7ਜਲੰਧਰ : ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਏਟੀਐਮ ਲੁੱਟਣ ਦੀਆਂ ਵਾਰਦਾਤਾਂ ਨੂੰ ਕਮਿਸ਼ਨਰੇਟ ਪੁਲਿਸ ਨੇ ਟ੍ਰੇਸ ਕਰ ਲਿਆ। ਦੋਸ਼ੀ ਹੋਰ ਨਹੀਂ ਬਲਕਿ ਕੈਸ਼ ਪਾਉਣ ਵਾਲੀ ਕੰਪਨੀ ਦੇ ਮੁਲਾਜਿਮ ਸਨ। ਪੁਲਿਸ ਨੇ ਗੈਸ ਕਟਰ ਗਿਰੋਹ ਦੇ ਪੰਜ ਮੈਂਬਰ ਗ੍ਰਿਫਤਾਰ ਕਰ ਲਏ ਹਨ ਜਦਕਿ ਪੰਜਾਂ ਮੈਂਬਰਾਂ ਦਾ ਇਕ ਦੋਸ਼ੀ ਦੋਸਤ ਦੁਬਈ ਭੱਜ ਗਿਆ। ਦੋਸ਼ੀਆਂ ਦੀ ਪਹਿਚਾਣ ਸੋਫੀ ਪਿੰਡ ਦੇ ਰਹਿਣ ਵਾਲੇ ਕਮਲ ਕੁਮਾਰ ਉਰਫ ਬੱਬੂ, ਅਵਤਾਰ ਨਗਰ ਦੇ ਸੰਨੀ ਹੰਸ, ਜਲੰਧਰ ਕੈਂਟ ਦਾ ਦੀਪਕ ਕੁਮਾਰ ਦੀਪੂ, ਕਪੂਰਥਲਾ ਦਾ ਮਲਕੀਤ ਸਿੰਘ ਅਤੇ ਕੁਲਦੀਪ ਕੁਮਾਰ ਦੇ ਰੂਪ ਵਿੱਚ ਹੋਈ ਹੈ। ਸਾਰਿਆਂ ਕੋਲੋਂ 11 ਲੱਖ ਰੁਪਏ ਇਕ ਰਿਵਾਲਵਰ, ਇਕ ਰਾਇਫਲ, ਚਾਰ ਹੈਲਮੈਟ, ਇਕ ਕਿਰਪਾਨ, ਇਕ ਦਾਤਰ, ਗੈਸ ਕਟਰ, ਸਿਲੰਡਰ, ਇਕ ਕਾਰ, ਦੋ ਬਾਇਕ, ਦੋ ਐਕਟਿਵਾ ਬਰਾਮਦ ਕੀਤੇ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਫਰਾਰ ਦੋਸ਼ੀ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

LEAVE A REPLY