8ਮੋਦੀ ਜੀ ਵਿਦਿਆਰਥੀਆਂ ਨਾਲ ਪੰਗਾ ਨਾ ਲਓ
ਨਵੀਂ ਦਿੱਲੀ : ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਵਿਚ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਰੋਹਿਤ ਵੇਮੁਲਾ ਅਤੇ ਦੇਸ਼ ਧਰੋਹ ਦੇ ਮਾਮਲੇ ਵਿਚ ਗ੍ਰਿਫਤਾਰ ਕਨੱਈਆ ਕੁਮਾਰ ਲਈ ਇਨਸਾਫ ਦੀ ਮੰਗ ਕਰਦਿਆਂ ਕਈ ਸੰਗਠਨਾਂ ਨੇ ਅੱਜ ਨਵੀਂ ਦਿੱਲੀ ‘ਚ ਏਕਤਾ ਮਾਰਚ ਕੱਢਿਆ। ਇਸ ਏਕਤਾ ਮਾਰਚ ਵਿਚ ਨਵੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚੇ। ਮਾਰਚ ਵਿਚ ਭਾਜਪਾ ਅਤੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਹੋਈ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਵਾਅਦੇ ਮੁਤਾਬਕ ਦੇਸ਼ ਵਿਚ ਅੱਛੇ ਦਿਨ ਤਾਂ ਨਹੀਂ ਆਏ, ਪਰ ਦੇਸ਼ ਵਿਚ ਬੁਰੇ ਦਿਨ ਜ਼ਰੂਰ ਆ ਗਏ ਹਨ। ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਮੋਦੀ ਜੀ ਵਿਦਿਆਰਥੀਆਂ ਨਾਲ ਪੰਗਾ ਨਾ ਲਓ। ਕੇਜਰੀਵਾਲ ਨੇ ਕਿਹਾ ਕਿ ਜਿਸ ਨੌਜਵਾਨ ਪੀੜ੍ਹੀ ਨੇ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ, ਉਹ ਸਾਰੇ ਨੌਜਵਾਨ ਮੋਦੀ ਦੇ ਖਿਲਾਫ ਖੜ੍ਹੇ ਹੋ ਗਏ ਹਨ।

LEAVE A REPLY