7ਚੰਡੀਗੜ : ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਨੇ ਰਾਜ ਵਿੱਚ ਚਲਦੀਆਂ ਬੱਸਾਂ ਵਿੱਚ ਲਚਰ ਅਤੇ ਉਚੀ ਅਵਾਜ ਵਿੱਚ ਗੀਤ ਚਲਾਉਣ ‘ਤੇ ਤੁਰੰਤ ਪਾਬੰਦੀ ਲਗਾਉਣ ਬਾਰੇ ਹਦਾਇਤਾਂ ਜਾਰੀ ਕੀਤੀਆਂ ਹਨ।
ਟਰਾਂਸਪੋਰਟ ਵਿਭਾਗ ਨੂੰ ਹਦਾਇਤਾਂ ਜਾਰੀ ਕਰਦਿਆਂ ਸ੍ਰੀ ਕੋਹਾੜ ਨੇ ਕਿਹਾ ਕਿ ਕੋਈ ਵੀ ਬੱਸ ਡਰਾਇਵਰ ਇਨਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਤੁਰੰਤ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਨੇ ਸਪਸਟ ਕੀਤਾ ਕਿ ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਉਤਮ ਟਰਾਂਸਪੋਰਟ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਅਤੇ ਵਿਭਾਗ ਦੇ ਅਧਕਾਰੀਆਂ ਲਈ ਇਹ ਲਾਜ਼ਮੀ ਹੈ ਕਿ ਉਹ ਜਨਤਾ ਦੀ ਹਿੱਤਾਂ ਲਈ ਇਨਾਂ ਨੂੰ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ।
ਮੰਤਰੀ ਨੇ ਦੱਸਿਆ ਕਿ ਇਸ ਸਬੰਧ ਵਿਚ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਕਿ ਅਚਨਚੇਤ ਚੈਕਿੰਗ ਕਰੇਗੀ। ਉਹਨਾਂ ਆਖਿਆ ਕਿ ਬਸਾਂ ਵਿਚ ਉਚੀ ਆਵਾਜ਼ ਵਿਚ ਗਾਣੇ ਸੁਣਨ ਨਾਲ ਡਰਾਇਵਰ ਦੀ ਮਾਨਸਕਤਾ ਤੇ ਵੀ ਅਸਰ ਪੈਣ ਕਰਕੇ ਕੇ ਐਕਸੀਡੈਂਟ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਉਹਨਾਂ ਆਖਿਆ ਕਿ ਇਹੋ ਜਿਹੇ ਗੀਤ ਸਾਡੇ  ਅਮੀਰ ਸਭਿਆਚਾਰ ਵਿਰਸੇ  ਦੇ ਉਲਟ ਵੀ ਜਾਂਦੇ ਹਨ । ਮੰਤਰੀ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਧਿਆਨ ਵਿੱਚ ਪੰਜਾਬ ਸਰਕਾਰ ਵਲੋਂ ਦਿਤੀਆਂ ਜਾ ਰਹੀਆਂ ਟਰਾਂਸਪੋਰਟ ਸਹੂਲਤਾਂ ਦੇ ਸਬੰਧ ਵਿਚ ਕੋਈ ਊਣਤਾਈ ਨਜ਼ਰ ਆਉ’ਦੀ ਹੈ ਤਾਂ ਉਹ ਨਿੱਜੀ ਤੌਰ ਤੇ ਉਹਨਾਂ ਨਾਲ ਕਿਸੇ ਵੀ ਸਮੇ’ ਸੰਪਰਕ ਕਰ ਸਕਦਾ ਹੈ।

LEAVE A REPLY