thudi sahatਏਸ਼ੀਆ ਵਿੱਚ ਚੌਲ਼ ਇਕ ਮੁੱਖ ਖੁਰਾਕ ਹੈ ਪਰ ਪਿਛਲੇ ਕੁਝ ਸਾਲਾਂ ਵਿੱਚ ਭਾਰ ਅਤੇ ਸਿਹਤ ‘ਤੇ ਪੈਣ ਵਾਲੇ ਇਨ੍ਹਾਂ ਦੇ ਅਸਰ ‘ਤੇ ਸਵਾਲ ਉੱਠਣ ਲੱਗੇ ਹਨ। ਆਓ ਜਾਣਦੇ ਹਾਂ ਕਿ ਇਨ੍ਹਾਂ ਦੇ ਲਾਭ ਅਤੇ ਇਨ੍ਹਾਂ ਦੇ ਸੇਵਨ ਵਿੱਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ :
1ਕੁਦਰਤੀ ਚੌਲਾਂ ਦੇ ਲਾਭ : ਕੁਦਰਤੀ ਚੌਲ ਚਮਕਦਾਰ ਚਿੱਟੇ ਰੰਗ ਦੇ ਹੁੰਦੇ ਹਨ ਪਰ ਇਹ ਭੂਰੇ ਰੰਗ ਦੇ ਵੀ ਹੋ ਸਕਦੇ ਹਨ। ਭੂਰੇ ਰੰਗ ਦੀ ਬਾਹਰੀ ਪਰਤ ਇਸ ਖੁਰਾਕ ਨੂੰ ਜ਼ਿਆਦਾ ਫ਼ਾਇਦੇਮੰਦ ਬਣਾਉਂਦੀ ਹੈ। ਇਸ ‘ਚ ਕਈ ਅਹਿਮ ਪੋਸ਼ਕ ਤੱਤ ਮੌਜੂਦ ਹੁੰਦੇ ਹਨ।
2 ਫ਼ਾਈਬਰ : ਚੌਲ਼ਾਂ ‘ਚ ਮੌਜੂਦ ਕੁਦਰਤੀ ਫ਼ਾਈਬਰ ਸਾਡੀਆਂ ਅੰਤੜੀਆਂ ‘ਚੋਂ ਜ਼ਹਿਰੀਲੇ ਤੱਤਾਂ ਨੂੰ ਸਾਫ਼ ਕਰਦਾ ਹੈ ਅਤੇ ਅੰਤੜੀਆਂ ਦੀ ਲਾਈਨਿੰਗ ਨੂੰ ਆਰਾਮ ਦਿੰਦਾ ਹੈ। ਇਹ ਕੈਂਸਰ ਦਾ ਖਤਰਾ ਘਟਾਉਣ ‘ਚ ਵੀ ਮਦਦਗਾਰ ਹੈ ਕਿਉਂਕਿ ਕੈਂਸਰ ਦੀਆਂ ਕੋਸ਼ਿਕਾਵਾਂ ਐਸੀਡਿਕ ਅਤੇ ਸੁੱਜੀਆਂ ਹੋਈਆਂ ਅੰਤੜੀਆਂ ‘ਚ ਤੇਜ਼ੀ ਨਾਲ ਫ਼ੈਲਦੀਆਂ ਹਨ।
3 ਬੀ ਵਿਟਾਮਿਨਸ : ਚੌਲ਼ਾਂ ‘ਚ ਮੌਜੂਦ ਵਿਟਾਮਿਨ-ਬੀ ਸਾਡੀਆਂ ਨਾੜਾਂ ਲਈ ਬਹੁਤ ਵਧੀਆ ਹੁੰਦਾ ਹੈ। ਇਹ ਡਿਮੈਂਸ਼ੀਆ ਅਤੇ ਅਲਜ਼ਾਈਮਰਸ ਰੋਗ ਨੂੰ ਰੋਕਣ ‘ਚ ਸਹਾਇਕ ਹੁੰਦੀ ਹੈ।
4 ਸਿਲੇਨੀਅਮ : ਚੌਲ਼ਾਂ ‘ਚ ਮੌਜੂਦ ਇਹ ਖਣਿਜ ਸਾਡੀ ਪ੍ਰਜਨਨ ਸਮਰੱਥਾ ਨੂੰ ਬਣਾਈ ਰੱਖਣ ‘ਚ ਬਹੁਤ ਸਹਾਇਕ ਹੁੰਦਾ ਹੈ।
5 ਆਇਰਨ : ਚੌਲ਼ ਆਇਰਨ ਦਾ ਇਕ ਵਧੀਆ ਸ੍ਰੋਤ ਹਨ।
6 ਆਯੁਰਵੇਦ ‘ਚ ਚੌਲ : ਚੌਲ਼ ਪੇਟ ਅਤੇ ਅੰਤੜੀਆਂ ਨੂੰ ਠੰਡਾ ਰੱਖਣ ਵਾਲੀ ਖੁਰਾਕ ਹੈ। ਆਯੁਰਵੇਦ ‘ਚ ਪਿੱਤੇ ਦੀ ਸਮੱਸਿਆ ‘ਚ ਚੌਲ ਦੇ ਸੇਵਨ ਦਾ ਸੁਝਾਅ ਦਿੱਤਾ ਜਾਂਦਾ ਹੈ। ਪਿੱਤੇ ਦੀਆਂ ਸਮੱਸਿਆਵਾਂ ‘ਚ ਪੇਟ ਦੀ ਲਾਈਨਿੰਗ ਦੀ ਸੋਜਿਸ਼, ਗ੍ਰੈਸਟੋ ਇੰਟੇਸਟਾਈਨਲ ਅਲਸਰ, ਗਾਲ ਬਲੈਡਰ ਜਾਂ ਗੁਰਦੇ ਦੀਆਂ ਪੱਥਰੀਆਂ ਅਤੇ ਲਿਵਰ ਨਾਲ ਸੰਬੰਧਤ ਮੁਸ਼ਕਿਲਾਂ ਸ਼ਾਮਲ ਹਨ।ਕੁਝ ਆਮ ਸ਼ਿਕਾਇਤਾਂ ਲਈ ਸੁਝਾਅ ਇਥੇ ਪੇਸ਼ ਹਨ:
7 ਦਸਤ ਅਤੇ ਪੇਟ ਦੀ ਇਨਫ਼ੈਕਸ਼ਨ : ਇਨ੍ਹਾਂ ਸਮੱਸਿਆਵਾਂ ‘ਚ ਚੌਲ ਦੇ ਪਾਣੀ ‘ਚ ਇਕ ਚੁਟਕੀ ਨਮਕ ਦਾ ਸੇਵਨ ਕਰਨ ਨਾਲ ਲਾਭ ਮਿਲਦਾ ਹੈ।
8 ਲਿਵਰ ਰੋਗ : ਲਿਵਰ ਦੇ ਰੋਗਾਂ ‘ਚ ਚੌਲ਼ ਦੀ ਖਿਚੜੀ, ਉੱਬਲੇ ਚੌਲਾਂ ਦਾ ਪਾਣੀ, ਚੌਲਾਂ ਨਾਲ ਬਣੀ ਇਡਲੀ ਅਤੇ ਸਬਜ਼ੀ ਨਾਲ ਚੌਲ ਦੇ ਸੇਵਨ ਦਾ ਸੁਝਾਅ ਦਿੱਤਾ ਜਾਂਦਾ ਹੈ।
ਂ ਸਾਵਧਾਨੀਆਂ : ਚੌਲ਼ਾਂ ਨੂੰ ਦੁੱਧ ਨਾਲ ਬਣੇ ਉਤਪਾਦਾਂ ਨਾਲ ਨਾ ਮਿਲਾਓ। ਉਦਾਹਰਣ ਲਈ ਦਹੀਂ ਣ ਜਾਂ ਖੀਰ। ਚੌਲਾਂ ਦੇ ਮੁਕਾਬਲੇ ਦੁੱਧ ਉਤਪਾਦ ਭਾਰ ਵਧਣ ਲਈ ਜ਼ਿਆਦਾ ਜ਼ਿੰਮੇਵਾਰ ਹੁੰਦੇ ਹਨ।

LEAVE A REPLY