2ਹਰਿਆਣਾ— ਜਾਟ ਨੇਤਾਵਾਂ ਨੇ ਭਾਈਚਾਰੇ ਨੂੰ ਓ. ਬੀ. ਸੀ. ਅਧੀਨ ਰਿਜ਼ਰਵੇਸ਼ਨ ਦੇਣ ਲਈ ਕੋਈ ਕਾਨੂੰਨ ਪਾਸ ਕੀਤੇ ਜਾਣ ਤੱਕ ਆਪਣਾ ਅੰਦੋਲਨ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਦੀ ਖੱਟੜ ਨੇ ਆਲੋਚਨਾ ਕੀਤੀ ਹੈ। ਅੰਦੋਲਨ ਕਾਰਨ ਰੇਲ ਅਤੇ ਸੜਕ ਆਵਾਜਾਈ ਪ੍ਰਭਾਵਿਤ ਹੋਇਆ ਹੈ। ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ‘ਤੇ ਭਾਈਚਾਰੇ ਦੇ ਨਾ ਹੋਣ ਕਾਰਨ ਉਨ੍ਹਾਂ ਦੀ ਮੰਗ ਦਾ ਵਿਰੋਧ ਕਰਨ ਦਾ ਦੋਸ਼ ਲਾਇਆ ਹੈ। ਇਸ ਦਰਮਿਆਨ ਸੂਬਾ ਸਰਕਾਰ ਨੇ ਗਤੀਰੋਧ ਖਤਮ ਕਰਨ ਲਈ ਇਕ ਬੈਠਕ ਬੁਲਾਈ ਹੈ।
ਅੰਦੋਲਨ ਕਾਰਨ ਰੋਹਤਕ, ਜੀਂਦ, ਭਿਵਾਨੀ, ਸੋਨੀਪਤ ਅਤੇ ਹਿਸਾਰ ਸਮੇਤ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਦੁੱਧ, ਸਬਜ਼ੀ, ਐਲ. ਪੀ. ਜੀ. ਅਤੇ ਪੈਟਰੋਲੀਅਮ ਉਤਪਾਦਾਂ ਵਰਗੇ ਜ਼ਰੂਰੀ ਚੀਜ਼ਾਂ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ‘ਚ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਸਰਕਾਰੀ ਨੌਕਰੀਆਂ ਅਤੇ ਸਿੱਖਿਅਕ ਸੰਸਥਾਵਾਂ ‘ਚ ਓ. ਬੀ. ਸੀ. ਸ਼੍ਰੇਣੀ ਅਧੀਨ ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ ਚੱਲ ਰਹੇ ਜਾਟ ਭਾਈਚਾਰੇ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਰੋਹਤਕ ਜ਼ਿਲੇ ਵਿਚ ਪ੍ਰਸ਼ਾਸਨ ਨੇ ਇੰਟਰਨੈੱਟ ਅਤੇ ਮੋਬਾਈਲ ਸੇਵਾਵਾਂ ਨੂੰ ਬੰਦ ਕਰ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਭਾਜਪਾ ਸਰਕਾਰ ਤੋਂ ਚਾਹੁੰਦੇ ਹਾਂ ਕਿ ਹਰਿਆਣਾ ‘ਚ ਜਾਟਾਂ ਨੂੰ ਓ. ਬੀ. ਸੀ. ਸ਼੍ਰੇਣੀ ‘ਚ ਸ਼ਾਮਲ ਕਰਨ ਲਈ ਆਉਣ ਵਾਲੇ ਬਜਟ ਸੈਸ਼ਨ ਦੌਰਾਨ ਬਿੱਲ ਲਿਆਵੇ।

LEAVE A REPLY