5ਸ੍ਰੀ ਮੁਕਤਸਰ ਸਾਹਿਬ/ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਵੰਗਾਰਿਆਂ ਹੈ ਕਿ ਉਹ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਹੱਥੋਂ ਲਗਾਤਾਰ ਤੀਜੀ ਵਾਰ ਹਾਰਨ ਲਈ ਤਿਆਰ ਰਹਿਣ।
ਅੱਜ ਇੱਥੇ ਲੰਬੀ ਵਿਧਾਨ ਸਭਾ ਹਲਕੇ ਵਿਚ ਸੰਗਤ ਦਰਸ਼ਨ ਸਮਾਗਮਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 2017 ਵਿਚ ਸਰਕਾਰ ਬਣਾਉਣ ਦਾ ਕੈਪਟਨ ਦਾ ਭੁਲੇਖਾ ਲੋਕ ਉਸਨੂੰ ਅਤੇ ਉਸਦੀ ਪਾਰਟੀ ਨੂੰ ਕਰਾਰੀ ਹਾਰ ਦੇ ਕੇ ਦੂਰ ਕਰ ਦੇਣਗੇ। ਉਨ•ਾਂ ਕਿਹਾ ਕਿ ਕੈਪਟਨ ਦੇ ਲੰਬੇ ਚੌੜੇ ਦਾਅਵਿਆਂ ਦੇ ਬਾਵਜੂਦ ਸੁਬੇ ਦੇ ਲੋਕਾਂ ਨੇ ਲਗਾਤਾਰ ਦੋ ਵਾਰ ਉਸ ਨੂੰ ਨਕਾਰ ਦਿੱਤਾ ਅਤੇ ਹੁਣ ਤਿਸਰੀ ਵਾਰ ਵੀ ਸੂਬੇ ਦੇ ਲੋਕ ਉਸਦੀ ਸ਼ਾਹੀ ਸਿਆਸਤ ਨੂੰ ਮੁੰਹ ਨਹੀਂ ਲਗਾਉਣਗੇ। ਉਨ•ਾਂ ਕਿਹਾ ਕਿ ਸੱਤਾ ਵਿਚ ਆਉਣ ਦੇ ਕੈਪਟਨ ਦਿਨ ਵਿਚ ਸੁਪਨੇ ਵੇਖ ਰਿਹਾ ਹੈ ਪਰ 2017 ਦੀਆਂ ਚੋਣਾਂ ਵਿਚ ਉਸਦੀ ਹਾਰ ਯਕੀਨੀ ਬਣਾ ਕੇ ਪੰਜਾਬ ਦੇ ਬਹਾਦਰ ਲੋਕ ਉਸਨੂੰ ਸਿਆਸੀ ਬਨਵਾਸ ਵਿਚ ਭੇਜ ਦੇਣਗੇ।
ਸ: ਬਾਦਲ ਨੇ ਕਿਹਾ ਕਿ ਸੂਬਾ ਕਾਂਗਰਸ ਪ੍ਰਧਾਨ ਚੰਗੀ ਤਰਾਂ ਨਾਲ ਜਾਣਦੇ ਹਨ ਕਿ ਉਹ ਸੱਤਾ ਵਿਚ ਕਿਸੇ ਵੀ ਹਾਲਾਤ ਵਿਚ ਨਹੀਂ ਆਉਣਗੇ ਜਿਸ ਕਾਰਨ ਉਹ ਹਰ ਕਿਸੇ ਨੂੰ ਚੰਨ ਦੇ ਸੁਪਨੇ ਵਿਖਾ ਰਿਹਾ ਹੈ। ਉਨ•ਾਂ ਕਿਹਾ ਕਿ ਕੈਪਟਨ ਦੇ ਅਜਿਹੀ ਤਿਕੜਮਬਾਜੀ ਕਿਸੇ ਵੀ ਹਾਲਾਤ ਵਿਚ ਕਾਮਯਾਬ ਨਹੀਂ ਹੋਵੇਗੀ ਕਿਉਂਕਿ ਸੂਬੇ ਦੇ ਲੋਕ ਇਹ ਚੰਗੀ ਤਰਾਂ ਨਾਲ ਜਾਣਦੇ ਹਨ ਕਿ ਕੈਪਟਨ ਕਦੀ ਵੀ ਆਪਣੇ ਕੀਤੇ ਵਾਅਦਿਆਂ ਤੇ ਪੂਰਾ ਨਹੀਂ ਉਤਰਦਾ ਹੈ। ਉਨ•ਾਂ ਕਿਹਾ ਕਿ 2002 ਤੋਂ 2007 ਤੱਕ ਮੁੱਖ ਮੰਤਰੀ ਰਹਿੰਦਿਆਂ ਕੈਪਟਨ ਨੇ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਉਲਟ ਅਕਾਲੀ ਭਾਜਪਾ ਸਰਕਾਰ ਨੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ। ਉਨ•ਾਂ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਅੱਜ ਸਰਵਪੱਖੀ ਵਿਕਾਸ ਅਤੇ ਖੁਸ਼ਹਾਲੀ  ਵਾਲਾ ਸੂਬਾ ਬਣ ਗਿਆ ਹੈ। ਉਨ•ਾਂ ਕਿਹਾ ਕਿ ਗਠਜੋੜ ਸਰਕਾਰ ਦੀਆਂ ਲੋਕ ਪੱਖੀ ਅਤੇ ਵਿਕਾਸ ਮੁੱਖੀ ਨੀਤੀਆਂ ਕਾਰਨ ਪੰਜਾਬ ਅੱਜ ਦੇਸ਼ ਦੇ ਮੋਹਰਲੀ ਕਤਾਰ ਦੇ ਸੂਬਿਆਂ ਵਿਚ ਸੁਮਾਰ ਹੋ ਚੁੱਕਾ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਸਬੰਧੀ ਪੁੱੱਛੇ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਲੋਕਤੰਤਰ ਵਿਚ ਕੋਈ ਵੀ ਆਪਣੀ ਮਰਜੀ ਦੀ ਥਾਂ ਤੇ ਜਾਣ ਲਈ ਅਜਾਦ ਹੈ। ਪਰ ਨਾਲ ਹੀ ਉਨ•ਾਂ ਜੋਰ ਦੇ ਕੇ ਆਖਿਆ ਕਿ ਆਮ ਆਦਮੀ ਪਾਰਟੀ ਜਾਂ ਉਸਦੇ ਆਗੂਆਂ ਦਾ ਸੂਬੇ ਦੀ ਸਿਆਸਤ ਤੇ ਕਿਸੇ ਵੀ ਤਰਾਂ ਦਾ ਕੋਈ ਪ੍ਰਭਾਵ ਨਹੀਂ ਹੈ।
ਸੂਬੇ ਵਿਚ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਘੱਟ ਆਮਦਨ ਅਤੇ ਵਧ ਰਹੀਆਂ ਖੇਤੀ ਲਾਗਤਾਂ ਦਾ ਸਿੱਟਾ ਹੈ, ਜਿਸ ਕਾਰਨ ਕੇਂਦਰ ਸਰਕਾਰ ਨੂੰ ਇਸ ਸਬੰਧੀ ਪ੍ਰਭਾਵੀ ਕਦਮ ਚੁੱਕਣੇ ਚਾਹੀਦੇ ਹਨ। ਉਨ•ਾਂ ਕਿਹਾ ਕਿ ਵੱਧ ਰਹੀ ਅਬਾਦੀ ਕਾਰਨ ਘੱਟ ਰਹੀਆਂ ਖੇਤੀ ਜੋਤਾਂ ਤੋਂ ਨਿਗੁਣਾ ਖੇਤੀ ਉਤਪਾਦਨ ਵੀ ਅਜਿਹੀਆਂ ਖੁਦਕੁਸ਼ੀਆਂ ਲਈ ਜਿੰਮੇਵਾਰ ਹੈ। ਉਨ•ਾਂ ਕਿਹਾ ਕਿ ਸੂਬਾ ਸਰਕਾਰ ਇਸ ਸਮੱਸਿਆ ਤੋਂ ਪੂਰੀ ਤਰਾਂ ਨਾਲ ਜਾਣੂ ਹੈ ਅਤੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਸੂਬਾ ਸਰਕਾਰ ਵੱਲੋਂ ਸਹਾਇਕ ਖੇਤੀ ਧੰਦਿਆਂ ਅਤੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਨੇ ਹਰਿਆਣਾ ਵਿਚ ਜਾਟ ਅੰਦੋਲਣ ਕਾਰਨ ਹੋਏ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਤੇ ਵੀ ਅਫ਼ਸੋਸ਼ ਦਾ ਪ੍ਰਗਟਾਵਾ ਕੀਤਾ। ਉਨ•ਾਂ ਕਿਹਾ ਕਿ ਉਹ ਕੇਂਦਰੀ ਹਵਾਬਾਜੀ ਮੰਤਰੀ ਨੂੰ ਕੌਮੀ ਰਾਜਧਾਨੀ ਤੋਂ ਅੰਮ੍ਰਿਤਸਰ ਅਤੇ ਚੰਡੀਗੜ• ਲਈ ਉਡਾਣਾ ਸ਼ੁਰੂ ਕਰਨ ਲਈ ਪਹਿਲਾਂ ਹੀ ਬੇਨਤੀ ਕਰ ਚੁੱਕੇ ਹਨ ਤਾਂ ਜੋ ਇਸ ਅੰਦੋਲਣ ਕਾਰਨ ਲੋਕਾਂ ਨੂੰ ਮੁਸਕਿਲਾਂ ਤੋਂ ਬਚਾਇਆ ਜਾ ਸਕੇ।
ਇਸ ਤੋਂ ਪਹਿਲਾਂ ਪਿੰਡ ਛਾਪਿਆਂ ਵਾਲੀ, ਕੋਲਿਆਂ ਵਾਲੀ, ਢਾਣੀ ਕੁੰਦਣ ਸਿੰਘ, ਢਾਣੀ ਬਰਕੀ ਅਤੇ ਪਿੰਡ ਬੁਰਜ ਸਿੱਧਵਾਂ ਵਿਖੇ ਭਾਰੀ ਜਨਤਕ ਇੱਕਠਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕ ਭਲਾਈ ਲਈ ਸੰਗਤ ਦਰਸ਼ਨ ਕਰਨ ਵਾਲਾ ਪੰਜਾਬ ਦੇਸ਼ ਦਾ ਇਕੋ ਇਕ ਸੂਬਾ ਹੈ। ਉਨ•ਾਂ ਕਿਹਾ ਕਿ ਲੋਕਾਂ ਦੀ ਭਲਾਈ ਲਈ ਇਹ ਪ੍ਰੋਗਰਾਮ ਸਿਰਫ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਕਰਾਇਆ ਜਾਂਦਾ ਹੈ ਜਿਸ ਤਹਿਤ ਸਰਕਾਰ ਲੋਕਾਂ ਦੇ ਦਰਬਾਜੇ ਤੇ ਜਾ ਕੇ ਉਨ•ਾਂ ਦੀਆਂ ਮੁਸਕਿਲਾਂ ਨੂੰ ਹਲ ਕਰਦੀ ਹੈ। ਸ: ਬਾਦਲ ਨੇ ਕਿਹਾ ਕਿ ਕਿਸੇ ਵੀ ਹੋਰ ਸੂਬੇ ਵਿਚ ਮੁੱਖ ਮੰਤਰੀ ਪਿੰਡ ਪਿੰਡ ਘੁੰਮ ਕੇ ਅਜਿਹੇ ਲੋਕ ਪੱਖੀ ਉਦਮ ਨਹੀਂ ਕਰਦਾ ਹੈ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ•ਾ ਕੋਆਰਡੀਨੇਟਰ ਸ: ਅਵਤਾਰ ਸਿੰਘ ਵਣਵਾਲਾ, ਪੰਜਾਬ ਐਗੋਰੋ ਦੇ ਚੇਅਰਮੈਨ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਸ: ਪਰਮਿੰਦਰ ਸਿੰਘ ਕੋਲਿਆਂਵਾਲੀ,  ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ.ਚੀਮਾ, ਮੁੱਖ ਮੰਤਰੀ ਦੇ ਸੰਯੂਕਤ ਪ੍ਰਮੁੱਖ ਸਕੱਤਰ ਸ੍ਰੀ ਕੁਮਾਰ ਅਮਿਤ, ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ, ਐਸ.ਐਸ.ਪੀ. ਸ੍ਰੀ ਕੁਲਦੀਪ ਸਿੰਘ ਚਾਹਲ, ਏ.ਡੀ.ਸੀ. ਸ: ਕੁਲਵੰਤ ਸਿੰਘ, ਐਸ.ਡੀ.ਐਮ .ਸ੍ਰੀ ਵਿਸੇਸ਼ ਸਾਰੰਗਲ, ਬਲਾਕ ਸੰਮਤੀ ਦੇ ਚੇਅਰਮੈਨ ਸ: ਗੁਰਬਖ਼ਸੀਸ ਸਿੰਘ ਮਿੱਡੂਖੇੜਾ, ਬੀਬੀ ਵੀਰਪਾਲ ਕੌਰ ਤਰਮਾਲਾ, ਸ: ਹਰਮੇਸ਼ ਖੂੱਡੀਆਂ, ਜਸਵਿੰਦਰ ਸਿੰਘ ਧੋਲਾ, ਸੁਖਦੇਵ ਸਿੰਘ ਅਤੇ ਹਰਿੰਦਰ ਸਿੰਘ ਹਾਜ਼ਰ ਸਨ।

LEAVE A REPLY