1ਹੁਸ਼ਿਆਰਪੁਰ : ਅੱਜ ਕੇਂਦਰੀ ਰੇਲ ਮੰਤਰੀ ਵਲੋਂ ਪੇਸ਼ ਕੀਤੇ ਗਏ ਬਜਟ ਵਿਚ ਹੁਸ਼ਿਆਰਪੁਰ ਸੰਸਦੀ ਖੇਤਰ ਦੇ ਮੰਡਲ ਤਲਵਾੜਾ ਤੋਂ ਨੰਗਲ ਡੈਮ ਵਿਚਾਲੇ ਨਵੀਂ ਰੇਲ ਲਾਈਨ ਵਿਛਾਉਣ ਲÂਂ ਬਜਟ ਵਿਚ ਮਨਜੂਰੀ ਦਿੱਤੀ ਗਈ। ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਜਟ ਵਿਚ ਤਲਵਾੜਾ-ਨੰਗਲ ਡੈਮ ਵਿਚਾਲੇ ਨਵੀਂ ਰੇਲ ਲਾਈਨ ਵਿਛਾਉਣ ਲਈ ਕੇਂਦਰੀ ਰੇਲ ਮੰਤਰੀ ਸ੍ਰੀ ਸੁਰੇਸ਼ ਪ੍ਰਭੂ ਨੂੰ ਅਪੀਲ ਕੀਤੀ ਸੀ, ਜਿਸ ਨੂੰ ਮੰਨਦੇ ਹੋਏ ਰੇਲ ਮੰਤਰੀ ਨੇ ਉਕਤ ਟਰੈਕ ਲਈ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਮੰਨਣ ਲਈ ਮੈਂ ਰੇਲ ਮੰਤਰੀ ਅਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਾ ਹਾਂ।
ਉਹਨਾਂ ਕਿਹਾ ਕਿ ਤਲਵਾੜਾ ਤੋਂ ਨੰਗਲ ਵਿਚਾਲੇ ਰੇਲ ਗੱਡੀ ਚੱਲਣ ਨਾਲ ਲੋਕਾਂ ਨੂੰ ਭਾਰੀ ਲਾਭ ਹੋਵੇਗਾ ਕਿਉਂਕਿ ਇਹ ਲਾਈਨ ਬਣਨ ਨਾਲ ਮੁਕੇਰੀਆਂ ਤੋਂ ਚੰਡੀਗੜ੍ਹ ਤੱਕ ਪਹੁੰਚਣਾ ਆਸਾਨ ਹੋ ਜਾਵੇਗਾ ਅਤੇ ਦਿੱਲੀ ਜਾਣ ਵਾਲੇ ਲੋਕਾਂ ਨੂੰ ਵੀ ਲਾਭ ਮਿਲੇਗਾ। ਉਹਨਾਂ ਕਿਹਾ ਕਿ ਮੁਕੇਰੀਆਂ ਤਲਵਾੜਾ ਵਰਗੇ ਕੰਢੀ ਖੇਤਰ ਦੇ ਲੋਕਾਂ ਨਾਲ-ਨਾਲ ਹਿਮਾਚਲ ਦੇ ਲੋਕਾਂ ਨੂੰ ਵੀ ਇਸ ਗੱਲ ਦਾ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਥੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪਹੁੰਚਣ ਵਿਚ ਲੋਕਾਂ ਨੂੰ ਘੱਟ ਸਮਾਂ ਲੱਗੇਗਾ ਉਥੇ ਆਰਥਿਕ ਰੂਪ ਨਾਲ ਵੀ ਲੋਕਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਰੇਲ ਗੱਡਲ ਦੀ ਯਾਤਰਾ ਦਾ ਕਿਰਾਇਆ ਬੱਸ ਦੇ ਕਿਰਾਏ ਤੋਂ ਕਾਫੀ ਘੱਟ ਹੁੰਦਾ ਹੈ। ਉਥੇ ਚੰਡੀਗੜ੍ਹ ਤੋਂ ਕਸ਼ਮੀਰ ਅਤੇ ਮਾਤਾ ਵੈਸ਼ਣੋ ਦੇਵੀ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਲੋਕਾਂ ਨੂੰ ਵੀ ਲਾਭ ਮਿਲੇਗਾ।

LEAVE A REPLY