flimy duniyaਬਾਲੀਵੁੱਡ ਸਿਤਾਰਿਆਂ ਦਾ ਆਪਣਾ ਹੀ ਅੰਦਾਜ਼ ਹੁੰਦਾ ਹੈ। ਉਨ੍ਹਾਂ ਦੀ ਹਰ ਗੱਲ ਖਾਸ ਹੁੰਦੀ ਹੈ ਭਾਵੇ ਉਹ ਗੱਲ ਉਨ੍ਹਾਂ ਦੇ ਫ਼ੈਸ਼ਨ ਨਾਲ ਸੰਬੰਧਿਤ ਹੋਵੇ ਜਾਂ ਫ਼ਿਰ ਜੀਵਨ ਨਾਲ ਸੰਬੰਧਿਤ। ਫ਼ਿਲਮੀ ਸਿਤਾਰਿਆਂ ਦੇ ਪ੍ਰੇਮ ਸੰਬੰਧ ਅਤੇ ਬ੍ਰੇਕਅੱਪ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਬਾਲੀਵੁੱਡ ਦੀਆਂ ਕੁਝ ਅਜਿਹੀਆਂ ਵੀ ਅਦਾਕਾਰਾਂ ਹਨ, ਜਿਨ੍ਹਾਂ ਨੂੰ ਇਕ ਵਾਰ ਨਹੀਂ ਸਗੋਂ ਕਈ ਵਾਰ ਪਿਆਰ ਹੋਇਆ ਪਰ ਅੱਜ ਵੀ ਉਹ ਇਕੱਲੀਆਂ ਹਨ। ਇਨ੍ਹਾਂ ਦਾ ਦਿਲ ਤਾਂ ਕਈ ਵਿਅਕਤੀਆਂ ‘ਤੇ ਆਏ ਪਰ ਇਨ੍ਹਾਂ ਦੇ ਰਿਸ਼ਤੇ ਸਿਰੇ ਚੜ੍ਹਣ ਤੋਂ ਪਹਿਲਾਂ ਹੀ ਟੁੱਟ ਗਏ। ਅੱਜ ਅਸੀਂ ਤੁਹਾਨੂੰ ਇਨ੍ਹਾਂ ਬਾਲੀਵੁੱਡ ਅਦਾਕਾਰਾਂ ਬਾਰੇ ਹੀ ਦੱਸਣ ਜਾ ਰਹੇ ਹਾਂ।
ਸੁਸ਼ਮਿਤਾ ਸੇਨ : ਇਸ ਸੂਚੀ ‘ਚ ਸਭ ਤੋਂ ਪਹਿਲਾਂ ਨਾਂ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦਾ ਹੈ, ਜਿਸ ਨੂੰ ਇਕ ਵਾਰ ਨਹੀਂ ਸਗੋਂ ਕਈ ਵਾਰ ਪਿਆਰ ਹੋਇਆ ਅਤੇ ਕਈ ਲੋਕਾਂ ਨਾਲ ਉਨ੍ਹਾਂ ਦੇ ਸੰਬੰਧਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਪਰ ਉਨ੍ਹਾਂ ਦਾ ਰਿਸ਼ਤਾ ਸਿਰੇ ਨਹੀਂ ਚੱੜ ਸਕਿਆ। ਸਭ ਤੋਂ ਪਹਿਲਾਂ ਸੁਸ਼ਮਿਤਾ ਸੇਨ ਦਾ ਨਾਂ ਬਾਲੀਵੁੱਡ ਨਿਰਦੇਸ਼ਕ ਵਿਕਰਮ ਭੱਟ ਨਾਲ ਜੁੜਿਆ ਪਰ ਛੇਤੀ ਹੀ ਇਨ੍ਹਾਂ ਦੇ ਸੰਬੰਧ ਦਾ ਅੰਤ ਹੋ ਗਿਆ। ਵਿਕਰਮ ਭੱਟ ਨਾਲ ਬ੍ਰੇਕਅੱਪ ਤੋਂ ਬਾਅਦ ਸੁਸ਼ਮਿਤਾ ਸੇਨ ਦਾ ਨਾਂ ਦਿੱਲੀ ਦੇ ਇਕ ਵਪਾਰੀ ਸੰਜੇ ਨਾਰੰਗ ਨਾਲ ਜੁੜਿਆ ਪਰ ਛੇਤੀ ਹੀ ਇਹ ਰਿਸ਼ਤਾ ਵੀ ਟੁੱਟ ਗਿਆ।
ਪ੍ਰਿਟੀ ਜ਼ਿੰਟਾ : ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਦਾ ਨਾਂ ਵੀ ਸੁਸ਼ਮਿਤਾ ਸੇਨ ਵਾਂਗ ਕਈ ਲੋਕਾਂ ਨਾਲ ਜੁੜਿਆ ਪਰ ਅੱਜ ਵੀ ਉਹ ਸਿੰਗਲ ਹੈ। ਪ੍ਰਿਟੀ ਦੇ ਪ੍ਰੇਮਿਆਂ ‘ਚੋਂ ਸਭ ਤੋਂ ਵੱਡਾ ਨਾਂ ਨੈੱਸ ਵਾਡੀਆ ਦਾ ਹੈ, ਜਿਸ ਨਾਲ ਪ੍ਰਿਟੀ ਦੇ ਸੰਬੰਧ ਦੀਆਂ ਖ਼ਬਰਾਂ ਤਾਂ ਸਾਰੀ ਦੁਨੀਆਂ ਜਾਣਦੀ ਹੈ। ਦੋਹਾਂ ਦਾ ਵਿਆਹ ਵੀ ਹੋਣਾ ਸੀ ਪਰ ਅਚਾਨਕ ਇਨ੍ਹਾਂ ਦੇ ਸੰਬੰਧ ‘ਚ ਦਰਾਰ ਪੈ ਗਈ ਅਤੇ ਇਹ ਦੋਵੇਂ ਇਕ-ਦੂਜੇ ਤੋਂ ਵੱਖਰੇ ਹੋ ਗਏ। ਇਸ ਤੋਂ ਬਾਅਦ ਬਾਲੀਵੁੱਡ ਨਿਰਦੇਸ਼ਕ ਸ਼ੇਖਰ ਕਪੂਰ ਨਾਲ ਪ੍ਰਿਟੀ ਦੇ ਸੰਬੰਧਾਂ ਨੇ ਕਾਫ਼ੀ ਸੁਰਖੀਆਂ ਬਟੋਰੀਆਂ। ਸ਼ੇਖਰ ਕਪੂਰ ਦੀ ਪਤਨੀ ਨੇ ਆਪਣੇ ਤਲਾਕ ਲਈ ਪ੍ਰਿਟੀ ਨੂੰ ਹੀ ਜ਼ਿਮੇਵਾਰ ਠਹਿਰਾਇਆ ਸੀ।
ਬਿਪਾਸ਼ਾ ਬਾਸੂ : ਇਸੇ ਸੂਚੀ ਦਾ ਮਸ਼ਹੂਰ ਨਾਂ ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਦਾ ਹੈ। ਇਹ ਅਦਾਕਾਰਾ ਆਪਣੇ ਕੈਰੀਅਰ ਨਾਲੋਂ ਵੱਧ ਆਪਣੇ ਪ੍ਰੇਮ ਸੰਬੰਧਾਂ ਕਾਰਨ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਸਭ ਤੋਂ ਪਹਿਲਾਂ ਇਸ ਅਦਾਕਾਰਾ ਦਾ ਨਾਂ ਅਦਾਕਾਰ ਡੀਨੋ ਮੋਰੀਆ ਨਾਲ ਜੁੜਿਆ। ਦੋਹਾਂ ਦੀ ਕੈਮਿਸਟਰੀ ਰੈਂਪ ਤੋਂ ਹੁੰਦੀ ਹੋਈ ਫ਼ਿਲਮ ਤੱਕ ਚਲੀ ਪਰ ਫ਼ਿਲਮ ‘ਰਾਜ’ ਦੇ ਰਿਲੀਜ਼ ਤੋ ਬਾਅਦ ਦੋਹਾਂ ਦਾ ਸੰਬੰਧ ਖ਼ਤਮ ਹੋ ਗਿਆ। ਅਦਾਕਾਰ ਡੀਨੋ ਮੋਰੀਆ ਤੋਂ ਬਾਅਦ ਬਿਪਾਸ਼ਾ ਦਾ ਨਾਂ ਜਾਨ ਅਬਰਾਹਿਮ ਨਾਲ ਜੁੜਿਆ।

LEAVE A REPLY