2ਨਵੀਂ ਦਿੱਲੀ : ਹਰਿਆਣਾ ‘ਚ ਇਕ ਹਫਤੇ ਤੋਂ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਜਾਟ ਭਾਈਚਾਰੇ ਦੇ ਲੋਕ ਅੰਦੋਲਨ ਕਰ ਰਹੇ ਹਨ। ਜਾਟਾਂ ਦੀ ਮੰਗ ਨੂੰ ਲੈ ਕੇ ਸਰਕਾਰ ਨੇ ਭਰੋਸਾ ਦਿਵਾਇਆ ਹੈ ਕਿ ਜਾਟਾਂ ਨੂੰ ਰਾਖਵਾਂਕਰਨ ਮਿਲੇਗਾ। ਕੇਂਦਰ ਅਤੇ ਸੂਬਾ ਸਰਕਾਰਾਂ ਮਿਲ ਕੇ ਜਾਟਾਂ ਨੂੰ ਰਾਖਵਾਂਕਰਨ ਦੇਣਗੀਆਂ।
ਇਸ ਸਾਰੇ ਮਸਲੇ ਦਾ ਹੱਲ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਘਰ ਬੈਠਕ ਕਰ ਕੇ ਕੱਢਿਆ ਗਿਆ। ਇਕ ਸੀਨੀਅਰ ਕੇਂਦਰੀ ਮੰਤਰੀ ਦੀ ਅਗਵਾਈ ਵਾਲੀ ਕਮੇਟੀ ਜਾਟਾਂ ਦੀ ਮੰਗ ‘ਤੇ ਵਿਚਾਰ ਕਰਨ ਲਈ ਗਠਿਤ ਕੀਤੀ ਗਈ ਹੈ। ਭਾਜਪਾ ਨੇਤਾ ਅਨਿਲ ਜੈਨ ਨੇ ਰਾਜਨਾਥ ਦੀ ਪ੍ਰਧਾਨਗੀ ਵਾਲੀ ਬੈਠਕ ਤੋਂ ਬਾਅਦ ਦੱਸਿਆ ਸਰਕਾਰ ਨੇ ਜਾਟਾਂ ਨੂੰ ਰਾਖਵਾਂਕਰਨ ਦੇਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿਧਾਨ ਸਭਾ ‘ਚ ਜਾਟ ਰਾਖਵਾਂਕਰਨ ਬਿੱਲ ਲਿਆਂਦਾ ਜਾਵੇਗਾ, ਜਿਸ ਅਧੀਨ ਜਾਟਾਂ ਨੂੰ ਰਾਖਵਾਂਕਰਨ ਮਿਲੇਗਾ। ਇਸ ਬੈਠਕ ‘ਚ ਜਾਟ ਨੇਤਾ ਵੀ ਮੌਜੂਦ ਸਨ। ਅਨਿਲ ਜੈਨ ਨੇ ਜਾਟ ਅੰਦੋਲਨਕਾਰੀਆਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਗਈ ਹੈ।
ਦੱਸਣ ਯੋਗ ਹੈ ਕਿ ਸਰਕਾਰੀਆਂ ਨੌਕਰੀਆਂ ਅਤੇ ਸੱਖਿਆ ਸੰਸਥਾਵਾਂ ‘ਚ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਜਾਟ ਭਾਈਚਾਰੇ ਦੇ ਲੋਕ ਇਕ ਹਫਤੇ ਤੋਂ ਅੰਦੋਲਨ ਕਰ ਰਹੇ ਹਨ। ਜਿਸ ਕਾਰਨ ਉਨ੍ਹਾਂ ਨੇ ਹਰਿਆਣਾ ‘ਚ ਕਈ ਥਾਵਾਂ ‘ਤੇ ਪ੍ਰਦਰਸ਼ਨ ਕੀਤੇ, ਰੇਲਵੇ ਟਰੈੱਕ ‘ਤੇ ਜਾਮ ਲਾ ਦਿੱਤਾ ਅਤੇ ਰੇਲਵੇ ਸਟੇਸ਼ਨ, ਬੱਸਾਂ ਨੂੰ ਫੂਕ ਦਿੱਤਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅੰਦੋਲਨਕਾਰੀਆਂ ਨੂੰ ਕਿਹਾ ਸੀ ਕਿ ਕਿਸੇ ਸਮੱਸਿਆ ਦਾ ਹੱਲ ਹਿੰਸਾ ਨਹੀਂ ਹੈ ਪਰ ਜਾਟ ਲੋਕ ਆਪਣੀ ਮੰਗ ਨੂੰ ਮਨਵਾਉਣ ਲਈ ਇਹ ਹਿੰਸਕ ਅੰਦੋਲਨ ਕਰ ਰਹੇ ਅਤੇ ਅੰਦੋਲਨ ਅਜੇ ਵੀ ਜਾਰੀ ਹੈ। ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 150 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਰੇਲਵੇ ਨੂੰ 200 ਕਰੋੜ ਦਾ ਘਾਟਾ ਹੋਇਆ ਹੈ।

LEAVE A REPLY