2ਫਾਇਰਿੰਗ ਦੌਰਾਨ 3 ਵਿਅਕਤੀਆਂ ਦੀ ਮੌਤ, 10 ਜ਼ਖਮੀ
ਸੋਨੀਪਤ : ਹਰਿਆਣਾ ‘ਚ ਚੱਲ ਰਿਹਾ ਜਾਟ ਅੰਦੋਲਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅੱਜ ਸੋਨੀਪਤ ਦੇ ਨੈਸ਼ਨਲ ਹਾਈਵੇਅ ‘ਤੇ ਪ੍ਰਦਰਸ਼ਨਕਾਰੀਆਂ ਅਤੇ ਫੌਜ ਦੇ ਜਵਾਨਾਂ ਵਿਚ ਟਕਰਾਅ ਹੋ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਕਈ ਬੱਸਾਂ ਅਤੇ ਗੱਡੀਆਂ ਨੂੰ ਅੱਗ ਲਗਾ ਦਿੱਤੀ। ਇਹ ਹੀ ਨਹੀਂ ਸਗੋਂ ਪ੍ਰਦਰਸ਼ਨਕਾਰੀਆਂ ਨੇ ਫੌਜ ਅਤੇ ਪੁਲਿਸ ‘ਤੇ ਪਥਰਾਅ ਵੀ ਕੀਤਾ। ਇਸ ਦੇ ਜਵਾਬ ਵਿਚ ਫੌਜ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ । ਫੌਜ ਵਲੋਂ ਕੀਤੀ ਫਾਇਰਿੰਗ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 10 ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਅੰਦੋਲਨਕਾਰੀਆਂ ਵਲੋਂ ਇਕ ਢਾਬੇ ਉੱਤੇ ਖੜ੍ਹੇ 6 ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਅੰਦੋਲਨ ਤਹਿਤ 12 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਦੂਜੇ ਪਾਸੇ ਹਿਸਾਰ ਵਿੱਚ ਅੱਜ ਸ਼ਾਂਤੀ ਰਹੀ ਪਰ ਇੱਥੇ ਜਾਟ ਆਗੂਆਂ ਦਾ ਰੇਲਵੇ ਟਰੈਕ ਉੱਤੇ ਧਰਨਾ ਜਾਰੀ ਹੈ। ਕਰਨਾਲ ਵਿੱਚ ਸ਼ਾਂਤੀ ਲਈ ਲੋਕਾਂ ਵੱਲੋਂ ਇੱਕ ਮਾਰਚ ਵੀ ਕੱਢਿਆ ਗਿਆ।

LEAVE A REPLY