sports newsਨਵੀਂ ਦਿੱਲੀ: ਸ਼੍ਰੀਲੰਕਾ ਖਿਲਾਫ਼ ਸੀਰੀਜ਼ ‘ਚ ਜਿੱਤ ਨਾਲ ਉਤਸ਼ਾਹਤ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਮਾਰਚ ‘ਚ ਭਾਰਤ ਦੀ ਮੇਜ਼ਬਾਨੀ ‘ਚ ਆਯੋਜਿਤ ਹੋਣ ਵਾਲੇ ਆਈ.ਸੀ.ਸੀ. ਟਵੰਟੀ-20 ਵਿਸ਼ਵ ਕੱਪ ਟੂਰਨਾਮੈਂਟ ਦੇ ਲਈ ਭਾਰਤ ਨੂੰ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਦੱਸਿਆ ਹੈ। ਸਾਲ 2007 ‘ਚ ਭਾਰਤ ਨੂੰ ਆਪਣੀ ਕਪਤਾਨੀ ‘ਚ ਟਵੰਟੀ-20 ਚੈਂਪੀਅਨ ਬਣਾ ਚੁੱਕੇ ਧੋਨੀ ਨੇ ਮੰਨਿਆ ਕਿ ਜਦੋਂ ਗੱਲ ਟਵੰਟੀ-20 ਫ਼ਾਰਮੈਟ ਦੀ ਹੁੰਦੀ ਹੈ ਤਾਂ ਭਾਰਤ ਸਭ ਤੋਂ ਮਜ਼ਬੂਤ ਦਾਅਵੇਦਾਰ ਹੈ।
ਸ਼੍ਰੀਲੰਕਾ ਦੇ ਖਿਲਾਫ਼ ਟਵੰਟੀ-20 ਸੀਰੀਜ਼ ਦੇ ਆਖਰੀ ਮੈਚ ‘ਚ 9 ਵਿਕਟ ਨਾਲ ਜਿੱਤ ਦਰਜ ਕਰਨ ਦੇ ਨਾਲ 2-1 ਨਾਲ ਸੀਰੀਜ਼ ‘ਤੇ ਕਬਜ਼ਾ ਜਮਾਉਣ ਅਤੇ ਫ਼ਾਰਮੈਟ ‘ਚ ਆਪਣੀ ਨੰਬਰ ਇਕ ਰੈਂਕਿੰਗ ਨੂੰ ਬਰਕਰਾਰ ਰੱਖਣ ਦੇ ਬਾਅਦ ਭਾਰਤੀ ਕਪਤਾਨ ਨੇ ਕਿਹਾ, ”ਖੇਡ ਦੇ ਇਸ ਸਭ ਤੋਂ ਛੋਟੇ ਫ਼ਾਰਮੈਟ ‘ਚ ਭਾਰਤ ਮਜ਼ਬੂਤ ਦਾਅਵੇਦਾਰ ਹੈ।”
ਧੋਨੀ ਨੇ ਕਿਹਾ, ”ਵਿਸ਼ਵ ਕੱਪ ਭਾਰਤ ਦੀ ਮੇਜ਼ਬਾਨੀ ‘ਚ ਹੋਣ ਵਾਲਾ ਹੈ ਅਤੇ ਅਸੀਂ ਜਾਣਦੇ ਹਾਂ ਕਿ ਸਾਡੇ ਸਪਿਨਰ ਇਸ ‘ਚ ਪੂਰੇ ਐਕਸ਼ਨ ‘ਚ ਦਿਖਾਈ ਦੇਣਗੇ। ਆਪਣੇ ਮੈਦਾਨ ‘ਤੇ ਖੇਡਣ ਨਾਲ ਸਾਨੂੰ ਵਾਧੂ ਫ਼ਾਇਦਾ ਮਿਲੇਗਾ। ਇਸ ਤੋਂ ਇਲਾਵਾ ਅਸੀਂ ਇੱਥੇ ਆਈ.ਪੀ.ਐੱਲ. ਵੀ ਖੇਡਦੇ ਹਾਂ। ਸਾਡੀ ਵਿਸ਼ਵ ਕੱਪ ਟੀਮ ਦੇ ਸਾਰੇ ਖਿਡਾਰੀ ਆਈ.ਪੀ.ਐੱਲ. ਖੇਡਦੇ ਹਨ ਅਤੇ ਉਨ੍ਹਾਂ ਨੂੰ ਭਾਰਤ ‘ਚ ਖੇਡਣ ਦਾ ਬਹੁਤ ਚੰਗਾ ਤਜਰਬਾ ਵੀ ਹੈ।”
ਜਿੱਤ ਤੋਂ ਉਤਸ਼ਾਹਤ ਅਤੇ ਆਤਮ ਵਿਸ਼ਵਾਸ ਨਾਲ ਭਰੇ ਸੀਮਿਤ ਓਵਰਾਂ ਦੇ ਇਸ ਕਪਾਤਨ ਨੇ ਕਿਹਾ, ”ਇਨ੍ਹਾਂ ਸਾਰੀਆਂ ਗੱਲਾਂ ਦਾ ਫ਼ਾਇਦਾ ਸਾਨੂੰ ਆਈ.ਸੀ.ਸੀ. ਟੂਰਨਾਮੈਂਟ ‘ਚ ਜ਼ਰੂਰ ਮਿਲੇਗਾ। ਹਾਲਾਂਕਿ ਟਵੰਟੀ-20 ਫ਼ਾਰਮੈੱਟ ਕੁਝ ਅਗਲ ਹੁੰਦਾ ਹੈ ਅਤੇ ਇਸ ‘ਚ ਵਿਰੋਧੀ ਟੀਮਾਂ ਦੇ ਵੱਡੇ ਸਕੋਰਰ ਨੂੰ ਸਭ ਤੋਂ ਪਹਿਲਾਂ ਬਾਹਰ ਕਰਨਾ ਹੁੰਦਾ ਹੈ। ਇਸ ‘ਚ ਨਾਕਆਉਟ ਗੇੜ ‘ਚ ਵੀ ਆਪਣਾ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਜਦੋਂ ਨਾਕਆਉਟ ਗੇੜ ਸ਼ੁਰੂ ਹੁੰਦਾ ਹੈ ਤਾਂ ਇਹ ਕਾਫ਼ੀ ਹੱਦ ਤੱਕ ਲਾਟਰੀ ਕ੍ਰਿਕਟ ਦੀ ਤਰ੍ਹਾਂ ਹੈ। ਇਸ ਫ਼ਾਰਮੈਟ ‘ਚ ਨਿਰੰਤਰਤਾ ਬਣਾਏ ਰੱਖਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ।”

LEAVE A REPLY