3ਚੰਡੀਗੜ੍ਹ  : ਆਰੀਅਨਜ਼ ਗਰੁੱਪ ਆਫ਼ ਕਾਲਜ਼ਿਜ ਵੱਲੋਂ ਕੈਂਪਸ ਵਿਚ ਆ ਰਹੇ ਕੇਂਦਰੀ ਬਜਟ 2016 ਵਿਸ਼ੇ ਤੇ ਵਿਚਾਰ ਚਰਚਾ ਕਰਨ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਕੇਂਦਰੀ ਬਜਟ ਰਾਹੀਂ ਨੌਜਵਾਨ ਭਾਰਤ ਦਾ ਸ਼ਕਤੀਕਰਨ 2016 ਵਿਸ਼ੇ ਉਤੇ ਰੱਖੇ ਗਏ ਇਸ ਸੈਮੀਨਾਰ ਵਿਚ ਮਸ਼ਹੂਰ ਕਾਮੇਡੀਅਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਖ਼ਾਸ ਤੌਰ ‘ਤੇ ਸ਼ਿਰਕਤ ਕਰਦੇ ਹੋਏ ਸਬੰਧਿਤ ਵਿਸ਼ੇ ‘ਤੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।
ਭਗਵੰਤ ਮਾਨ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਬੇਸ਼ੱਕ ਭਾਰਤ ਵਿਸ਼ਵ ਵਿਚ ਸੁਪਰ ਪਾਵਰ ਵਜੋਂ ਉੱਭਰ ਸਕਦਾ ਹੈ ਜੇਕਰ ਦੇਸ਼ ਦੀ ਨੌਜਵਾਨ ਪੀੜੀ ਦਾ ਸ਼ਕਤੀਕਰਨ ਕੀਤਾ ਜਾਵੇ। ਉਨ•ਾਂ ਬਜਟ ਵਿਚ ਸਿੱਖਿਆ ਦੇ ਪਾਸਾਰ ਨੂੰ ਅਹਿਮੀਅਤ ‘ਤੇ ਜ਼ੋਰ ਦੇਣ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਇਸ ਨਾਲ ਬੇਸ਼ੱਕ ਹਾਲਤ ਕੁੱਝ ਹੋਰ ਹੋ ਜਾਣਗੇ। ਇਸ ਦੇ ਨਾਲ ਹੀ ਉਨ•ਾਂ ਪੰਜਾਬ ਸਰਕਾਰ ਦੀ ਕਮਜ਼ੋਰ ਪਾਲਸੀਆਂ ਅਤੇ ਸਕਾਲਰਸ਼ਿਪ ਰਿਲੀਜ਼ ਕਰਨ ਵਿਚ ਹੋ ਰਹੀ ਦੇਰੀ ਸਦਕਾ ਵਿਦਿਆਰਥੀਆਂ, ਮਾਪਿਆਂ ਅਤੇ ਵਿੱਦਿਅਕ ਅਦਾਰਿਆਂ ਨੂੰ ਹੋ ਰਹੇ ਭਾਰੀ ਨੁਕਸਾਨ ‘ਤੇ ਵੀ ਚਿੰਤਾ ਪ੍ਰਗਟਾਈ।
ਇਸ ਦੇ ਨਾਲ ਹੀ ਭਗਵੰਤ ਮਾਨ ਨੇ ਸੰਬੋਧਨ ਵਿਚ ਕਿਹਾ ਕਿ ਉਹ ਕੇਂਦਰੀ ਸਰਕਾਰ ਅੱਗੇ ਵੱਖ-ਵੱਖ ਵਰਗ ਦੇ ਵਿਦਿਆਰਥੀਆਂ ਲਈ ਨਵੀਆਂ ਸਕੀਮਾਂ ਲਿਆਉਣ ਦਾ ਪ੍ਰਸਤਾਵ ਵੀ ਪੇਸ਼ ਕਰਨਗੇ ਤਾਂ ਕਿ ਸਮਾਜ ਦੇ ਹਰ ਵਰਗ ਦਾ ਵਿਦਿਆਰਥੀ ਉੱਚ ਸਿੱਖਿਆਂ ਹਾਸਿਲ ਕਰ ਸਕੇ। ਮਾਨ ਨੇ ਵਿਦਿਆਰਥੀਆਂ ਨੂੰ ਉੱਚ ਸਿੱਖਿਆਂ ਲਈ ਬੈਂਕਾਂ ਵੱਲੋਂ ਐਜੂਕੇਸ਼ਨ ਲੋਨ ਦੇਣ ਵਿਚ ਕੀਤੀ ਜਾਣ ਵਾਲੀ ਆਨਾਕਾਨੀ ਅਤੇ ਖੱਜਲਖੁਆਰੀ ਦਾ ਮੁੱਦਾ ਵੀ ਕੇਂਦਰ ਸਰਕਾਰ ਅੱਗੇ ਚੁੱਕਣ ਦਾ ਵਾਅਦਾ ਕੀਤਾ। ਇਸ ਦੇ ਇਲਾਵਾ ਭਗਵੰਤ ਮਾਨ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਿੱਖਿਆ ਲਈ ਸਰਕਾਰਾਂ ਨੂੰ ਵਿਆਜ ਮੁਕਤ ਐਜੂਕੇਸ਼ਨ ਲੋਨ ਦੇਣਾ ਚਾਹੀਦਾ ਹੈ।
ਆਪਣੇ ਭਾਸ਼ਣ ਵਿੱਚ ਡਾ: ਅੰਸ਼ੂ ਕਟਾਰੀਆ, ਚੈਅਰਮੈਨ, ਆਰੀਅਨਜ਼ ਗਰੁੱਪ ਨੇ ਭਗਵੰਤ ਮਾਨ ਨੂੰ ਬੇਨਤੀ ਕੀਤੀ ਕਿ ਪੰਜਾਬ ਦੇ ਓ.ਬੀ.ਸੀ ਵਿਦਿਆਰਥੀਆ ਲਈ ਸਕਾਲਰਸ਼ਿਪ, ਅਨੂਸੂਚਿਤ ਜਾਤੀ ਦੇ ਵਿਦਿਆਰਥੀ , 2014-15 ਦੇ ਅਨੂਸੂਚਿਤ ਜਾਤੀ ਦੇ ਵਿਦਿਆਰਥੀ  ਦੀ ਸਕਾਲਰਸ਼ਿਪ ਅਤੇ 2015-16 ਦੀ ਪੂਰੀ ਰਕਮ, ਐਮਐਚਆਰਡੀ ਵਿੱਚ ਦੇਰੀ, ਘੱਟ ਗਿਣਤੀ ਦੇ ਵਿਦਿਆਰਥੀ ਅਤੇ ਕਮਜੋਰ ਵਰਗਾਂ ਦੇ ਲਈ ਵੀ ਸਕਾਲਰਸ਼ਿਪ ਅਤੇ ਵਿਆਜ ਮੁਕਤ ਸਿੱਖਿਆ ਕਰਜਾ ਪ੍ਰਦਾਨ ਕੀਤਾ ਜਾਵੇ।
ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੇ ਸਟਾਰਟ ਅੱਪ ਇੰਡੀਆ ਤੇ ਸਟੈਂਡ ਅਪ ਇੰਡੀਆ ਜਿਹੇ ਨਾਅਰਿਆਂ ਤੇ ਉਂਗਲੀ ਚੁੱਕਦੇ ਹੋਏ ਕਿਹਾ ਕਿ ਇਹ ਨਾ ਕਾਫੀ ਹੈ ਜਦ ਕਿ ਸਰਕਾਰ ਉਸ ਹਰ ਨੌਜਵਾਨ ਉੱਦਮੀ ਲਈ ਫ਼ੰਡ ਮੁਹਾਇਆ ਕਰਵਾਉਣੇ ਚਾਹੀਦੇ ਹਨ ਜੋ ਨਵਾਂ ਵਪਾਰ ਸ਼ੁਰੂ ਕਰਨਾ ਚਾਹੁੰਦਾ ਹੈ। ਉਨ•ਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਹਰ ਨੌਜਵਾਨ ਨੂੰ ਆਪਣੇ ਅੰਦਰ ਲੀਡਰਸ਼ਿਪ ਦੇ ਗੁਣ ਪੈਦਾ ਕਰਦੇ ਹੋਏ ਉਸ ਦੇ ਦੇਸ਼, ਰਾਜ, ਪਿੰਡ, ਸ਼ਹਿਰ ਕਸਬਾ ਜਾਂ ਗੁਆਂਢ ਵਿਚ ਹੀ ਆ ਰਹੀ ਕਿਸੇ ਵੀ ਮੁਸ਼ਕਿਲ ਦੇ ਹੱਲ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਤੇ ਆਰੀਅਨ ਗਰੁੱਪ ਦੇ ਡਾਇਰੈਕਟਰ ਜਰਨਲ ਡਾ. ਪ੍ਰਵੀਨ ਕਟਾਰੀਆ, ਆਰੀਅਨ ਡਿਗਰੀ ਕਾਲਜ ਦੇ ਪ੍ਰਿੰਸੀਪਲ ਮੰਜ਼ੂਲਾ ਕਟਾਰੀਆ, ਪ੍ਰਿੰਸੀਪਲ ਡਾ. ਏ ਐਲ ਗਾਬਾ, ਪ੍ਰੋ ਬੀ ਐੱਸ ਸਿੱਧੂ ਰਜਿਸਟਰਾਰ, ਪ੍ਰੋ ਤਰਸੇਮ ਕੁਮਾਰ ਡੀਨ ਅਕੈਡਮਿਕ, ਡਾ. ਅਭਿਸ਼ੇਕ ਡਾਇਰੈਕਟਰ ਪਲੇਸਮੈਂਟ, ਸੰਜੀਵ ਭਾਰਦਵਾਜ, ਡਾਇਰੈਕਟਰ ਕਾਰਪੋਰੇਟ ਰਿਲੇਸ਼ਨ, ਮਨਪ੍ਰੀਤ ਮਾਨ, ਕੁਸਮ ਯਾਦਵ, ਆਸ਼ਿਮਾ ਧੀਮਾਨ ਸਮੇਤ ਹੋਰ ਕਈ ਹਸਤੀਆਂ ਵੀ ਹਾਜ਼ਰ ਸਨ।

LEAVE A REPLY