19876303ਚੰਡੀਗੜ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ 13 ਫਰਵਰੀ ਨੂੰ ਹੋਈ ਚੋਣ ਦਾ ਨਤੀਜਾ ਭਲਕੇ 16 ਫਰਵਰੀ ਨੂੰ ਐਲਾਨਿਆ ਜਾਵੇਗਾ। ਬੀਤੇ ਸ਼ਨੀਵਾਰ ਨੂੰ ਹਲਕੇ ਵਿਚ ਲਗਪਗ 58 ਫੀਸਦੀ ਵੋਟਿੰਗ ਹੋਈ ਸੀ। ਇਹਨਾਂ ਚੋਣ ਨਤੀਜਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਤੋਂ ਇਲਾਵਾ ਛੇ ਆਜ਼ਾਦ ਉਮੀਦਵਾਰ ਪੂਰਨ ਸਿੰਘ ਬਸਪਾ ਅੰਬੇਦਕਰ, ਸੁਮੇਲ ਸਿੰਘ ਸਿੱਧੂ, ਭੁਪਿੰਦਰ ਸਿੰਘ ਬਿੱਟੂ, ਹਰਜੀਤ ਸਿੰਘ, ਅਨੰਤਜੀਤ ਸਿੰਘ ਸਿੱਧੂ ਅਤੇ ਸੁਖਦੇਵ ਸਿੰਘ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਵੇਗਾ।
ਦੱਸਣਯੋਗ ਹੈ ਕਿ ਖਡੂਰ ਸਾਹਿਬ ਦੀ ਚੋਣ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਅਸਤੀਫੇ ਮਗਰੋਂ ਕਰਵਾਈ ਗਈ। ਇਹਨਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਿਆ, ਉਥੇ ਮੁੱਖ ਵਿਰੋਧੀ ਧਿਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਇਹ ਚੋਣ ਨਾ ਲੜਣ ਦਾ ਫੈਸਲਾ ਕੀਤਾ ਸੀ।

LEAVE A REPLY