2ਹਰਿਆਣਾ  : ਸਰਕਾਰੀ ਨੌਕਰੀਆਂ ਅਤੇ ਸਿੱਖਿਆ ਸੰਸਥਾਵਾਂ ਵਿਚ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਹਰਿਆਣਾ ਵਿਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਜਾਟਾਂ ਦਾ ਅੰਦੋਲਨ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹਰਿਆਣਾ ਵਿਚ ਅੱਜ ਵੀ ਹਿੰਸਾ ਜਾਰੀ ਰਹੀ। ਇਸ ਦੌਰਾਨ ਕੈਥਲ ਵਿਚ ਪ੍ਰਦਰਸ਼ਨਕਾਰੀਆਂ ਨੇ ਛੇ ਸਰਕਾਰੀ ਬੱਸਾਂ ਨੂੰ ਅੱਗ ਲਾ ਦਿੱਤੀ ਅਤੇ ਹੋਰ ਸੰਪਤੀ ਨੂੰ ਵੀ ਨੁਕਸਾਨ ਹੋਇਆ।
ਡੀ.ਜੀ.ਪੀ ਵਲੋਂ ਲੋਕਾਂ ਨੂੰ ਸੂਬੇ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਅਪੀਲ
ਹਰਿਆਣਾ ਦੇ ਡੀ.ਜੀ.ਪੀ ਸ੍ਰੀ ਯਸ਼ਪਾਲ ਸਿੰਘਲ ਨੇ ਅੱਜ ਸੂਬੇ ਵਿਚ ਰਾਖਵਾਕਰਨ ਨਾਲ ਸਬੰਧਤ ਖਾਪ ਪੰਚਾਇਤ ਆਗੂਆਂ ਤੇ ਪੇਂਡੂ ਖੇਤਰਾਂ ਦੇ ਬਜੁਗਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਮੀਟਿੰਗਾਂ ਆਯੋਜਿਤ ਨਾ ਕਰਨ ਅਤੇ ਆਪਣੇ ਨੌਜਵਾਨਾਂ ਨੂੰ ਇਸ ਅੰਦੋਲਨ ਵਿਚ ਹਿੱਸਾ ਲੈਣ ਲਈ ਨਾ ਭੇਜਣ ਅਤੇ ਵਿਸ਼ੇਸ਼ ਕਰਕੇ ਸ਼ਹਿਰਾਂ ਵੱਲ ਤਾਂ ਬਿਲਕੁਲ ਨਾ ਭੇਜਣ, ਕਿਉਂਕਿ ਇਹ ਨੌਜਵਾਨ ਸ਼ਹਿਰਾਂ ਵਿਚ ਜਾਟ ਰਾਖਵਾਂਕਰਨ ਦਾ ਹਿੱਸਾ ਬਣਕੇ ਕੰਟਰੋਲ ਤੋਂ ਬਾਹਰ ਹੋ ਜਾਂਦੇ ਹਨ, ਇਸ ਲਈ ਬਜ਼ੁਰਗਾਂ ਨੂੰ ਚਾਹੀਦਾ ਕਿ ਉਹ ਇਨ•ਾਂ ਨੌਜਵਾਨਾਂ ਨੂੰ ਰੋਕਣ ਅਤੇ ਸੂਬੇ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਆਪਣਾ ਸਹਿਯੋਗ ਦੇਣ।
ਉਹ ਅੱਜ ਇਥੇ ਜਾਟ ਰਾਖਵਾਂਕਰਨ ਦੀ ਸਥਿਤੀ ‘ਤੇ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਸੰਬੋਧਨ ਕਰ ਰਹੇ ਸਨ। ਉਨਾਂ ਦੇ ਨਾਲ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਪੀ ਕੇ ਦਾਸ ਵੀ ਹਾਜ਼ਰ ਸਨ।
ਉਨਾਂ ਕਿਹਾ ਕਿ ਇਸ ਅੰਦੋਲਨ ਵਿਚ ਜੋ ਲੋਕ ਸਾਜਿਸ ਰਚ ਰਹੇ ਹਨ ਉਨਾਂ ਦੀ ਪਹਿਚਾਣ ਕਰਕੇ ਉਨਾਂ ‘ਤੇ ਸਖਤ ਕਾਰਵਾਈ ਵੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਹਾਲਾਂਕਿ ਜਾਟ ਰਾਖਵਾਂਕਰਨ ਦੀ ਹਿੰਸਾ ਵਿਚ ਕਮੀ ਆਈ ਹੈ, ਪੰ੍ਰਤੂ ਕੁਝ ਥਾਵਾਂ ‘ਤੇ ਹਿੰਸਾ ਜਾਰੀ ਹੈ ਜਿਸ ਨੂੰ ਰੋਕਣ ਦੇ ਲਈ ਪ੍ਰਸ਼ਾਸਨ, ਸੈਨਾ, ਪੁਲਿਸ, ਅਰਧ ਸੈਨਿਕ ਬਲ ਲਗੇ ਹੋਏ ਹਨ। ਉਨਾਂ ਦੱਸਿਆ ਕਿ ਪੁਲਿਸ ਤੇ ਸੈਨਾ ਦਾ ਫਲੈਗ ਮਾਰਚ ਜਾਰੀ ਹੈ ਅਤੇ ਇਸ ਸਥਿਤੀ ‘ਤੇ ਛੇਤੀ ਹੀ ਕਾਬੂ ਪਾ ਲਿਆ ਜਾਵੇਗਾ।
ਉਹਨਾਂ ਦੱਸਿਆ ਕਿ ਸਥਿਤੀ ਨੂੰ ਆਮ ਕਰਨ ਲਈ ਹੁਣ ਤੱਕ ਸੈਨਾ ਦੇ 13 ਕੰਪਨੀ ਪਹੁੰਚ ਚੁੱਕੇ ਹਨ ਅਤੇ 10 ਕੰਪਨੀਆਂ ਆ ਰਹੀਆਂ ਹਨ। ਉਨਾਂ ਦੱਸਿਆ ਕਿ ਸੈਨਾ ਨੂੰ ਏਅਰਲਿਫਟ ਕਰਕੇ ਉਨ•ਾਂ ਦੇ ਤੈਨਾਤੀ ਦੇ ਸਥਾਨ ‘ਤੇ ਪਹੁੰਚਾਇਆ ਜਾ ਰਿਹਾ ਹੈ। ਇਸੇ ਤਰਾਂ, ਅਰਧ ਸੈਨਿਕ ਬਲਾਂ ਦੀਆਂ 10 ਕੰਪਨੀਆਂ ਪਹੁੰਚ ਚੁੱਕੀਆਂ ਹਨ ਅਤੇ 23 ਕੰਪਨੀਆਂ ਸੜਕ ਮਾਰਗ ਰਾਹੀਂ ਉਨਾਂ ਨੂੰ ਤੈਨਾਤੀ ਦੇ ਸਥਾਨ ‘ਤੇ ਪਹੁੰਚਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਉਨ•ਾਂ ਦੀ ਕੇਂਦਰੀ ਗ੍ਰਹਿ ਸਕੱਤਰ ਨਾਲ ਗੱਲਬਾਤ ਹੋਈ ਹੈ, ਜਿਸਦੇ ਤਹਿਤ 10 ਕੰਪਨੀਆਂ ਹੋਰ ਭੇਜੀਆਂ ਜਾਣਗੀਆਂ।
ਉਨਾਂ ਦੱਸਿਆ ਕਿ ਸੂਬੇ ਦੇ ਨੈਸ਼ਨਲ ਹਾਈਵੇ-1 ‘ਤੇ ਵੀ ਕੁਝ ਅਸਮਾਜਿਕ ਤੱਤਾਂ ਨੇ ਜਾਮ ਲਗਾਇਆ ਹੋਇਆ ਹੈ, ਜਿਸ ਨੂੰ ਛੇਤੀ ਤੋਂ ਛੇਤੀ ਖੁੱਲ•ਵਾਉਣ ਦੇ ਲਈ ਪੁਲਿਸ ਯਤਨ ਜਾਰੀ ਹਨ। ਉਨ•ਾਂ ਕਿਹਾ ਕਿ ਉਥੇ, ਕੁਝ ਹੋਰ ਜ਼ਿਲਿ•ਆਂ ਤੋਂ ਵੀ ਜਾਮ ਲਗਾਉਣ ਦੀਆਂ ਛਿਟਪੁੱਟ ਖਬਰਾਂ ਆ ਰਹੀਆਂ ਹਨ, ਪ੍ਰੰਤੂ ਉਹ ਸਾਰੇ ਅਸਮਾਜਿਕ ਤੱਤ ਨਹੀਂ ਹਨ, ਇਸ ਲਈ ਅਜਿਹੇ ਸਥਾਨਾਂ ‘ਤੇ ਗੱਲਬਾਤ ਕਰਕੇ ਜਾਮਾਂ ਨੂੰ ਖੁੱਲ•ਵਾਇਆ ਜਾ ਰਿਹਾ ਹੈ ਅਤੇ ਉਹ ਲੋਕ ਜਾਮ ਖੋਲ ਰਹੇ ਹਨ। ਉਨਾਂ ਕਿਹਾ ਕਿ ਉਗਰ ਅੰਦੋਲਨਕਾਰੀਆਂ ਨੇ ਮਹਿਮ ਵਿਚ ਇਕ ਪੈਟਰੋਲ ਪੰਪ ਅਤੇ ਥਾਣਾ ਸਦਰ ਨੂੰ ਵੀ ਜਲਾ ਦਿੱਤਾ ਹੈ।
ਖੇਤੀਬਾੜੀ ਮੰਤਰੀ ਦੇ ਮਕਾਨ ‘ਤੇ ਪ੍ਰਦਰਸ਼ਨਕਾਰੀਆਂ ਵੱਲੋਂ ਹਮਲਾ ਕੀਤੇ ਜਾਣ ਦੇ ਪ੍ਰਸ਼ਨ ਦੇ ਉਤਰ ਵਿਚ ਪੁਲਿਸ ਮਹਾਨਿਦੇਸ਼ਕ ਨੇ ਕਿਹਾ ਕਿ ਝੱਜਰ ਸਥਿਤ ਉਨਾਂ ਦੇ ਘਰ ‘ਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਪਥਰਾਅ ਕੀਤਾ ਸੀ, ਪ੍ਰੰਤੂ ਪੁਲਿਸ ਪਹੁੰਚਣ ‘ਤੇ ਉਹ ਪ੍ਰਦਰਸ਼ਨਕਾਰੀ ਉਥੋਂ ਭੱਜ ਗਏ। ਉਨਾਂ ਕਿਹਾ ਕਿ ਪੁਲਿਸ ਦੀ ਪਹਿਲਕਦਮੀ ਮੌਕੇ ‘ਤੇ ਪਹੁੰਚਕੇ ਕਾਨੂੰਨ ਵਿਵਸਥਾ ਨੂੰ ਕਾਇਮ ਕਰਨ ਦੀ ਹੈ।
ਜ਼ਖਮੀਆਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਪੀਜੀਆਈਐਮਐਸ, ਰੋਹਤਕ ਦੇ ਨਿਦੇਸ਼ ਸ੍ਰੀ ਕਾਲਰਾ ਦੇ ਅਨੁਸਾਰ ਹੁਣ ਤੱਕ ਇਕ ਵਿਅਕਤੀ ਦੀ ਮੌਤ ਹੋਈ ਹੈ, 78 ਜ਼ਖਮੀ ਹਨ, 46 ਦਾ ਇਲਾਜ ਕਰਕੇ ਛੁੱਟੀ ਦੇ ਦਿੱਤੀ ਗਈ ਹੈ ਅਤੇ 31 ਜ਼ਖਮੀ ਭਰਤੀ ਹਨ ਜਿਨ•ਾਂ ਵਿਚੋਂ 5 ਆਈਸੀਯੂ ਵਿਚ ਭਰਤੀ ਹਨ। ਉਨਾਂ ਕਿਹਾ ਕਿ 5 ਪੁਲਿਸ ਕਰਮੀ ਵੀ ਜ਼ਖਮੀ ਹੋਏ ਹਨ।
ਉਨਾਂ ਕਿਹਾ ਕਿ ਸਥਿਤੀ ਗਤੀਸ਼ੀਲ (ਡਾਯਨਾਮਿਕ) ਹੈ ਅਤੇ ਪ੍ਰਦਰਸ਼ਨਕਾਰੀ ਵਾਰ-ਵਾਰ ਆਪਣੀ ਰਣਨੀਤੀ ਬਦਲ ਰਹੇ ਹਨ ਅਤੇ ਜੋ ਵਿਆਪਕ ਹੈ, ਕਿਉਂਕਿ ਇਹ ਅੰਦੋਲਨ ਨੇਤਾ ਬਿਨਾਂ ਹੈ। ਇਸ ਲਈ ਸੁਰੱਖਿਆ ਬਲਾਂ ਨੂੰ ਵੀ ਇਸ ਨੂੰ ਕਾਊਟਰ ਕਰਨ ਦੇ ਲਈ ਆਪਣੀ ਰਣਨੀਤੀ ਵਾਰ ਵਾਰ ਬਦਲਣੀ ਪੈ ਰਹੀ ਹੈ। ਉਨ•ਾਂ ਕਿਹਾ ਕਿ ਹੁਣ ਤੱਕ ਪੁਲਿਸ ਨੇ 129 ਲੋਕਾਂ ਦੇ ਵਿਰੁੱਧ ਮੁਕਾਦਮੇ ਦਰਜ ਕੀਤੇ ਹਨ ਅਤੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਦੋਸੀ ਪਾਏ ਜਾਣ ਵਾਲਿਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਸੈਨਾ ਦੇ ਨਾਲ ਮਿਲਕੇ ਚਲ ਰਿਹਾ ਹੈ ਅਤੇ ਸੈਨਾ ਪੁਲਿਸ ਦਾ ਸਹਿਯੋਗ ਕਰ ਰਹੀ ਹੈ। ਉਨਾਂ ਕਿਹਾ ਕਿ ਉਨਾਂ ਦੀ ਪਹਿਲ ਕਾਨੂੰਨ ਵਿਵਸਥਾ ਨੂੰ ਕਾਇਮ ਕਰਨਾ ਹੈ, ਇਸ ਲਈ ਸਰਕਾਰ ਨੇ ਇਸ ਸਬੰਧੀ ਪ੍ਰਮੁੱਖ ਸਕੱਤਰ ਪੱਧਰ ਦੇ ਸੀਨੀਅਰ ਅਧਿਕਾਰੀ ਸ੍ਰੀ ਏ ਕੇ ਸਿੰਘ ਨੂੰ ਵਿਸ਼ੇਸ਼ ਅਧਿਕਾਰੀ ਨਿਯੁਕਤ ਕੀਤਾ ਹੈ। ਪੁਲਿਸ ਮਹਾਨਿਦੇਸ਼ਕ ਨੇ ਕਿਹਾ ਕਿ ਸੀਨੀਅਰ ਆਈਪੀਐਸ ਅਧਿਕਰੀ ਬੀ ਐਸ ਸੰਧੂ ਨੂੰ ਸੈਨਾ ਅਤੇ ਜ਼ਿਲ•ਾ ਪ੍ਰਸ਼ਾਸਨ ਦੇ ਵਿਚ ਕੋਆਰਡੀਨੇਟਰ ਸਥਾਪਤ ਕਰਨ ਦੇ ਲਈ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਲਗਾਤਾਰ ਫਲੈਗ ਮਾਰਚ ਕਰ ਰਹੇ ਹਨ।
ਅੰਦੋਲਨਕਾਰੀਆਂ ਦੇ ਬਾਹਰ ਤੋਂ ਆਏ ਜਾਣ ਸਬੰਧੀ ਪੁੱਛੇ ਇਕ ਪ੍ਰਸ਼ਨ ਦੇ ਉਤਰ ਵਿਚ ਉਨਾਂ ਕਿਹਾ ਕਿ ਅਜੇ ਤੱਕ ਅੰਦੋਲਨਕਾਰੀ ਹਰਿਆਣਾ ਤੋਂ ਹੀ ਹਨ ਅਤੇ ਬਾਹਰ ਤੋਂ ਆਏ ਹੋਣ ‘ਤੇ ਕੁਝ ਕਿਹਾ ਨਹੀਂ ਜਾ ਸਕਦਾ, ਜੋ ਬਹੁਤ ਹੀ ਵਿਆਪਕ ਹੈ। ਰੋਹਤਕ ਵਿਚ ਹਥਿਆਰਾਂ ਤੇ ਅਸਲੇ ਨੂੰ ਲੁੱਟੇ ਜਾਣ ਸਬੰਧੀ ਪੁੱਤੇ ਗਏ ਪ੍ਰਸ਼ਨ ਦੇ ਉਤਰ ਵਿਚ ਉਨ•ਾਂ ਕਿਹਾ ਕਿ ਨਜਾਇਜ਼ ਹਥਿਆਰਾਂ ਅਤੇ ਅਸਲੇ ਦਾ ਅਜੇ ਸਹੀ ਅਨੁਮਾਨ ਨਹੀਂ ਲਗਾਇਆ ਗਿਆ ਹੈ ਪ੍ਰੰਤੂ ਉਹ ਇਸ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਨ।
ਕਰਫਿਊ ਸਬੰਧੀ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਪੀ ਕੇ ਦਾਸ ਨੇ ਕਿਹਾ ਕਿ ਰੋਹਤਕ, ਝੱਜਰ, ਭਿਵਾਨੀ ਵਿਚ ਕਰਫਿਊ ਲਗਾਇਆ ਗਿਆ ਹੈ ਅਤੇ ਕੱਲ• ਰਾਤ ਤੋਂ ਲੈ ਕੇ ਅੱਜ ਸਵੇਰੇ ਤੱਕ ਕਿਸੇ ਵੀ ਘਟਨਾ ਦੀ ਸੂਚਨਾ ਨਹੀਂ ਆਈ ਹੈ।
ਹਰਿਆਣਾ ਦੇ ਰਾਜਪਾਲ ਵਲੋਂ ਅੰਦੋਲਨ ਵਾਪਸ ਲੈਣ ਦੀ ਅਪੀਲ
ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਸੂਬੇ ਵਿਚ ਰਾਖਵਾਂਕਰਨ ਮੁੱਦੇ ‘ਤੇ ਅੰਦੋਲਨ ਕਰ ਰਹੇ ਸਭ ਨੂੰ ਅਪੀਲ ਕੀਤੀ ਹੈ ਕਿ ਉਹ ਸਮੱਸਿਆ ਦਾ ਹੱਲ ਲਭਣ ਦੇ ਲਈ ਆਪਣਾ ਅੰਦੋਲਨ ਵਾਪਸ ਲੈਣ। ਉਨ•ਾਂ ਕਿਹਾ ਕਿ ਹਿੰਸਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ, ਉਲਟੇ ਵਿਕਾਸ ਦੇ ਰਾਹ ਵਿਚ ਰੋੜਾ ਹੈ।
ਰਾਜਪਾਲ ਨ ਕਿਹਾ ਕਿ ਏਕਤਾ, ਭਾਈਚਾਰਾ ਹਰਿਆਣਾ ਦੀ ਪਰੰਪਰਾ ਰਹੀ ਹੈ। ਇਸ ਦਾ ਨਤੀਜਾ ਹੈ ਕਿ ਹਰਿਆਣਾ ਅੱਜ ਦੇਸ਼ ਦੇ ਸਭ ਤੋਂ ਵੱਧ ਵਿਕਸਿਤ ਰਾਜਾਂ ਵਿਚੋਂ ਇਕ ਹੈ। ਵਿਕਾਸ ਦੇ ਇਸ ਦੌਰ ਵਿਚ ਸੂਬੇ ਦੇ ਸਾਰੇ ਨਾਗਰਿਕਾਂ ਨੇ ਅਣਥਕ ਮਿਹਨਤ ਕੀਤੀ ਹੈ। ਅੱਜ ਅਸੀਂ ਕਿਸੇ ਵੀ ਤਰ•ਾਂ ਦੀ ਭੰਨ ਤੋੜ, ਆਗਜਨੀ ਆਦਿ ਦੇ ਰਾਹੀਂ ਆਪਣੀ ਸਖਤ ਮਿਹਨਤ ਨਾਲ ਬਣਾਏ ਗਏ ਇਸ ਹਰਿਆਣਾ ਨੂੰ ਨੁਕਸਾਨ ਨਾ ਪਹੁੰਚਾਉਣ। ਉਨ•ਾਂ ਕਿਹਾ ਕਿ ਆਪਸ ਵਿਚ ਮਿਲ ਬੈਠਕੇ ਵਿਚਾਰ ਚਰਚਾ ਦੇ ਰਾਹੀਂ ਸਭ ਸਮੱਸਿਆਵਾਂ ਦਾ ਹੱਲ ਕਰ ਲੈਣ ਹਰਿਆਣਾ ਵਾਸੀਆਂ ਦੀ ਪਹਿਚਾਣ ਹੈ। ਇਸ ਲਈ ਸਭ ਅੰਦੋਲਨਕਾਰੀਆਂ ਨੂੰ ਆਪਣਾ ਅੰਦੋਲਨ ਵਾਪਸ ਲੈ ਕੇ ਸਮੱਸਿਆ ਦਾ ਹੱਲ ਮਿਲਕੇ ਬੈਠ ਖੋਜਣਾ ਚਾਹੀਦਾ।
ਰਾਜਪਾਲ ਨੇ ਸਭ ਰਾਜਨੀਤਿਕ ਦਲਾਂ ਅਤੇ ਸੂਬੇ ਦੀਆਂ ਨਾਗਰਿਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਰਤਮਾਨ ਅੰਦੋਲਨ ਨੂੰ ਖਤਮ ਕਰਨ ਅਤੇ ਮਾਮਲੇ ਦਾ ਹੱਲ ਤਲਾਸ਼ ਕਰਨ ਵਿਚ ਆਪਣਾ ਯੋਗਦਾਨ ਕਰਨ।
ਗੁਰੂ ਰਵਿਦਾਸ ਜਯੰਤੀ ਮੌਕੇ ਰੋਹਤਕ ਹੋਣ ਵਾਲਾ ਸੂਬਾ ਪੱਧਰੀ ਸਮਾਰੋਹ ਰੱਦ
ਸੰਤ ਗੁਰੂ ਰਵਿਦਾਸ ਜੀ ਦੀ 639ਵੀਂ ਜਯੰਤੀ ‘ਤੇ ਕੱਲ• 21 ਫਰਵਰੀ ਨੂੰ ਰੋਹਤਕ ਵਿਚ ਹੋਣ ਵਾਲੇ ਸੂਬਾ ਪੱਧਰੀ ਸਮਾਰੋਹ ਨੂੰ ਰਦ ਕਰ ਦਿੱਤਾ ਗਿਆ ਹੈ।
ਹਰਿਆਣਾ ਦੇ ਟਰਾਂਸਪੋਰਟ ਤੇ ਆਵਾਸ ਮੰਤਰੀ ਕ੍ਰਿਸ਼ਨਲਾਲ ਪੰਵਾਰ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਹਤਕ ਦੇ ਚਾਰੇ ਪਾਸੇ ਸੜਕ ਮਾਰਗ ਰਾਖਵਾਂਕਰਨ ਅੰਦੋਲਨ ਦੇ ਚਲਦੇ ਬੰਦ ਹਨ। ਇਸ ਲਈ ਸਰਕਾਰ ਨੇ ਸੂਬਾ ਪੱਧਰੀ ਸਮਾਰੋਹ ਨੂੰ ਰਦ ਕਰਨ ਦਾ ਫੈਸਲਾ ਲਿਆ ਹੈ।
ਜਾਟ ਰਾਖਵਾਂਕਰਨ ਅੰਦੋਲਨ ਦੇ ਚਲਦਿਆਂ ਕਰਨਾਲ ਵਿਚ ਸਖ਼ਤ ਸੁਰੱਖਿਆ ਪ੍ਰਬੰਧ
ਹਰਿਆਣਾ ਵਿਚ ਜਾਟ ਰਾਖਵਾਂਕਰਨ ਅੰਦੋਲਨ ਦੇ ਚਲਦੇ ਜ਼ਿਲ•ੇ ਵਿਚ ਸੁਰੱਖਿਆ ਦੇ ਸਖਤ ਇੰਤਜਾਮ ਕੀਤੇ ਗਏ ਹਨ। ਸ਼ਾਂਤੀ ਵਿਵਸਥਾ ਕਾਇਮ ਰੱਖਣ ਦੇ ਲਈ ਸੁਰੱਖਿਆ ਬਲਾਂ ਵੱਲੋਂ ਕਰਨਾਲ ਸ਼ਹਿਰ ਦੇ ਵੱਖ ਵੱਖ ਮੁੱਖ ਮਾਰਗਾਂ ਅਤੇ ਚੁਰਾਹਿਆਂ ‘ਤੇ ਫਲੈਗ ਮਾਰਚ ਕੀਤਾ ਗਿਆ। ਨਵੀਂ ਪੁਲਿਸ ਲਾਈਨ ਤੋਂ ਡੀਸੀ ਡਾ. ਜੇ.ਗਣੇਸ਼ਨ, ਐਸਪੀ ਪੰਕਜ ਨੈਨ ਅਤੇ ਸੈਨਾ ਦੇ ਕਰਨਲ ਅਮਿਤ ਸਿੰਘ ਦੀ ਅਗਵਾਈ ਵਿਚ ਸੈਨਾ ਅਤੇ ਪੁਲਿਸ ਦੇ ਲਗਭਗ 300 ਜਵਾਨਾਂ ਨੇ ਫਲੈਗ ਮਾਰਚ ਕੀਤਾ। ਇਨ•ਾਂ ਵਿਚ ਲਗਭਗ ਸੈਨਾ ਦੇ ਜਵਾਨ ਸ਼ਾਮਲ ਰਹੇ।
ਕੈਥਲ ਰੋਡ ਤੋਂ ਮੁਨਕ ਰੋਡ ਅਤੇ ਸ਼ਹਿਰ ਦੇ ਵੱਖ ਵੱਖ ਖੇਤਰਾਂ ਤੋਂ ਹੁੰਦੇ ਹੋਏ ਇਹ ਫਲੈਗ ਮਾਰਚ ਨਵੀਂ ਅਨਾਜ ਮੰਡੀ, ਮੁੱਖ ਜੀਟੀ ਰੋਡ, ਨਮਸਤੇ ਚੌਕ, ਸੈਕਟਰ 14, ਨਿਰਮਲ ਕੁਟੀਆ ਚੌਕ, ਆਈਟੀਆਈ ਚੌਕ, ਲਿਬਰਟੀ ਚੌਕ ਤੋਂ ਹੁੰਦੇ ਹੋਏ ਪੁਲਿਸ ਲਾਈਨ ਪਹੁੰਚਾਇਆ।
ਇਸ ਮੌਕੇ ਡੀਸੀ ਨੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਐਸਪੀ ਪੰਕਜ ਨੈਨ ਨੇ ਕਿਹਾ ਕਿ ਗਲਤ ਤਰੀਕੇ ਨਾਲ ਪ੍ਰਦਰਸ਼ਨ ਕਰਨ ਵਾਲਿਆਂ ਦੇ ਖਿਲਾਫ਼ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਹਰਿਆਣਾ ਵਿਚ ਵੱਖ-ਵੱਖ ਵਿਭਾਗੀ ਪ੍ਰੀਖਿਆਵਾਂ ਮੁਅੱਤਲ
ਹਰਿਆਣਾ ਸਰਕਾਰ ਨੇ ਅਧਿਸੂਚਿਤ ਕੀਤਾ ਹੈ ਕਿ 23 ਤੋਂ 27 ਫਰਵਰੀ, 2016 ਅਤੇ ਪਹਿਲੀ ਮਾਰਚ ਤੋਂ 3 ਮਾਰਚ, 2016 ਤੱਕ ਦੋ ਚਰਣਾਂ ਵਿਚ ਆਯੋਜਿਤ ਹੋਣ ਵਾਲੀ ਸਹਾਇਕ ਕਮਿਸ਼ਨਰਾਂ/ਵਧੀਕ ਸਹਾਇਕ ਕਮਿਸ਼ਨਰਾਂ/ਸਿਵਿਲ ਜੱਜਾਂ ਅਤੇ ਹਰਿਆਣਾ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਵਿਭਾਗੀ ਪ੍ਰੀਖਿਆ ਅਗਲੇ ਅਦੇਸ਼ਾਂ ਤੱਕ ਮੁਅਤਲ ਕਰ ਦਿੱਤੀ ਗਈ ਹੈ।
ਇਹ ਪ੍ਰੀਖਿਆਵਾਂ ਹਰਿਆਣਾ ਵਿਚ ਸੜਕਾਂ ਅਤੇ ਰੇਲਾਂ ਦੇ ਬੰਦ ਹੋਣ ਕਾਰਨ ਮੁਅਤਲ ਕੀਤੀ ਗਈ ਹੈ।

LEAVE A REPLY