sports newsਇਸਲਾਮਾਬਾਦ: ਪਾਕਿਸਤਾਨ ਕ੍ਰਿਕਟ ਟੀਮ ਦੇ ਮੁੱਖ ਕੋਚ ਵਕਾਰ ਯੂਨੁਸ ਨੇ ਕਿਹਾ ਕਿ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਤੋਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਜਿਹੇ ਖਿਡਾਰੀ ਨਹੀਂ ਮਿਲ ਸਕਦੇ ਹਨ। ਵਕਾਰ ਨੇ ਕਿਹਾ, ”ਇਹ ਪੀ.ਐੱਸ.ਐੱਲ. ਦਾ ਪਹਿਲਾ ਸੈਸ਼ਨ ਹੈ ਅਤੇ ਅਸੀਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਪੱਧਰ ਦੇ ਖਿਡਾਰੀਆਂ ਦੀ ਉਮੀਦ ਨਹੀਂ ਕਰ ਸਕਦੇ, ਜਿਸ ਤਰ੍ਹਾਂ ਆਈ.ਪੀ.ਐੱਲ. ਨੇ ਭਾਰਤ ਨੂੰ ਦਿੱਤਾ। ਇਸ ਦੇ ਲਈ ਸਾਨੂੰ ਘੱਟੋ-ਘੱਟ ਪੀ.ਐੱਸ.ਐੱਲ. ਦੇ ਤਿੰਨ-ਚਾਰ ਸੈਸ਼ਨਾਂ ਦਾ ਇੰਤਜ਼ਾਰ ਕਰਨ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਨੌਜਵਾਨ ਟੀਮ ਭਾਰਤ ਦੇ ਖਿਲਾਫ਼ ਆਈ.ਸੀ.ਸੀ. ਵਿਸ਼ਵ ਕੱਪ ‘ਚ ਹਾਰਨ ਦੇ ਕ੍ਰਮ ਨੂੰ ਤੋੜਣ ‘ਚ ਯਕੀਨੀ ਤੌਰ ‘ਤੇ ਸਫ਼ਲ ਸਾਬਤ ਹੋਵੇਗੀ।
ਵਕਾਰ ਸਾਲ 2011 ਦੇ ਵਿਸ਼ਵ ਕੱਪ ‘ਚ ਵੀ ਪਾਕਿਸਤਾਨੀ ਟੀਮ ਦੇ ਕੋਚ ਸਨ ਜਦੋਂ ਭਾਰਤ ਨੇ ਸੈਮੀਫ਼ਾਈਨਲ ਮੁਕਾਬਲੇ ‘ਚ ਲੰਬੇ ਸਮੇਂ ਦੀ ਮੁਕਾਬਲੇਬਾਜ਼ ਟੀਮ ਨੂੰ ਹਰਾ ਦਿੱਤਾ। ਇਸ ਦੇ ਨਾਲ ਹੀ ਪਿਛਲੇ ਸਾਲ ਹੋਏ ਵਿਸ਼ਵ ਕੱਪ ਦੇ ਗਰੁੱਪ ਮੁਕਾਬਲੇ ‘ਚ ਵੀ ਪਾਕਿਸਤਾਨ ਨੂੰ ਭਾਰਤ ਦੇ ਖਿਲਾਫ਼ ਖੇਡਦੇ ਹੋਏ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜੇ ਤੱਕ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਦੇ ਮੈਚ ਦੇਖਣ ਦੁਬਈ ਨਹੀਂ ਪਹੁੰਚੇ ਵਕਾਰ ਨੇ ਕਿਹਾ ਕਿ ਆਗਾਮੀ ਟੂਰਨਾਮੈਂਟ ‘ਚ ਪਾਕਿਸਤਾਨ ਨੂੰ ਭਾਰਤ ਦੇ ਖਿਲਾਫ਼ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ।
ਉਨ੍ਹਾਂ ਕਿਹਾ,”ਇਨ੍ਹਾਂ ਦੋਹਾਂ ਟੂਰਨਾਮੈਂਟ ‘ਚ ਕਾਫ਼ੀ ਕੁਝ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਪਿਚ ਕਿੰਝ ਹੋਵੇਗੀ, ਕਿਉਂਕਿ ਭਾਰਤੀ ਟੀਮ ਬੇਹੱਦ ਸੰਤੁਲਤ ਹੈ ਅਤੇ ਉਨ੍ਹਾਂ ਦੇ ਖਿਡਾਰੀ ਪੂਰੀ ਤਰ੍ਹਾਂ ਤਿਆਰ ਹਨ।” ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਸ਼ਵ ਕੱਪ ‘ਚ ਧਰਮਸ਼ਾਲਾ ‘ਚ ਆਪਸ ‘ਚ ਟਕਰਾਉਣਗੇ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਏਸ਼ੀਆ ਕੱਪ ‘ਚ ਭਿੜਨਗੀਆਂ। ਇਹ ਮੁਕਾਬਲਾ 27 ਫ਼ਰਵਰੀ ਨੂੰ ਢਾਕਾ ‘ਚ ਖੇਡਿਆ ਜਾਵੇਗਾ। ਵਕਾਰ ਨੇ ਕਿਹਾ, ” ਇਹ ਸਹੀ ਹੈ ਕਿ ਸਾਡੇ ਦਿਮਾਗ ‘ਚ ਇਹ ਗੱਲ ਰਹੇਗੀ ਕਿ ਅਸੀਂ ਆਈ.ਸੀ.ਸੀ. ਟੂਰਨਾਮੈਂਟ ‘ਚ ਭਾਰਤ ਦੇ ਖਿਲਾਫ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਾਂ। ਸਾਡੇ ਕੋਲ ਨੌਜਵਾਨ ਟੀਮ ਹੈ ਜੇਕਰ ਇਨ੍ਹਾਂ ਦੇ ਪ੍ਰਦਰਸ਼ਨ ‘ਚ ਨਿਰੰਤਰਤਾ ਰਹੀ ਤਾਂ ਇਹ ਟੀਮ ਆਪਣੇ ਵੱਲੋਂ ਜਾਣੂ ਪਰਿਸਥੀਆਂ ‘ਚ ਕਿਸੇ ਵੀ ਟੀਮ ਨੂੰ ਹਰਾਉਣ ‘ਚ ਸਮਰਥ ਹੈ।”

LEAVE A REPLY