4ਕ੍ਰਿਸਚਰਚ   : ਨਿਊਜ਼ੀਲੈਂਡ ਦੇ ਕਪਤਾਨ ਬ੍ਰੈਂਡਨ ਮੈਕੁਲਮ ਨੇ ਟੈਸਟ ਕ੍ਰਿਕਟ ਵਿਚ ਸਭ ਤੋਂ ਤੇਜ਼ ਸੈਂਕੜਾ ਜੜ ਕੇ ਵਿਸ਼ਵ ਰਿਕਾਰਡ ਸਥਾਪਿਤ ਕਰ ਦਿੱਤਾਲੂ। ਆਸਟ੍ਰੇਲੀਆ ਖਿਲਾਫ਼ ਆਪਣੇ ਆਖਰੀ ਟੈਸਟ ਮੈਚ ਵਿਚ ਮੈਕੁਲਮ ਨੇ ਕੇਵਲ 54 ਗੇਂਦਾਂ ‘ਤੇ ਸੈਂਕੜਾ ਬਣਾਇਆ, ਜਿਸ ਵਿਚ ਉਸ ਨੇ 6 ਛੱਕੇ ਅਤੇ 16 ਚੌਕੇ ਲਾਏ। ਮੈਕੁਲਮ ਨੇ ਇਸ ਮੈਚ ਵਿਚ 79 ਗੇਂਦਾਂ ਵਿਚ 145 ਦੌੜਾਂ ਦੀ ਪਾਰੀ ਖੇਡੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਭ ਤੋਂ ਤੇਜ਼ ਟੈਸਟ ਸੈਂਕੜਾ 56 ਗੇਂਦਾਂ ਵਿਚ ਬਣਾਇਆ ਗਿਆ ਸੀ। ਇਹ ਰਿਕਾਰਡ ਵੈਸਟ ਇੰਡੀਜ਼ ਦੇ ਵਿਵ ਰਿਚਰਡਸਨ ਅਤੇ ਪਾਕਿਸਤਾਨ ਦੇ ਮਿਸਬਾਹ-ਉਲ-ਹਕ ਦੇ ਨਾਮ ਸੀ।

LEAVE A REPLY