5ਹੁਸ਼ਿਆਰਪੁਰ : ਪੰਜਾਬ ਸਰਕਾਰ ਡਰਾਈਵਰ ਅਤੇ ਟੈਕਨੀਕਲ ਯੂਨਿਅਨ ਪੰਜਾਬ, ਚੰਡੀਗੜ ਦੀ ਸੂਬਾ ਪੱਧਰੀ ਕਾਲ ਅੱਜ ਛੇਵੇ ਦਿਨ ਵੀ ਹੜਤਾਲ ਜਾਰੀ ਰਹੀ ਤੇ  ਯੂਨਿਅਨ ਦੇ  ਮੈਂਬਰਾਂ ਵੱਲੋਂ ਊਧਮ ਸਿੰਘ ਪਾਰਕ ਵਿੱਚ ਰੋਸ ਧਰਨਾ ਦਿੱਤਾ ਗਿਆ।   ਇਸ ਮੌਕੇ ਜਿਲਾ ਪ੍ਰਧਾਨ  ਪਰਮਜੀਤ ਸਿੰਘ ਨੇ ਦੱਸਿਆ ਕਿ ਮੰਗਾ ਨਾ ਮੰਨਣ ਤੱਕ ਇਹ ਹੜਤਾਲ ਇਸੇ ਤਰ•ਾਂ ਜਾਰੀ ਰਹੇਗੀ। ਉਹਨਾ ਕਿਹਾ ਕਿ ਅੱਜ ਮੁਲਜਾਮ ਵਲੋ ਛੇਦਿਨ  ਹੜਤਾਲ ਦਾਖਿਲ ਹੋ ਗਈ ਪਰ  ਅਜੇ ਤੱਕ ਪੰਜਾਬ ਸਰਕਾਰ ਦੇ ਕੰਨ ਤੇ ਜੂੰ ਨਹੀ ਸਰਕੀ ਤੇ ਇਸ  ਕਰਕੇ ਸਾਰੇ ਮੁਲਾਜਮ ਰੋਹ ਪੈਦਾ ਹੋ ਰਿਹਾ । ਸੰਘਰਸ਼  ਦੋਰਾਨ ਕੋਈ ਵੀ ਘਟਨੀ ਘੱਟ ਦੀ ਉਸ ਦੀ ਜਿਮੇਵਾਰ ਪੰਜਾਬ ਸਰਕਾਰ ਦੀ ਹੋਵੇਗੀ । ਇਸ ਮੋਕੇ ਜਸਪਾਲ ਸਿੰਘ ਗੋਲਡੀ ਕਰਪੋਰੇਸ਼ਨ ਵਿਭਾਗ  ਨੇ ਦੱਸਿਆ ਕਿ ਸਾਰਿਆਂ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਪੱਕੇ ਤੌਰ ਤੇ ਭਰੀਆਂ ਜਾਣ। ਸੱਕਰੇਤ ਦੇ ਡਰਾਈਵਰਾਂ ਵਾਂਗ ਸਾਰੇ ਮਹਿਕਮਿਆਂ ਦੀ ਤਨਖਾਹ ਪੇ ਕਮੀਸ਼ਨ ਵਿੱਚ ਮਰਜ਼ ਕੀਤੀ ਜਾਵੇ। ਠੇਕੇ ਅਤੇ ਡੇਲੀ ਵੇਜ਼ਸ ਤੇ ਡਰਾਈਵਰਾਂ ਨੂੰ ਪੱਕਾ ਕੀਤਾ ਜਾਵੇ। ਗੱਡੀਆਂ ਦਾ ਬੀਮਾ ਕੀਤਾ ਜਾਵੇ ਤੇ ਹਾਦਸੇ ਹੋਣ ਤੇ ਡਰਾਈਵਰਾਂ ਨੂੰ ਕਲੇਮ ਨਾ ਪਾਇਆ ਜਾਵੇ।
ਇਸ ਮੌਕੇ ਉਹਨਾ ਇਹ ਵੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਯੂਨਿਅਨ ਨਾਲ ਬੈਠਕ ਕਰਕੇ ਮੰਗੀਆਂ ਹੋਈਆਂ ਮੰਗਾਂ ਦੇ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ, ਨਹੀਂ ਤਾਂ ਪੰਜਾਬ ਦਾ ਸਮੂਚਾ ਮੁਲਾਜ਼ਮ ਭਵਿੱਖ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੋਕੇ ਹੋਰਨਾ ਤੋ ਇਲਾਵਾ ਰਸ਼ਪਾਲ ਸਿੰਘ ਬਾਗਬਾਨੀ ਵਿਭਾਗ, ਜਗਤਾਰ ਸਿੰਘ ਟਾਂਡਾ, ਹਰਵਿੰਦਰ ਸਿੰਘ ਜੰਗਲਾਤ ਵਿਭਾਗ  , ਮੁਕੇਸ ਕੁਮਾਰ , ਹਰਭਜਨ ਸਿੰਘ ਚੱਕੋਵਾਲ,  ਮੁਖਤਿਆਰ ਸਿੰਘ ,  ਪਰਮਿੰਦਰ ਸਿੰਘ ਬਾਗਬਾਨੀ, ਸਤਵਿੰਦਰ ਸਿੰਘ ਖੇਤੀਬੀੜੀ ਵਿਭਾਗ , ਗੁਰਮੇਲ ਸਿੰਘ ਫੋਰੈਸਟ ਖੋਜ ਸਰਕਲ , ਹਰਵਿੰਦਰ ਸਿੰਘ , ਹੁਸਨ ਲਾਲ, ਜਗਦੀਸ਼ ਕੁਮਾਰ, ਰਣਜੀਤ ਸਿੰਘ ਪਸ਼ੂ ਪਾਲਣ ਵਿਭਾਗ, ਜਗਦੀਸ਼ ਚੰਦ ਨਹਿਰ ਕਲੋਨੀ, ਹਰਦੀਪ ਸਿੰਘ , ਰਜਿੰਦਰ ਸਿੰਘ, ਰਵੀ ਕੁਮਾਰ, ਹਰਵਿੰਦਰ ਸਿੰਘ ਸਿੱਖਿਆ ਵਿਭਾਗ, ਧਰਮਰਾਜ ਟਿਉਬਲ ਕਾਰਪੋਰੇਸ਼ਨ , ਨਰਿੰਦਰ ਸਿੰਘ ਪੰਚਾਇਤ ਰਾਜ ਵਿਭਾਗ , ਬਲਵਿੰਦਰ ਸਿੰਘ ਬੀ ਡੀ ਪੀ ਉ ਗੜਸ਼ੰਕਰ , ਅਖਤਿਆਰ ਸਿੰਘ , ਹਰਦੀਪ ਸਿੰਘ ਪੀ ਡਬਲਯੂ ਡੀ ,  ਕਰਮ ਸਿੰਘ, ਰਾਕੇਸ਼ ਕੁਮਾਰ, ਆਦਿ ਹਾਜਰ ਸਨ।

LEAVE A REPLY