3ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ 2017 ‘ਚ ਫਿਰ ਤੋਂ ਸਰਕਾਰ ਬਣਾਉਣ ਸਬੰਧੀ ਲਏ ਜਾ ਰਹੇ ਸੁਫਨਿਆਂ ਦਾ ਹਾਸਾ ਉਡਾਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸਲਿਅਤ ‘ਚ ਬਾਦਲ ਨੂੰ ਸਿਆਸਤ ਛੱਡਣ ਲਈ ਤਿਆਰ ਰਹਿਣਾ ਚਾਹੀਦਾ ਹੈ, ਜੋ ਤੋਹਫਾ ਪੰਜਾਬ ਦੇ ਲੋਕ ਉਨ੍ਹਾਂ ਨੂੰ ਦੇਣ ਵਾਲੇ ਹਨ।
ਇਸ ਲੜੀ ਹੇਠ ਬਾਦਲਾਂ ਖਿਲਾਫ ਲੋਕਾਂ ਦੇ ਗੁੱਸੇ ਤੇ ਮੌਜ਼ੂਦਾ ਹਾਲਾਤਾਂ ਦੇ ਮੱਦੇਨਜ਼ਰ ਉਨ੍ਹਾਂ ਵਾਸਤੇ ਸਿਆਸਤ ਛੱਡਣਾ ਹੀ ਇਕੋਮਾਤਰ ਵਿਕਲਪ ਰਹੇਗਾ, ਕਿਉਂਕਿ ਬੀਤੇ ਦੋ ਕਾਰਜਕਾਲਾਂ ਦੌਰਾਨ ਕੀਤੇ ਗਏ ਗੁਨਾਹਾਂ ਲਈ ਲੋਕ ਇਨ੍ਹਾਂ ਨੂੰ ਨਹੀਂ ਬਖਸ਼ਣਗੇ। ਹਾਲਾਤ ਇਹ ਹਨ ਕਿ ਬਾਦਲ ਹੁਣ ਵੱਡੇ ਸੁਰੱਖਿਆ ਦਾਇਰੇ ਤੋਂ ਬਗੈਰ ਲੋਕਾਂ ਵਿਚਾਲੇ ਜਾਣ ਤੋਂ ਵੀ ਡਰਦੇ ਹਨ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਆਦੇਸ਼ ਦੇਣ ਦਾ ਬਹੁਤ ਵੱਡਾ ਗੁਨਾਹ ਕੀਤਾ ਹੈ, ਜਿਹੜੇ ਇਸ ਰਾਹੀਂ ਹਾਲਾਤਾਂ ਨੂੰ ਆਪਣੇ ਕੰਟਰੋਲ ‘ਚ ਹੀ ਰੱਖਦਿਆਂ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੇ ਸਨ। ਅਜਿਹੇ ਗੁਨਾਹ ਕਦੇ ਵੀ ਮੁਆਫ ਨਹੀਂ ਕੀਤੇ ਜਾ ਸਕਦੇ। ਜਿਨ੍ਹਾਂ ਦੀ ਸਜ਼ਾ ਪੰਜਾਬ ਦੇ ਲੋਕ ਬਾਦਲ ਨੂੰ ਜ਼ਰੂਰ ਦੇਣਗੇ, ਜਿਨ੍ਹਾਂ ਨੂੰ ਘੱਟੋਂ ਘੱਟ ਸਿਆਸਤ ਤੋਂ ਬਾਹਰ ਕਰ ਦੇਣਗੇ।
ਉਨ੍ਹਾਂ ਨੇ ਕਿਹਾ ਕਿ ਬਾਦਲ ਸੂਬੇ ਨੂੰ ਹਰ ਮਾਮਲੇ ‘ਚ ਫੇਲ੍ਹ ਕਰ ਦਿੱਤਾ ਹੈ। ਭਾਵੇਂ ਕਿਸਾਨ ਹੋਣ, ਨੌਜ਼ਵਾਨ, ਉਦਯੋਗ, ਕਰਮਚਾਰੀ ਜਾਂ ਹੋਰ ਕੋਈ। ਕਿਉਂਕਿ ਉਹ ਕਦੇ ਵੀ ਆਪਣੇ ਪਰਿਵਾਰ ਤੇ ਕੁੰਬੇ ਤੋਂ ਅੱਗੇ ਨਹੀਂ ਦੇਖਦੇ ਅਤੇ ਜਿਨ੍ਹਾਂ ਦੇ ਪਰਿਵਰ ਦੇ 7 ਵਿਧਾਇਕ ਵਿਧਾਨ ਸਭਾ ‘ਚ ਹਨ। ਇਨ੍ਹਾਂ ‘ਚੋਂ ਚਾਰ ਮੰਤਰੀ ਹਨ ਅਤੇ ਇਕ ਕੇਂਦਰ ਸਰਕਾਰ ‘ਚ ਮੰਤਰੀ ਹੈ।
ਇਸ ਲੜੀ ਹੇਠ ਬਾਦਲ ਦੇ ਦਾਅਵੇ ਕਿ ਉਹ 2017 ‘ਚ ਲਗਾਤਾਰ ਤੀਜ਼ੀ ਵਾਰ ਸਰਕਾਰ ਬਣਾਉਣਗੇ, ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਬਾਦਲ ਨੂੰ ਇਕ ਵੀ ਅਜਿਹੀ ਸੀਟ ਦੱਸਣ ਲਈ ਕਿਹਾ ਹੈ, ਜਿਸਦੇ ਉਨ੍ਹਾਂ ਦੀ ਪਾਰਟੀ ਸੁਰੱਖਿਅਤ ਹੋਣ ਦਾ ਦਾਅਵਾ ਕਰ ਸਕਦੀ ਹੈ। ਤੁਸੀਂ ਕੁਝ ਵਾਰ ਲੋਕਾਂ ਨੂੰ ਬੇਵਕੂਫ ਬਣਾ ਸਕਦੇ ਹੋ, ਪਰ ਹਰ ਵਾਰ ਨਹੀਂ।
ਉਨ੍ਹਾਂ ਨੇ ਬਾਦਲ ਨੂੰ ਆਪਣੀ ਜੱਦੀ ਸੀਟ ਲੰਬੀ ਦੀ ਫਿਕਰ ਕਰਨ ਦੀ ਸਲਾਹ ਦਿੱਤੀ ਹੈ, ਜਿਹੜੀ ਇਸ ਵਾਰ ਉਨ੍ਹਾਂ ਦਾ ਸਿਆਸੀ ਭੋਗ ਪਾਉਣ ਜਾ ਰਹੀ ਹੈ। ਇਥੋਂ ਤੱਕ ਕਿ ਲੰਬੀ ਦੇ ਲੋਕਾਂ ਜਿਨ੍ਹਾਂ ਨੇ ਹਮੇਸ਼ਾ ਤੁਹਾਡਾ ਸਮਰਥਨ ਕੀਤਾ ਹੈ, ਹੁਣ ਉਹ ਵੀ ਸਮਝ ਗਏ ਹਨ ਕਿ ਬਾਦਲਾਂ ਲਈ ਸੱਭ ਕੁਝ ਪਰਿਵਾਰ ਤੋਂ ਸ਼ੁਰੂ ਹੋ ਕੇ ਉਸ ‘ਤੇ ਹੀ ਖਤਮ ਹੁੰਦਾ ਹੈ।

LEAVE A REPLY