1ਚੰਡੀਗੜ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ‘ਚ ਸਿਰਫ 16620 ਨਸ਼ੇੜੀ ਹੋਣ ਸਬੰਧੀ ਕੀਤੇ ਦਾਅਵੇ ਦਾ ਭਾਂਡਾਫੋੜ ਕਰਦਿਆਂ ਖੁਲਾਸਾ ਕੀਤਾ ਹੈ ਕਿ ਇਨ•ਾਂ (ਸੁਖਬੀਰ) ਦੀ ਆਪਣੀ ਸਰਕਾਰ ਨੇ ਕਰੀਬ 7 ਮਹੀਨਿਆਂ ਪਹਿਲਾਂ ਹਾਈ ਕੋਰਟ ‘ਚ ਇਸ ਤੋਂ ਬਹੁਤ ਜ਼ਿਆਦਾ ਅੰਕੜੇ ਹੋਣ ਬਾਰੇ ਕਿਹਾ ਸੀ।
ਉਨਾਂ ਨੇ ਡਿਪਟੀ ਮੁੱਖ ਮੰਤਰੀ ਨੂੰ ਉਨਾਂ ਦੀ ਆਪਣੀ ਸਰਕਾਰ ਵੱਲੋਂ ਮੁੱਖ ਸਕੱਤਰ ਰਾਹੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ‘ਚ 13 ਫਰਵਰੀ, 2015 ਨੂੰ ਜਮ•ਾ ਕੀਤੇ ਹਲਫਨਾਮੇ ਬਾਰੇ ਸਵਾਲ ਕੀਤਾ ਹੈ, ਜਿਸ ‘ਚ ਸਰਕਾਰ ਨੇ ਸਵੀਕਾਰ ਕੀਤਾ ਹੈ ਕਿ ਉਸਨੇ ਤਿੰਨ ਲੱਖ ਤੋਂ ਵੱਧ ਨਸ਼ਾ ਪੀੜਤਾਂ ਦੀ ਪਛਾਣ ਕੀਤੀ ਹੈ, ਜਿਨਾਂ ‘ਚੋਂ 13000 ਦਾ ਓ.ਪੀ.ਡੀ ਇਲਾਜ਼ ਚੱਲ ਰਿਹਾ ਹੈ। ਸਾਬਕਾ ਮੁੱਖ ਮੰਤਰੀ ਨੇ ਖੁਲਾਸਾ ਕੀਤਾ ਹੈ ਕਿ ਹਾਈ ਕੋਰਟ ‘ਚ ਦਾਇਰ ਕੀਤੀ ਗਈ ਅਪੀਲ ਦੇ ਜਵਾਬ ‘ਚ ਪੰਜਾਬ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਰਾਹੀਂ ਇਕ ਹਲਫਨਾਮਾ ਦਾਇਰ ਕੀਤਾ ਗਿਆ ਸੀ, ਜਿਸ ‘ਚ ਨਸ਼ਾ ਪੀੜਤਾਂ ਦੀ ਗਿਣਤੀ 3 ਲੱਖ ਦੱਸੀ ਗਈ ਸੀ।
ਇਸ ਲੜੀ ਹੇਠ ਉਕਤ ਘਟਨਾ ਨੂੰ ਸਿਰਫ 7 ਮਹੀਨੇ ਹੀ ਬੀਤੇ ਹਨ ਤੇ ਡਿਪਟੀ ਮੁੱਖ ਮੰਤਰੀ ਹੁਣ ਕਹਿੰਦੇ ਹਨ ਕਿ ਪੰਜਾਬ ‘ਚ ਸਿਰਫ 16620 ਨਸ਼ਾ ਪੀੜਤ ਹਨ, ਜੋ ਸਰ•ੇਆਮ ਝੂਠ ਹੈ। ਕਿਵੇਂ ਡਿਪਟੀ ਮੁੱਖ ਮੰਤਰੀ ਸੂਬੇ ਦੀ ਅਸਲੀ ਸਥਿਤੀ ਬਾਰੇ ਅਨਜਾਨ ਹੋ ਸਕਦੇ ਹਨ?
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਸਰਕਾਰ ਵੱਲੋਂ ਹਾਈ ਕੋਰਟ ‘ਚ ਦਾਖਲ ਕੀਤੇ ਗਏ ਹਲਫਨਾਮੇ ‘ਚ ਦੱਸੇ ਗਏ ਅੰਕੜਿਆਂ ਪ੍ਰਤੀ ਵੀ ਸਹਿਮਤ ਨਹੀਂ ਹਨ, ਕਿਉਂਕਿ ਨਸ਼ਿਆਂ ਨੇ ਪੰਜਾਬ ਦੀ ਇਕ ਸਾਰੀ ਪੀੜ•ੀ ਨੂੰ ਤਬਾਹ ਕਰ ਦਿੱਤਾ ਹੈ। ਅਜਿਹੇ ‘ਚ ਡਿਪਟੀ ਮੁੱਖ ਮੰਤਰੀ ਨੂੰ ਝੂਠ ਨਹੀਂ ਬੋਲਣਾ ਚਾਹੀਦਾ, ਜਿਨ•ਾਂ ਦੀ ਆਪਣੀ ਸਰਕਾਰ ਵੱਲੋਂ ਸਹੁੰ ਪੱਤਰ ‘ਚ ਦੱਸੇ ਗਏ ਅੰਕੜੇ ਉਨਾਂ ਵੱਲੋਂ ਅੱਜ ਕੀਤੇ ਗਏ ਦਾਅਵਿਆਂ ਤੋਂ ਬਹੁਤ ਵੱਧ ਹਨ।
ਉਨਾਂ ਨੇ ਕਿਹਾ ਕਿ ਸਰਕਾਰ ਨੇ ਉਸ ਵੇਲੇ ਵੀ ਗਲਤ ਜਾਣਕਾਰੀ ਦਿੱਤੀ ਸੀ ਕਿ ਓ.ਪੀ.ਡੀ ‘ਚ 13000 ਨਸ਼ਾ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ, ਕਿਉਂਕਿ ਨਸ਼ਾ ਪੀੜਤਾਂ ਨੂੰ ਦਾਖਲ ਕਰਨਾ ਪੈਂਦਾ ਹੈ ਅਤੇ ਉਨ•ਾਂ ਦਾ ਓ.ਪੀ.ਡੀ ਰਾਹੀਂ ਇਲਾਜ਼ ਨਹੀਂ ਚੱਲ ਸਕਦਾ। ਇਹ ਬਾਦਲਾਂ ਦੀ ਸਮੱਸਿਆ ਤੋਂ ਮੂੰਹ ਮੋੜਨ ਦੀ ਪੁਰਾਣੀ ਆਦਤ ਹੈ। ਅਜਿਹੇ ‘ਚ ਜੇ ਇਹ ਸਮੱਸਿਆ ਨੂੰ ਨਹੀਂ ਸਵੀਕਾਰ ਕਰ ਰਹੇ, ਤਾਂ ਫਿਰ ਉਸਦਾ ਹੱਲ ਕਿਵੇਂ ਕੱਢਣਗੇ।

LEAVE A REPLY