01ਕਿਹਾ, ਸਮੱਸਿਆ ਦਾ ਹੱਲ ਆਪ ਕਰੋ
ਨਵੀਂ ਦਿੱਲੀ : ਦਿੱਲੀ ਵਿੱਚ ਪਾਣੀ ਸੰਕਟ ਸਬੰਧੀ ਸੁਪਰੀਮ ਕੋਰਟ ਗਈ ਦਿੱਲੀ ਸਰਕਾਰ ਨੂੰ ਸਰਵ ਉੱਚ ਅਦਾਲਤ ਨੇ ਖਰੀਆਂ-ਖਰੀਆਂ ਸੁਣਾਈਆਂ ਹਨ। ਚੀਫ਼ ਜਸਟਿਸ ਟੀ.ਐਸ. ਠਾਕੁਰ ਨੇ ਦਿੱਲੀ ਦੇ ਜਲ ਮੰਤਰੀ ਕਪਿਲ ਮਿਸ਼ਰਾ ਨੂੰ ਫਟਕਾਰ ਲਾਉਂਦੇ ਹੋਏ ਆਖਿਆ ਕਿ ਜੇਕਰ ਐਮਰਜੈਂਸੀ ਵਰਗੀ ਹਾਲਤ ਹੈ ਤਾਂ ਅਦਾਲਤ ਵਿੱਚ ਆਉਣ ਦੀ ਕੀ ਜ਼ਰੂਰਤ ਹੈ। ਅਦਾਲਤ ਨੇ ਆਖਿਆ ਕਿ ਜਾਓ ਤੇ ਸਮੱਸਿਆ ਦਾ ਹੱਲ ਕਰੋ। ਅਦਾਲਤ ਨੇ ਦਿੱਲੀ ਦੇ ਜਲ ਮੰਤਰੀ ਨੂੰ ਸਪਸ਼ਟ ਕੀਤਾ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਲਝਾਉਣ ਦੀ ਥਾਂ ਤੁਸੀਂ ਇੱਥੇ ਬੈਠੇ ਹੋ। ਇਹ ਦੋ ਸਰਕਾਰਾਂ ਦਾ ਮਾਮਲਾ ਹੈ ਤੇ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ। ਯਾਦ ਰਹੇ ਕਿ ਹਰਿਆਣਾ ਵਿੱਚ ਜਾਟ ਅੰਦੋਲਨ ਕਾਰਨ ਅੰਦੋਲਨਕਾਰੀਆਂ ਨੇ ਮੂਨਕ ਨਹਿਰ ਉੱਤੇ ਕਬਜ਼ਾ ਕਰ ਲਿਆ ਸੀ ਜਿਸ ਕਾਰਨ ਦਿੱਲੀ ਵਿੱਚ ਪਾਣੀ ਦੀ ਸਪਲਾਈ ਰੁਕ ਗਈ ਸੀ।

LEAVE A REPLY