8ਨਵੀਂ ਦਿੱਲੀ : ਭਾਰਤ ਨੇ 12ਵੀਂ ਦੱਖਣੀ ਏਸ਼ਿਆਈ ਖੇਡਾਂ ਵਿੱਚ ਟਰਾਏਥਲੋਨ ਮਿਕਸਡ ਰਿਲੇਅ ਵਿੱਚ ਸੋਨ ਤਮਗਾ ਜਿੱਤਿਆ। ਪਲਵੀ ਰੇਤੀਵਾਲਾ, ਦਿਲੀਪ ਕੁਮਾਰ, ਸਰੋਜਿਨੀ ਦੇਵੀ ਥੋਦਾਨ ਅਤੇ ਧੀਰਜ ਸਾਮੰਤ ਨੇ ਆਪਣਾ ਟੀਚਾ ਇੱਕ ਘੰਟਾ 24 ਮਿੰਟ ਅਤੇ 31 ਸਕਿੰਟ ਵਿੱਚ ਪੂਰਾ ਕੀਤਾ ਅਤੇ ਸੋਨ ਤਮਗਾ ਆਪਣੇ ਨਾਂਅ ਕਰ ਲਿਆ। ਨੇਪਾਲ ਦੀ ਟੀਮ ਨੇ ਇੱਕ ਘੰਟਾ 31 ਮਿੰਟ 35 ਸਕਿੰਟ ਵਿੱਚ ਆਪਣੇ ਫੂਰਤੀਲੇਪਣ ਦਾ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਮਗਾ ਜਿੱÎਤਿਆ। ਨੇਪਾਲ ਦੇ ਖਿਡਾਰੀ ਸਨ- ਏਮੀ ਕੁਮਾਰੀ ਘਾਲੇ, ਹਿਮਾਲ ਥਮਾਟਾ, ਰੋਜਾ ਕੇਸੀ ਅਤੇ ਰੁਦਰ ਕਾਤੁਆਲ । ਇਸ ਤਰ•ਾਂ ਤਾਂਬੇ ਦਾ ਤਮਗਾ ਜਿੱਤਣ ਵਾਲੇ ਸ਼੍ਰੀਲੰਕਾਈ ਟੀਮ ਦੇ ਖਿਡਾਰੀ ਹਨ- ਗਿਆਨੀ ਦਿਸ਼ਾਨਾਇਕੇ , ਲਕਰੂਵਾਨ ਵਿਜੇਸ੍ਰੀ, ਦਿਨੁਸਾ ਡਿਸਿਲਵਾ ਅਤੇ ਨੋਵਾਨ ਕੁਮਾਰਾ।  ਸ਼੍ਰੀਲੰਕਾਈ ਟੀਮ ਨੇ ਇਹ ਦੂਰੀ ਇੱਕ ਘੰਟਾ 32 ਮਿੰਟ 5 ਸਕਿੰਟ ਵਿੱਚ ਪੂਰੀ ਕੀਤੀ।
ਰਾਈਫਲ ਨਾਲ 50 ਮੀਟਰ ਨਿਸ਼ਾਨੇ ਦੀ ਪੁਰਸ਼ ਮੁਕਾਬਲੇ ਵਿੱਚ ਵੀ ਭਾਰਤੀ ਟੀਮ ਨੇ ਸੋਨ ਤਮਗਾ ਜਿੱਤਿਆ। ਚੈਨ ਸਿੰਘ, ਗਗਨ ਨਾਰੰਗ ਅਤੇ ਸੁਰੇਂਦਰ ਸਿੰਘ ਰਾਠੌੜ ਨੇ ਭਾਰਤ ਲਈ ਸੋਨ ਤਮਗਾ ਹਾਸਲ ਕਰਨ ਵਿੱਚ ਕਾਮਯਾਬੀ ਪਾਈ। ਚਾਂਦੀ ਦਾ ਤਮਗਾ ਜਿੱਤਣ ਵਿੱਚ ਸ਼੍ਰੀਲੰਕਾ ਦੇ ਖਿਡਾਰੀ ਡਬਲਿਯੂ ਕੇ ਵਾਈ ਕ੍ਰੀਸੰਥਾ, ਐਸ ਐਮ ਐਮ ਸਮਾਰਕੋਨ ਅਤੇ ਐਚ ਡੀ ਪੀ ਕੁਮਾਰਾ ਨੇ ਕੜੀ ਮਿਹਨਤ ਕੀਤੀ, ਜਦਕਿ ਤਾਂਬੇ ਦਾ ਤਮਗਾ ਜਿੱਤਣ ਵਾਲੇ ਬੰਗਲਾਦੇਸ਼ ਦੇ ਖਿਡਾਰੀ ਗੁਲਾਮ ਸੈਫੂਦੀਨ ਸਿਪਲੂ, ਮੋਹੰਮਦ ਯੂਸਫ ਅਲੀ ਅਤੇ ਮੁਹੰਮਦ ਰਮਜਾਨ ਅਲੀ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ।
ਸ਼ਿਲਾਂਗ ਵਿੱਚ ਹੋਈ 58 ਕਿਲੋਗ੍ਰਾਮ ਦੀ ਤਾਈਕਵਾਂਡੋ ਮੁਕਾਬਲੇ ਵਿੱਚ ਅਫ਼ਗਾਨਿਸਤਾਨ ਦੇ ਮਹਿਮੂਦ ਹੈਦਰੀ ਨੇ ਪੁਰਸ਼ ਵਰਗ ਵਿੱਚ ਸੋਨ ਤਮਗਾ ਜਿੱਤਿਆ। ਭਾਰਦ ਦੇ ਗਜੇਂਦਰ ਪਰਿਹਾਰ ਨੇ ਚਾਂਦੀ ਅਤੇ ਨੇਪਾਲ ਦੇ ਸੁਨੀਲ ਪੌਡਲ ਨੇ ਤਾਂਬੇ ਦਾ ਤਮਗਾ ਜਿੱਤਿਆ।

LEAVE A REPLY