2ਕੈਪਟਨ ਅਮਰਿੰਦਰ ਨੇ ਕਿਹਾ, ਡੇਰਿਆਂ ‘ਚ ਜਾ ਕੇ ਵੋਟ ਮੰਗਣਾ ਗਲਤ ਨਹੀਂ
ਅੰਮ੍ਰਿਤਸਰ : “ਪੰਜਾਬ ਕਾਂਗਰਸ ਪੰਜਾਬ ਅੰਦਰ ਬਣੇ ਡੇਰਿਆਂ ਦੇ ਸੰਤਾਂ ਕੋਲ ਵੋਟ ਮੰਗਣ ਲਈ ਜਾਵੇਗੀ ਕਿਉਂਕਿ ਡੇਰੇ ਪਾਕਿਸਤਾਨ ਵਿੱਚ ਨਹੀਂ ਬਲਕਿ ਪੰਜਾਬ ਵਿੱਚ ਹਨ।” ਇਹ ਗੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਹੀ ਹੈ। ਕੈਪਟਨ ਨੇ ਕਿਹਾ ਕਿ ਉਹ ਖੁਦ ਡੇਰੇ ਦੇ ਸੰਤਾਂ ਕੋਲ ਵੋਟ ਮੰਗਣ ਲਈ ਜਾਣਗੇ ਕਿਉਂਕਿ ਡੇਰਿਆਂ ਵਿੱਚ ਜਾ ਕੇ ਵੋਟ ਮੰਗਣਾ ਕੋਈ ਗਲਤ ਗੱਲ ਨਹੀਂ ਹੈ।
ਇਸ ਤੋਂ ਇਲਾਵਾ ਕੈਪਟਨ ਨੇ ਖਡੂਰ ਸਾਹਿਬ ਵਿੱਚ ਅਕਾਲੀਆਂ ਨੂੰ ਮਿਲੀ ਜਿੱਤ ਬਾਰੇ ਕਿਹਾ ਕਿ ਇਸ ਨੂੰ ਉਹ ਕੋਈ ਜਿੱਤ ਨਹੀਂ ਮੰਨਦੇ ਕਿਉਂਕਿ ਅਕਾਲੀ ਉਮੀਦਵਾਰ ਦੇ ਸਾਹਮਣੇ ਕੋਈ ਵੀ ਟੱਕਰ ਦੇਣ ਵਾਲਾ ਉਮੀਦਵਾਰ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਬਾਦਲਾਂ ਨੂੰ 2017 ਵਿੱਚ ਦੱਸਣਗੇ ਕਿ ਚੋਣ ਤੇ ਜਿੱਤ ਅਸਲ ਵਿੱਚ ਕੀ ਹੁੰਦੀ ਹੈ। ਕੇਂਦਰ ਵੱਲੋਂ ਪੰਜਾਬ ਸਰਕਾਰ ਤੋਂ ਪਠਾਨਕੋਟ ਹਮਲੇ ਦੌਰਾਨ ਖਰਚ ਹੋਏ 12 ਕਰੋੜ ਰੁਪਏ ਮੰਗਣ ‘ਤੇ ਕੈਪਟਨ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਗਲਤ ਫੈਸਲਾ ਹੈ ਕਿਉਂਕਿ ਇਹ ਪੂਰੇ ਦੇਸ਼ ਦੀ ਸਮੱਸਿਆ ਹੈ ਤੇ ਇਸ ਬਾਰੇ ਕੇਂਦਰ ਨੂੰ ਆਪ ਬੰਦੋਬਸਤ ਕਰਨਾ ਚਾਹੀਦਾ ਹੈ।

LEAVE A REPLY