flimy duniyaਸ਼ਾਹਰੁਖ ਖਾਨ ਦੀ ‘ਦਿਲਵਾਲੇ’ ਅਤੇ ਸੰਜੇ ਲੀਲਾ ਭੰਸਾਲੀ ਦੀ ‘ਬਾਜੀਰਾਵ ਮਸਤਾਨੀ’ ਇਕ ਹੀ ਦਿਨ ਰਿਲੀਜ਼ ਹੋਈਆਂ ਸਨ। ਇਸ ਦਾ ਨੁਕਸਾਨ ਕਿੰਗ ਖਾਨ ਨੂੰ ਉਠਾਉਣਾ ਪਿਆ ਸੀ। ਅਜਿਹੇ ‘ਚ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਸਲਮਾਨ ਖਾਨ ਦੀ ਫ਼ਿਲਮ ‘ਸੁਲਤਾਨ’ ਦੇ ਸਾਹਮਣੇ ਈਦ ਮੌਕੇ ‘ਤੇ ਆਪਣੀ ਫ਼ਿਲਮ ‘ਰਈਸ’ ਰਿਲੀਜ਼ ਨਹੀਂ ਕਰਨਗੇ ਪਰ ਅਜਿਹਾ ਨਹੀਂ ਹੋਇਆ। ਫ਼ਿਲਮ ਦੇ ਨਿਰਮਾਤਾ ਰਿਤੇਸ਼ ਸਿੰਧਵਾਨੀ ਦਾ ਕਹਿਣਾ ਹੈ ਕਿ ‘ਰਈਸ’ ਤੈਅ ਸਮੇਂ ‘ਤੇ ਹੀ ਰਿਲੀਜ਼ ਹੋਵੇਗੀ।
ਜ਼ਿਕਰਯੋਗ ਹੈ ਕਿ ਇਸੇ ਦਿਨ ਸੁਪਰਸਟਾਰ ਸਲਮਾਨ ਖਾਨ ਦੀ ‘ਸੁਲਤਾਨ’ ਵੀ ਰਿਲੀਜ਼ ਹੋਣ ਵਾਲੀ ਹੈ। ਅਜਿਹੇ ‘ਚ ਖ਼ਬਰਾਂ ਸਨ ਕਿ ਬਾਕਸ ਆਫ਼ਿਸ ‘ਤੇ ਟਕਰਾਅ ਤੋਂ ਬੱਚਣ ਲਈ ‘ਰਈਸ’ ਨੂੰ ਬਾਅਦ ‘ਚ ਰਿਲੀਜ਼ ਕੀਤਾ ਜਾਵੇਗਾ ਪਰ ਸਿੰਧਵਾਨੀ ਨੇ ਇਸ ਨੂੰ ਅਫ਼ਵਾਹ ਹੀ ਦੱਸਿਆ ਹੈ। ਸਿੰਧਵਾਨੀ ਦੇ ਇਲਾਵਾ ਫ਼ਰਹਾਨ ਅਖਤਰ ਅਤੇ ਗੌਰੀ ਖਾਨ ਵੀ ਇਸ ਦੇ ਨਿਰਮਾਣ ‘ਚ ਜੁੜੇ ਹਨ। ਦੋ ਖਾਨਜ਼ ‘ਚ ਬਾਕਸ ਆਫ਼ਿਸ ‘ਤੇ ਇਹ ਪਹਿਲਾ ਟਕਰਾਅ ਨਹੀਂ ਹੈ। ਸਾਲ 2006 ‘ਚ ਦੀਵਾਲੀ ਦੇ ਮੌਕੇ ‘ਤੇ ਵੀ ਇਨ੍ਹਾਂ ‘ਚ ਮੁਕਾਬਲੇ ਹੋਇਆ ਸੀ। ‘ਡਾਨ’ ਅਤੇ ‘ਜਾਨੇਮਨ’ ਇਕ ਹੀ ਦਿਨ ਰਿਲੀਜ਼ ਹੋਈਆਂ ਸਨ। ‘ਰਈਸ’ ਦੀ ਫ਼ਿਲਹਾਲ ਗੁਜਰਾਤ ‘ਚ ਸ਼ੂਟਿੰਗ ਚੱਲ ਰਹੀ ਹੈ।

LEAVE A REPLY