sports newsਨਵੀਂ ਦਿੱਲੀ: ਕਪਤਾਨ ਮਹਿੰਦਰ ਸਿੰਘ ਧੋਨੀ ਦੇ ਘਰੇਲੂ ਮੈਦਾਨ ਵਿੱਚ ਭਾਰਤ ਨੇ ਦਮਦਾਰ ਵਾਪਸੀ ਕਰਦਿਆਂ ਸ਼੍ਰੀਲੰਕਾ ਨੂੰ ਹਰਾ ਕੇ ਸੀਰੀਜ਼ ਵਿੱਚ ਬਰਾਬਰੀ ਹਾਸਲ ਕਰ ਲਈ। ਵਿਜਾਗ ਵਿੱਚ ਹੁਣ ਤੀਸਰਾ ਮੈਚ ਰੋਮਾਂਚਕ ਹੋਵੇਗਾ ਕਿਉਂਕਿ  ਦੋਵਾਂ ਟੀਮਾਂ ਲਈ ਦਾਅ ‘ਤੇ ਸਿਰਫ਼ ਇਕ ਟਰਾਫ਼ੀ ਹੀ ਨਹੀਂ, ਬਲਕਿ ਨੰਬਰ ਵਨ ਰੈਕਿੰਗ ਵੀ ਹੋਵੇਗੀ। ਰੋਹਿਤ ਸ਼ਰਮਾ ਨੇ ਪਹਿਲੇ ਮੈਚ ਦੀ ਤਰ੍ਹਾਂ ਸ਼ਾਟ ਨੂੰ ਵਿੱਚਕਾਰ ਰੋਕਣ ਦੀ ਗਲਤੀ ਨਹੀਂ ਦੁਹਰਾਈ ਅਤੇ ਆਪਣੇ ਪੂਰੇ ਹੱਥ ਖੋਲ੍ਹ ਕੇ ਡਰਾਈਵ ਲਗਾਏ। ਅਜਿਹਾ ਲੱਗਾ ਕਿ ਉਸ ਤੋਂ ਇਲਾਵਾ ਕੋਈ ਹੋਰ ਅਜਿਹੇ ਡਰਾਈਵ ਨਹੀਂ ਲਗਾ ਸਕਦਾ। ਧਵਨ ਵੀ ਪਹਿਲੇ ਮੈਚ ਵਿੱਚ ਆਊਟ ਹੋਣ ਤੋ ੰਬਾਅਦ ਖੁਦ ਨੂੰ ਸਾਬਿਤ ਕਰਨਾ ਚਾਹੁੰਦਾ ਸੀ। ਦੋਵਾਂ ਨੇ ਮਿਲ ਕੇ ਸ਼੍ਰੀਲੰਕਾ ਦੇ ਗੇਂਦਬਾਜ਼ੀ ਹਮਲੇ ਦੀਆਂ ਧੱਜੀਆਂ ਉਡਾ ਦਿੱਤੀਆਂ।  ਪੁਣੇ ਵਿੱਚ ਸ਼੍ਰੀਲੰਕਾਈ ਤੇਜ਼ ਗੇਂਦਬਾਜ਼ਾਂ ਨੇ ਚੰਗੀ ਲਾਈਨ ਅਤੇ ਲੈਂਥ ਦੇ ਨਾਲ ਗੇਂਦਬਾਜ਼ੀ ਕੀਤੀ ਸੀ ਅਤੇ ਗੇਂਦ ਨੂੰ ਆਫ਼ ਸਟੰਪ ਦੇ ਨਜ਼ਦੀਕ ਹੀ ਰੱਖਿਆ ਸੀ ਪਰ ਇਥੇ ਰਾਂਚੀ ਵਿੱਚ ਉਨ੍ਹਾਂ ਨੇ ਆਫ਼ ਸਟੰਪ ਤੋਂ ਕਾਫ਼ੀ ਬਾਹਰ ਗੇਂਦਬਾਜ਼ੀ ਕੀਤੀ ਅਤੇ ਭਾਰਤੀ ਬੱਲੇਬਾਜ਼ਾਂ ਨੂੰ ਆਪਣੇ ਹੱਥ ਖੋਲ੍ਹਣ ਅਤੇ ਡਰਾਈਵ ਲਗਾਉਣ ਦਾ ਮੌਕਾ ਦਿੱਤਾ।

LEAVE A REPLY