imagesਸਮੱਗਰੀ
4 ਆਂਡੇ
6 ਬਰੈੱਡ
2 ਚਮਚ ਕੱਦੂਕਸ਼ ਕੀਤੀ ਹੋਈ ਚੀਜ਼
3 ਚਮਚ ਸ਼ਿਮਲਾ ਮਿਰਚ
2 ਚਮਚ ਕੱਟੀ ਹੋਈ ਗਾਜਰ
ਧਨੀਆ
ਹਰੀਆਂ ਮਿਰਚਾਂ
ਕਾਲੀ ਮਿਰਚ
3 ਚਮਚ ਦੁੱਧ
ਤੇਲ
ਲੂਣ ਸੁਆਦ ਅਨੁਸਾਰ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਤੁਸੀਂ ਇੱਕ ਕੌਲੀ ਲਓ ਅਤੇ ਉਸ ‘ਚ ਸਾਰੀ ਸਮੱਗਰੀ ਨੂੰ ਇੱਕਠਾ ਫ਼ੈਂਟ ਲਓ। ਹੁਣ ਪੈਨ ‘ਚ ਥੋੜਾ ਜਿਹਾ ਤੇਲ ਜਾ ਬਟਰ ਮਿਲਾਓ। ਜਦੋਂ ਬਟਰ ਪਿਘਲ ਜਾਵੇ ਫ਼ਿਰ ਆਮਲੇਟ ਦਾ ਮਿਸ਼ਰਣ ਪਾਓ। ਹੁਣ ਆਮਲੇਟ ‘ਤੇ ਚੀਜ਼ ਪਾਓ ਅਤੇ ਘੱਟ ਸੇਕ ‘ਤੇ ਪਕਾਓ।
ਪੈਨ ਨੂੰ ਕੁਝ ਮਿੰਟਾਂ ਲਈ ਢੱਕ ਕੇ ਰੱਖੋ। ਫ਼ਿਰ ਚੀਜ਼ ਆਮਲੇਟ ਨੂੰ ਪਲਟ ਦਿਓ ਅਤੇ 2 ਮਿੰਟ ਪੱਕਣ ਦਿਓ। ਚੀਜ਼ ਆਮਲੇਟ ਜਦੋਂ ਗੋਲਡਨ ਹੋ ਜਾਵੇ ਤਾਂ ਸੇਕ ਘੱਟ ਕਰ ਦਿਓ। ਹੁਣ ਇਸ ਨੂੰ ਪਲੇਟ ‘ਤੇ ਰੱਖੋ। ਸੋਸ ਜਾ ਜਿਸ ਨਾਲ ਵੀ ਖਾਣਾ ਚਾਹੁੰਦੇ ਹੋ ਤਾਂ ਖਾਓ।

LEAVE A REPLY