4ਕਿਹਾ, ਕਾਰਗਿਲ ਜੰਗ ਭਾਰਤ ਦੀ ਪਿੱਠ ‘ਚ ਛੁਰਾ ਖੋਭਣ ਵਰਗੀ ਸੀ
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਆਖ਼ਰਕਾਰ ਮੰਨਿਆ ਹੈ ਕਿ ਕਾਰਗਿਲ ਜੰਗ ਭਾਰਤ ਦੀ ਪਿੱਠ ਵਿਚ ਛੁਰਾ ਖੋਭਣ ਵਰਗੀ ਸੀ। ਨਵਾਜ਼ ਸ਼ਰੀਫ ਮੁਤਾਬਕ ਅੱਟਲ ਬਿਹਾਰੀ ਵਾਜਪਾਈ ਦੇ ਸਥਾਨ ‘ਤੇ ਜੇ ਉਹ ਹੁੰਦੇ ਤਾਂ ਉਹ ਵੀ ਇਹੀ ਗੱਲ ਕਰਦੇ ਕਿ ਉਨ੍ਹਾਂ ਦੀ ਪਿੱਠ ਵਿਚ ਸੱਚਮੁੱਚ ਛੁਰਾ ਖੋਭਿਆ ਗਿਆ ਹੈ।
ਸ਼ਰੀਫ ਨੇ ਕਿਹਾ ਕਿ ਵਾਜਪਾਈ ਨੇ ਇਸ ਗੱਲ ਦਾ ਗਿਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਵਾਜਪਾਈ ਸਾਹਿਬ ਠੀਕ ਕਹਿੰਦੇ ਸਨ ਤੇ ਮੈਨੂੰ ਵੀ ਇਸੇ ਤਰ੍ਹਾਂ ਦਾ ਮਹਿਸੂਸ ਹੋਇਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਹਰ ਮਸਲੇ ‘ਤੇ ਸੰਵੇਦਨਸ਼ੀਲ ਰਵੱਈਆ ਅਪਣਾਉਣ ਦੀ ਲੋੜ ਹੈ ਤਾਂ ਕਿ ਅੱਤਵਾਦ ਦਾ ਮਿਲ ਜੁਲ ਕੇ ਮੁਕਾਬਲਾ ਕੀਤਾ ਜਾ ਸਕੇ। ਸ਼ਰੀਫ ਨੇ ਕਿਹਾ ਕਿ ਦੁਨੀਆ ਭਰ ਲਈ ਅੱਤਵਾਦ ਵੱਡਾ ਮਸਲਾ ਹੈ ਤੇ ਅੱਤਵਾਦ ਨਾਲ ਸਖ਼ਤੀ ਨਾਲ ਨਜਿੱਠਣਾ ਚਾਹੀਦਾ ਹੈ।

LEAVE A REPLY