾਭ ਮਿਲ ਸਕਦਾ ਹੈ। ਸਾਡੇ ਪ੍ਰਧਾਨ ਮੰਤਰੀ ਨੇ ਸਪਸ਼ਟ ਕਿਹਾ ਹੈ ਕਿ ਜਦ ਤੱਕ ਸਾਡੇ ਪਿੰਡ ਅਤੇ ਕਿਸਾਨ ਵਿਕਸਤ ਨਹੀਂ ਹੋਣਗੇ, ਦੇਸ਼ ਦਾ ਵਿਕਾਸ ਸੰਭਵ ਨਹੀਂ ਹੈ।

LEAVE A REPLY