03ਫਾਜ਼ਿਲਕਾ —ਕਹਿੰਦੇ ਹਨ ਕਿ ਪ੍ਰਤੀਭਾ ਪਛਾਣ ਦੀ ਮੋਹਤਾਜ ਨਹੀਂ ਹੁੰਦੀ, ਪ੍ਰਤੀਭਾਸ਼ਾਲੀ ਨੂੰ ਕਦਰਦਾਨ ਮਿਲ ਹੀ ਜਾਂਦੇ ਹਨ। ਫਾਜ਼ਿਲਕਾ ਦੀ ਵਿਕਲਾਂਗ ਵਿਦਿਆਰਥਣ ਰੇਖਾ ਰਾਦੀ ਦੀ ਡਾਂਸ ਪ੍ਰਫਾਰਮੈਂਸ ਫਾਜ਼ਿਲਕਾ ਪਹੁੰਚੇ ਸਿੱਖਿਆ ਮੰਤਰੀ ਡਾ. ਡੀ. ਐਮ. ਚੀਮਾ ਨੇ ਵੇਖੀ ਤਾਂ ਉਹ ਉਸ ਨੂੰ ਮੋਹਾਲੀ ‘ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰੋਗਰਾਮ ‘ਚ ਬੁਲਾਉਣ ਤੋਂ ਨਹੀਂ ਰੁਕ ਸਕੇ। ਮੋਹਾਲੀ ‘ਚ ਵੀ ਰੇਖਾ ਨੇ ਅਜਿਹੀ ਪੇਸ਼ਕਾਰੀ ਦਿੱਤੀ ਕਿ ਉੱਥੇ ਮੌਜੂਦ ਹਜ਼ਾਰਾਂ ਦਰਸ਼ਕਾਂ ਨੇ ਦੰਦਾਂ ਹੇਠ ਉਂਗਲਾਂ ਦਬਾ ਲਈਆਂ।
ਵਰਣਨਯੋਗ ਹੈ ਕਿ ਦੋਵੇਂ ਪੈਰ ਠੀਕ ਨਾ ਹੋਣ ਦੇ ਕਾਰਨ ਰੇਖਾ ਰਾਣੀ ਵ੍ਹੀਲ ਚੇਅਰ ਦੇ ਸਹਾਰੇ ਚਲਦੀ ਹੈ। ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਇੰਕਲੂਸਿਵ ਐਜੂਕੇਸ਼ਨ ਫਾਰ ਡਿਸਏਬਲ ਦੇ ਜ਼ਿਲਾ ਕੋਆਰਡੀਨੇਟਰ ਨਿਸ਼ਾਂਤ ਅਗਰਵਾਲ ਨੇ ਰੇਖਾ ਨੂੰ ਆਈ. ਈ. ਡੀ. ਕੰਪੋਨੈਂਟ ਦੇ ਰਾਹੀਂ ਸਿੱਖਿਆ ਪ੍ਰਾਪਤੀ ‘ਚ ਸਹਾਇਤਾ ਕਰਕੇ ਉਸ ਦੇ ਡਾਂਸ ਦੇ ਸੌਂਕ ਨੂੰ ਪਰਵਾਨ ਚੜਾਉਣ ‘ਚ ਮਦਦ ਕੀਤੀ। ਨਤੀਜਾ ਇਹ ਰਿਹਾ ਕਿ ਦੇਸ਼ ਭਰ ‘ਚ ਹੋਣ ਵਾਲੇ ਵਿਸ਼ੇਸ਼ ਬੱਚਿਆਂ ਦੇ ਮੁਕਾਬਲਿਆਂ ‘ਚ ਆਪਣੀ ਪ੍ਰਤੀਭਾ ਦੇ ਦਮ ‘ਤੇ ਰੇਖਾ ਟੀਮ ਅਤੇ ਏਕਲ ਪ੍ਰਦਰਸ਼ਨ ਕਰਕੇ ਪਹਿਲੇ ਪੰਜਾਬ ਪੱਧਰੀ ਮੁਕਾਬਲਿਆਂ ‘ਚ ਜੇਤੂ ਰਹੀ ਅਤੇ ਬਾਅਦ ‘ਚ ਲਗਾਤਾਰ ਤਿੰਨ ਸਾਲ ਤੋਂ ਉਡੀਸ਼ਾ ਦੇ ਭੁਵਨੇਸ਼ਵਰ ‘ਚ ਹੋਣ ਵਾਲੇ ਰਾਸ਼ਟਰੀ ਅੰਜਲੀ ਫੈਸਟੀਵਲ ‘ਚ ਪਹਿਲਾ ਸਥਾਨ ਪ੍ਰਾਪਤ ਕਰਦੀ ਆ ਰਹੀ ਹੈ।
ਰੇਖਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹੈ ਅਤੇ ਫਾਜ਼ਿਲਕਾ ਪਧਾਰੇ ਸਿੱਖਿਆ ਮੰਤਰੀ ਨੇ ਰੇਖਾ, ਉਨ੍ਹਾਂ ਦੇ ਪ੍ਰਿੰਸੀਪਲ ਸੰਦੀਪ ਧੂੜੀਆ ਅਤੇ ਪੂਰੀ ਟੀਮ ਨੂੰ ਬੀਤੇ ਦਿਨੀਂ ਮੁਹਾਲੀ ‘ਚ ਅਯੋਜਿਤ ਮੁੱਖ ਮੰਤਰੀ ਵਿਗਿਆਨ ਯਾਤਰਾ ਪ੍ਰੋਗਰਾਮ ‘ਚ ਸੱਦਾ ਦਿੱਤਾ। ਜਿਵੇਂ ਹੀ ਰੇਖਾ ਦੀ ਪੇਸ਼ਕਾਰੀ ਸ਼ੁਰੂ ਹੋਈ ਤਾਂ ਉਸ ਦੇ ਜੋਸ਼ ਅਤੇ ਅੱਗੇ ਵੱਧਣ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਸ ਦੀ ਸਿੱਖਿਆ-ਦੀਕਸ਼ਾ ਅਤੇ ਉਸ ਦੇ ਸੁਨਹਿਰੀ ਭਵਿੱਖ ਦੇ ਲਈ ਇੱਕ ਲੱਖ ਰੁਪਏ ਦੀ ਰਕਮ ਦਾ ਚੈਕ ਭੇਂਟ ਕੀਤਾ।
ਉਨ੍ਹਾਂ ਕਿਹਾ ਕਿ ਇਹ ਬੱਚੀ ਜਿੰਨਾਂ ਵੀ ਪੜ੍ਹਨਾ ਚਾਹੇ, ਉਸ ਦਾ ਸਾਰਾ ਖਰਚ ਸਰਕਾਰ ਖਰਚ ਕਰੇ ਅਤੇ ਹੁਣ ਉੁਸ ਦੇ ਭਵਿੱਖ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ।

LEAVE A REPLY