imagesਹੱਡੀਆਂ ਦੀ ਕੜਕੜਾਹਟ: ਉੱਠਣ-ਬੈਠਣ ਵੇਲੇ ਗੋਡੇ ਦੀਆਂ ਜਾਂ ਹੱਥ ਉੱਪਰ-ਹੇਠਾਂ ਕਰਨ ਵੇਲੇ ਮੋਢੇ ਦੀਆਂ ਹੱਡੀਆਂ ਦੇ ਕੜਕਣ ਦੀ ਆਵਾਜ਼ ਆਉਂਦੀ ਹੋਵੇ ਤਾਂ ਰੋਜ਼ਾਨਾ ਅੱਧਾ ਕੱਪ ਮੂਲੀ ਦਾ ਰਸ ਪੀਓ।
ਚਿਹਰੇ ਦੇ ਦਾਗ, ਛਾਈਆਂ: ਭੋਜਨ ਵਿੱਚ ਪੋਟਾਸ਼ੀਅਮ ਦੀ ਕਮੀ ਹੋਣ ਨਾਲ ਚਿਹਰੇ ‘ਤੇ ਦਾਗ ਪੈ ਜਾਂਦੇ ਹਨ ਅਤੇ ਛਾਈਆਂ ਬਣ ਜਾਂਦੀਆਂ ਹਨ। ਇਕ ਹਫ਼ਤਾ ਰੋਜ਼ਾਨਾ ਇਕ ਕੱਪ ਮੂਲੀ ਤੇ ਉਸ ਦੇ ਪੱਤਿਆਂ ਦਾ ਰਸ ਪੀਣ ਨਾਲ ਚਿਹਰੇ ਦੇ ਦਾਗ ਤੇ ਛਾਈਆਂ ਮਿਟ ਜਾਂਦੀਆਂ ਹਨ ਅਤੇ ਚਿਹਰਾ ਨਿਖਰ ਜਾਂਦਾ ਹੈ।
ਵਾਲ ਝੜਨਾ : ਫ਼ਾਸਫ਼ੋਰਸ ਦੀ ਕਮੀ ਹੋਣ ਨਾਲ ਵਾਲ ਝੜਨ ਲਗਦੇ ਹਨ। ਬਿਨਾਂ ਛਿੱਲੇ ਮੂਲੀ ਤੇ ਉਸ ਦੇ ਨਰਮ ਪੱਤਿਆਂ ਨੂੰ ਖਾਂਦੇ ਰਹਿਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ।
ਮਾਹਵਾਰੀ ਰੁਕਣੀ : ਦੋ-ਢਾਈ ਗ੍ਰਾਮ ਮੂਲੀ ਦੇ ਬੀਜਾਂ ਦਾ ਪਾਊਡਰ ਸਵੇਰੇ-ਸ਼ਾਮ ਪਾਣੀ ਨਾਲ ਖਾਣ ਨਾਲ ਕੁਝ ਹੀ ਦਿਨਾਂ ਵਿੱਚ ਮਾਹਵਾਰੀ ਖੁੱਲ੍ਹ ਕੇ ਆਉਣ ਲਗਦੀ ਹੈ।
ਬਵਾਸੀਰ : ਰੋਜ਼ ਸਵੇਰੇ ਇਕ ਕੱਪ ਮੂਲੀ ਦਾ ਰਸ ਪੀਂਦੇ ਰਹਿਣ ਨਾਲ ਅਤੇ ਪਖਾਨਾ ਜਾਣ ਤੋਂ ਬਾਅਦ ਹੱਥ ਧੋਣ ਤੋਂ ਬਾਅਦ ਮੂਲੀ ਦੇ ਪਾਣੀ ਨਾਲ ਮੁੜ ਗੁਦਾ ਧੋਣ ਨਾਲ ਕੁਝ ਹੀ ਦਿਨਾਂ ਵਿੱਚ ਬਵਾਸੀਰ ਦੀ ਬੀਮਾਰੀ ਦੂਰ ਹੋ ਜਾਂਦੀ ਹੈ।
ਬਿੱਛੂ ਦਾ ਕੱਟਣਾ : ਮੂਲੀ ਦੇ ਬੀਜ ‘ਚੋਂ ਇਕ ਗੋਲ ਚਪਟਾ ਟੁਕੜਾ ਕੱਟ ਕੇ ਉਸ ਨੂੰ ਲੂਣ ਲਗਾ ਕੇ ਬਿੱਛੂ ਦੇ ਕੱਟੇ ਵਾਲੀ ਥਾਂ ‘ਤੇ ਚਿਪਕਾ ਦਿਓ ਅਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਸ ਨੂੰ ਬਦਲਦੇ ਰਹੋ। ਇਸ ਨਾਲ ਜ਼ਹਿਰ ਦਾ ਅਸਰ ਖਤਮ ਹੋ ਜਾਂਦਾ ਹੈ ਅਤੇ ਦਰਦ ਤੇ ਜਲਣ ਤੋਂ ਛੁਟਕਾਰਾ ਮਿਲਦਾ ਹੈ।

LEAVE A REPLY