6ਨਵੀਂ ਦਿੱਲੀ : ਆਪਣੀ ਸੁੰਦਰਤਾ ਅਤੇ ਸਾਫ-ਸਫਾਈ ਲਈ ਪ੍ਰਸਿੱਧ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ ਪਹਿਲੇ 10 ਸਵੱਛ ਸ਼ਹਿਰਾਂ ਦੀ ਸੂਚੀ ਵਿਚ ਦੂਸਰੇ ਸਥਾਨ ‘ਤੇ ਹੈ। ਇਸ ਸੂਚੀ ਵਿਚ ਪਹਿਲਾ ਸਥਾਨ ਕਰਨਾਟਕ ਦਾ ਮੈਸੂਰ ਪਹਿਲੇ ਸਥਾਨ ‘ਤੇ ਹੈ। ਅੱਜ ਜਾਰੀ ਇਸ ਸੂਚੀ ਅਨੁਸਾਰ ਤੀਸਰੇ ਸਥਾਨ ‘ਤੇ ਤਾਮਿਲਨਾਡੂ ਦਾ ਤਿਰੂਚੀਰਪੱਲੀ, ਚੌਥੇ ਸਥਾਨ ‘ਤੇ ਨਵੀਂ ਦਿੱਲੀ, ਪੰਜਵੇਂ ਸਥਾਨ ‘ਤੇ ਆਂਧਰਾ ਪ੍ਰਦੇਸ਼ ਦਾ ਵਿਸ਼ਾਖਾਪਟਨਮ, ਛੇਵੇਂ ‘ਤੇ ਗੁਜਰਾਤ ਦੇ ਸੁਰਤ ਅਤੇ ਰਾਜਕੋਟ ਰਹੇ ਅਤੇ ਅੱਠਵੇਂ ਸਥਾਨ ‘ਤੇ ਸਿੱਕਮ ਦਾ ਗੰਗਟੋਕ, ਨੌਵੇਂ ‘ਤੇ ਮਹਾਰਾਸ਼ਟਰ ਦਾ ਪਿੰਪਰੀ ਅਤੇ ਦਸਵੇਂ ਸਥਾਨ ‘ਤੇ ਮਹਾਰਾਸ਼ਟਰ ਦਾ ਗ੍ਰੇਟਰ ਮੁੰਬਈ ਰਿਹਾ।

LEAVE A REPLY