9ਚੰਡੀਗੜ : ਪੰਜਾਬ ਸਰਕਾਰ ਵਲੋਂ ਸੂਬੇ ਭਰ ‘ਚ 110 ਨਵੇਂ ਡੂੰਘੇ ਟਿਊਬਵੈਲ ਲਗਾਉਣ ਦੀ ਇੱਕ ਤਜਵੀਜ ਬਣਾਈ ਹੈ ਜਿਸ ‘ਤੇ ਅਨੁਮਾਨਤ 52.25 ਕਰੋੜ ਰੁਪਏ ਦੀ ਲਾਗਤ ਆਵੇਗੀ ਜਦਕਿ 5500 ਹੈਕਟੇਅਰ ਰਕਬਾ ਸਿੰਚਾਈ ਹੇਠ ਲਿਆਂਦਾ ਜਾਵੇਗਾ।
ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਸਿੰਚਾਈ ਦੀਆਂ ਹੋਰ ਵੱਧ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਇੱਕ ਵਿਸ਼ੇਸ਼ ਤਜਵੀਜ ਬਣਾਈ ਹੈ ਜਿਸ ਤਹਿਤ 52.25 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਸੂਬੇ ਭਰ ‘ਚ 110 ਨਵੇਂ ਡੂੰਘੇ ਟਿਊੁਬਵੈਲ ਲਗਾਏ ਜਾਣਗੇ। ਉਨ•ਾਂ ਦੱਸਿਆ ਕਿ ਇਸ ਨਾਲ ਸੂਬੇ ਦਾ 5500 ਹੈਕਟੇਅਰ ਹੋਰ ਰਕਬਾ ਸਿੰਚਾਈ ਹੇਠ ਆ ਜਾਵੇਗਾ।
ਸ. ਢਿੱਲੋਂ ਨੇ ਦੱਸਿਆ ਕਿ ਸੂਬੇ ਦੀ ਅਕਾਲ-ਭਾਜਪਾ ਸਰਕਾਰ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪਿਛਲੇ ਦੋ ਸਾਲਾਂ ਦੌਰਾਨ 73.30 ਕਰੋੜ ਰੁਪਏ, ਵੱਖ ਵੱਖ ਸਕੀਮਾਂ ਤਹਿਤ ਟਿਊਬਵੈਲਾਂ ਦੇ ਵੱਖ-ਵੱਖ ਕੰਮਾਂ ‘ਤੇ ਖਰਚੇ ਹਨ, ਜਿਸ ਨਾਲ 3050 ਹੈਕਟੇਅਰ ਬਰਾਨੀ ਜ਼ਮੀਨ ਸਿੰਚਾਈ ਅਧੀਨ ਲਿਆਂਦੀ ਗਈ ਹੈ। ਉਨ•ਾਂ ਦੱਸਿਆ ਕਿ ਨਹਿਰੀ ਖਾਲੇ ਬਣਾਉਣ/ਪੱਕੇ ਕਰਨ ਅਤੇ ਡੂੰਘੇ ਟਿਊਬਵੈਲ ਲਗਾਉਣ ਨਾਲ ਸੂਬੇ ਦੇ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਿੰਚਾਈ ਸਹੂਲਤਾ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਸੂਬੇ ਦਾ ਵਿਕਾਸ ਸੰਭਵ ਹੋਇਆ ਹੈ।
ਸ. ਢਿੱਲੋਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਪਿਛਲੇ ਦੋ ਸਾਲਾਂ ਦੌਰਾਨ ਵੱਖ-ਵੱਖ ਸਕੀਮਾਂ ਤਹਿਤ 328.28 ਕਰੋੜ ਰੁਪਏ ਦੀ ਲਾਗਤ ਨਾਲ 2215 ਕਿਲੋ ਮੀਟਰ ਦੀ ਲੰਬਾਈ ਦੇ ਖਾਲੇ ਪੱਕੇ ਕੀਤੇ, ਜਿਸ ਨਾਲ 130992 ਹੈਕਟੇਅਰ ਰਕਬਾ ਸਿੰਚਾਈ ਅਧੀਨ ਲਿਆਂਦਾ ਗਿਆ ਹੈ ਜਦ ਕਿ ਸਾਲ 2015 ਦੌਰਾਨ 78.56 ਕਰੋੜ ਰੁਪਏ  ਖਰਚ ਕਰਕੇ 790 ਕਿਲੋ ਮੀਟਰ ਲੰਬਾਈ ਦੇ ਖਾਲੇ ਪੱਕੇ ਕੀਤੇ, ਜਿਸ ਨਾਲ 34946 ਹੈਕਟੇਅਰ ਰਕਬੇ ਵਿੱਚ ਸਿੰਚਾਈ ਸਹੂਲਤਾਂ ਪ੍ਰਦਾਨ ਕੀਤੀਆ ਗਈਆਂ।
ਸ. ਢਿੱਲੋਂ ਨੇ ਅੱਗੇ ਦੱਸਿਆ ਕਿ ਸਰਕਾਰ ਨੇ ਆਪਣੇ ਦੋ ਕਾਰਜਕਾਲਾਂ ਦੌਰਾਨ 1372.64 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਸਕੀਮਾਂ ਤਹਿਤ 11117 ਕਿਲੋਮੀਟਰ ਲੰਬੇ ਨਹਿਰੀ ਖਾਲੇ ਪੱਕੇ ਕੀਤੇ ਜਦਕਿ 413 ਡੂੰਘੇ ਟਿਊੁਬਵੈਲ ਲਗਾਏ, ਜਿਸ ਨਾਲ 544989 ਹੈਕਟੇਅਰ ਰਕਬੇ ਵਿੱਚ ਸਿੰਚਾਈ ਵਿਵਸਥਾ ‘ਚ ਵਾਧਾ ਹੋਇਆ ਅਤੇ ਇਸ ਨਾਲ ਸੂਬੇ ਦੇ 189429 ਕਿਸਾਨਾਂ ਨੂੰ ਲਾਭ ਮਿਲਿਆ। ਉਨ•ਾਂ ਦੱਸਿਆ ਕਿ ਸਰਕਾਰ ਨੇ ਆਪਣੇ ਦੋ ਕਾਰਜਕਾਲਾਂ ਦੌਰਾਨ 261.05 ਕਰੋੜ ਰੁਪਏ ਦੀ ਲਾਗਤ ਨਾਲ ਕੰਡੀ ਨਹਿਰ ਸਟੇਜ-2 ਦੇ 59 ਕਿਲੋਮੀਟਰ ਲੰਬੀ ਨਹਿਰ ਦਾ ਕਾਰਜ ਮੁਕੰਮਲ ਕੀਤਾ ਹੈ, ਜਿਸ ਨਾਲ 12061 ਹੈਕਟੇਅਰ ਰਕਬਾ ਸਿੰਚਾਈ ਲਈ ਲਿਆਂਦਾ ਗਿਆ ਹੈ

LEAVE A REPLY