sports-newsਮੁੰਬਈ: ਬੰਗਲਾਦੇਸ਼ ‘ਚ  ਏਸ਼ੀਆ ਕੱਪ ਸ਼ੁਰੂ ਹੋਣ ਜਾ ਰਿਹਾ ਹੈ। ਇਹ ਟੂਰਨਾਮੈਂਟ 50-50 ਓਵਰਾਂ ਦੇ ਫ਼ਾਰਮੈੱਟ ਨਾਲ ਖੇਡਿਆ ਜਾਂਦਾ ਰਿਹਾ ਹੈ ਪਰ ਇਸ ਵਾਰ ਏਸ਼ੀਆ ਕੱਪ ਟੀ-20 ਫ਼ਾਰਮੈੱਟ ‘ਚ ਖੇਡਿਆ ਜਾਵੇਗਾ।
1984 ‘ਚ ਸ਼ਾਰਜਾਹ ‘ਚ ਪਹਿਲੇ ਏਸ਼ੀਆ ਕੱਪ ‘ਚ 3 ਟੀਮਾਂ ਭਾਰਤ, ਪਾਕਿਸਤਾਨ ਤੇ ਸ਼੍ਰੀਲੰਕਾ ਨੇ ਹਿੱਸਾ ਲਿਆ ਸੀ। ਇਨ੍ਹਾਂ ਵਿੱਚਾਲੇ 3 ਮੈਚ ਖੇਡੇ ਗਏ ਸੀ। ਭਾਰਤ ਨੇ ਪਹਿਲੇ ਲੀਗ ਮੈਚ ‘ਚ ਸ਼੍ਰੀਲੰਕਾ ਨੂੰ ਹਰਾ ਦਿੱਤਾ ਸੀ, ਜਦਕਿ ਦੂਜੇ ਮੈਚ ‘ਚ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ ਹਰਾ ਕੇ ਅੰਕਾਂ ਦੇ ਮਾਮਲੇ ‘ਚ ਭਾਰਤ ਦੀ ਬਰਾਬਰੀ ਕਰ ਲਈ ਸੀ। ਅਜਿਹੇ ਸਮੇਂ ‘ਚ ਭਾਰਤ ਲਈ ਪਾਕਿਸਤਾਨ ਨਾਲ ਹੋਣ ਵਾਲੇ ਆਖਰੀ ਲੀਗ ਮੁਕਾਬਲੇ ‘ਚ ਜਿੱਤਣਾ ਚੈਂਪੀਅਨ ਬਣਨ ਲਈ ਜਰੂਰੀ ਸੀ।
ਸੁਨੀਲ ਗਾਵਸਕਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਤੀਜੇ ਲੀਗ ਮੁਕਾਬਲੇ ‘ਚ ਹਰਾ ਦਿੱਤਾ ਅਤੇ ਇਸ ਤੋਂ ਬਾਅਦ ਭਾਰਤ ਦੇ 8 ਅੰਕ ਹੋ ਗਏ।
ਸ਼੍ਰੀਲੰਕਾ ਨੇ 4 ਅੰਕ ਪ੍ਰਾਪਤ ਕੀਤੇ ਅਤੇ ਪਾਕਿਸਤਾਨ ਕੋਈ ਵੀ ਮੈਚ ਨਹੀਂ ਸੀ ਜਿੱਤ ਸਕੀ। ਇਸ ਤਰ੍ਹਾਂ ਭਾਰਤੀ ਟੀਮ ਨੇ ਏਸ਼ੀਆ ਕੱਪ ‘ਤੇ ਆਪਣਾ ਕਬਜਾ ਕਰ ਲਿਆ। ਇਸ ਤੋਂ ਬਾਅਦ 1988, 1990-91, 1995 ਅਤੇ 2010 ‘ਚ ਵੀ ਭਾਰਤੀ ਟੀਮ ਚੈਂਪੀਅਨ ਰਹਿ ਚੁੱਕੀ ਹੈ।

LEAVE A REPLY