4ਦਸਤਾਰ ਉਤਾਰ ਕੇ ਲਈ ਤਲਾਸ਼ੀ
ਨਿਊਯਾਰਕ : ਅਮਰੀਕਾ ਵਿੱਚ ਇੱਕ ਸਿੱਖ ਨੌਜਵਾਨ ਨੂੰ ਏਅਰ ਲਾਈਨਜ਼ ਕੰਪਨੀ ਨੇ ਸੁਰੱਖਿਆ ਦੇ ਨਾਂ ਉੱਤੇ ਦਸਤਾਰ ਉਤਾਰਨ ਲਈ ਮਜਬੂਰ ਕੀਤਾ। ਅਮਰੀਕਾ ਵਿੱਚ ਟੀ.ਵੀ. ਕਲਾਕਾਰ ਵਜੋਂ ਚਰਚਿਤ ਜਸਮੀਤ ਸਿੰਘ ਦਾ ਕਹਿਣਾ ਹੈ ਸਾਨ ਫਰਾਂਸਿਸਕੋ ਤੋਂ ਫਲਾਈਟ ਲੈਣ ਸਮੇਂ ਉਸ ਨਾਲ ਇਹ ਘਟਨਾ ਵਾਪਰੀ।
ਜਸਮੀਤ ਸਿੰਘ ਅਨੁਸਾਰ ਜਦੋਂ ਉਸ ਨੇ ਫਲਾਈਟ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਸੁਰੱਖਿਆ ਸਟਾਫ਼ ਨੇ ਉਸ ਨੂੰ ਰੋਕ ਲਿਆ ਤੇ ਦਸਤਾਰ ਉਤਾਰ ਕੇ ਤਲਾਸ਼ੀ ਦੇਣ ਲਈ ਆਖਿਆ। ਜਸਮੀਤ ਸਿੰਘ ਅਨੁਸਾਰ ਉਸ ਨੇ ਵਾਰ-ਵਾਰ ਸੁਰੱਖਿਆ ਸਟਾਫ਼ ਨੂੰ ਦਸਤਾਰ ਬਾਰੇ ਦੱਸਿਆ ਪਰ ਉਹ ਉਸ ਦੀ ਕਿਸੇ ਵੀ ਦਲੀਲ ਨਾਲ ਸਹਿਮਤ ਨਹੀਂ ਹੋਏ। ਦਸਤਾਰ ਉਤਾਰ ਕੇ ਤਲਾਸ਼ੀ ਲੈਣ ਤੋਂ ਬਾਅਦ ਹੀ ਉਸ ਨੂੰ ਫਲਾਈਟ ਵਿੱਚ ਜਾਣ ਦਿੱਤਾ। ਇਸ ਤੋਂ ਕੁਝ ਦਿਨ ਪਹਿਲਾਂ ਨਾਮੀ ਮਾਡਲ ਵਾਰਿਸ ਆਹਲੂਵਾਲੀਆ ਨੂੰ ਉਡਾਣ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਏਅਰ ਲਾਈਨਜ਼ ਨੇ ਮੁਆਫ਼ੀ ਮੰਗੀ ਸੀ।

LEAVE A REPLY