2ਕਨ੍ਹਈਆ ਦੀ ਪੇਸ਼ੀ ਦੌਰਾਨ ਹੰਗਾਮਾ
ਨਵੀਂ ਦਿੱਲੀ : ਦੇਸ਼ ਵਿਰੋਧੀ ਨਾਅਰੇ ਲਗਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਜੇਐਨਯੂ ਵਿਦਿਆਰਥੀ ਸੰਘ ਦੇ ਪ੍ਰਧਾਨ ਕਨ੍ਹਈਆ ਕੁਮਾਰ ਦੀ ਪੇਸ਼ੀ ਦੌਰਾਨ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਜੰਮ ਕੇ ਹੰਗਾਮਾ ਹੋਇਆ। ਪੇਸ਼ੀ ਦੌਰਾਨ ਵਕੀਲਾਂ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ। ਦੋਸ਼ ਹੈ ਕਿ ਹੰਗਾਮੇ ਦੌਰਾਨ ਜੇਐਨਯੂ ਦੇ ਵਿਦਿਆਰਥੀਆਂ ਤੇ ਪੱਤਰਕਾਰਾਂ ਨਾਲ ਕੁੱਟ ਮਾਰ ਵੀ ਹੋਈ ਹੈ। ਪਟਿਆਲਾ ਹਾਊਸ ਕੋਰਟ ਦੇ ਬਾਹਰ ਭਾਜਪਾ ਵਿਧਾਇਕ ਓ ਪੀ ਸ਼ਰਮਾ ਅਤੇ ਉਹਨਾਂ ਸਮਰਥਕਾਂ ‘ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਵਰਕਰਾਂ ਨੂੰ ਕੁੱਟਣ ਦਾ ਦੋਸ਼ ਲਗਾਇਆ ਜਾ ਰਿਹਾ ਹੈ।
ਇਸੇ ਦੌਰਾਨ ਕਨ੍ਹਈਆ ਦੀ ਰਿਹਾਈ ਲਈ ਅੱਜ ਯੂਨੀਵਰਸਿਟੀ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜਿਸ ਕਾਰਨ ਯੂਨੀਵਰਸਿਟੀ ਵਿੱਚ ਪੜ੍ਹਾਈ ਪੂਰੀ ਤਰ੍ਹਾਂ ਠੱਪ ਹੋ ਗਈ । ਇਹ ਐਲਾਨ ਖੱਬੇ ਪੱਖੀ ਸੰਗਠਨਾਂ ਵੱਲੋਂ ਚਲਾਏ ਜਾ ਰਹੇ ਜੇਐਨਯੂ ਬਚਾਊ ਅੰਦੋਲਨ ਵੱਲੋਂ ਕੀਤਾ ਗਿਆ ਸੀ ਜਿਸ ਵਿੱਚ ਵਿਦਿਆਰਥੀ ਅਤੇ ਅਧਿਆਪਕ ਦੋਵੇਂ ਸ਼ਾਮਲ ਹਨ। ਇਸ ਦੇ ਨਾਲ 40 ਕੇਂਦਰੀ ਯੂਨੀਵਰਸਿਟੀਆਂ ਦੇ ਅਧਿਆਪਕ, ਵਿਦਿਆਰਥੀ, ਪੁਣੇ ਦੇ ਐਫ ਟੀ ਆਈ ਆਈ ਅਤੇ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਕਨ੍ਹਈਆ ਦੇ ਸਮਰਥਨ ਵਿੱਚ ਆ ਗਏ ਹਨ।

LEAVE A REPLY