thudi sahatਅਕਸਰ ਦੇਖਿਆ ਜਾਂਦਾ ਹੈ ਕਿ ਵਿਅਕਤੀ ਨੂੰ ਠੰਡ ਉਸ ਸਮੇਂ ਲੱਗਦੀ ਹੈ ਜਦੋਂ ਉਸ ਨੂੰ ਬੁਖਾਰ ਹੋਇਆ ਹੋਵੇ ਪਰ ਜੇਕਰ ਤੁਹਾਨੂੰ ਬਿਨਾਂ ਬੁਖਾਰ ਦੇ ਸਰਦੀ ਲੱਗਦੀ ਹੈ ਤਾਂ ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਜਿਵੇ ਕਿ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸਾਉਂਦੇ ਸਮੇਂ ਤੱਕ ਕੰਬਣੀ ਦਾ ਅਹਿਸਾਸ ਹੋਣਾ। ਆਮਤੌਰ ‘ਤੇ ਜ਼ਿਆਦਾ ਠੰਡ ਲੱਗਣ ਦਾ ਕਾਰਨ ਬੁਖਾਰ ਹੋਣਾ ਲੱਗਦਾ ਹੈ। ਅੱਜ ਅਸੀਂ ਤੁਹਾਨੂੰ ਬਿਨਾਂ ਬੁਖਾਰ ਦੇ ਸਰਦੀ ਹੋਣ ਦੇ ਕਾਰਨ ਅਤੇ ਠੀਕ ਕਰਨ ਦੇ ਘਰੇਲੂ ਨੁਸਖੇ ਦੱਸ ਰਹੇ ਹਾਂ।
– ਕੰਮ ਦੌਰਾਨ ਤੁਹਾਨੂੰ ਰਾਤ ਦੀ ਨੀਂਦ 8-9 ਘੰਟੇ ਦੀ ਜ਼ਰੂਰ ਲੈਣੀ ਚਾਹੀਦੀ ਹੈ। ਅਜਿਹੇ ‘ਚ ਤੁਹਾਡੇ ਸਰੀਰ ਨੂੰ ਆਰਾਮ ਮਿਲਦਾ ਹੈ ਅਤੇ ਸਰੀਰ ਦਾ ਤਾਪਮਾਨ ਵੀ ਠੀਕ ਰਹਿੰਦਾ ਹੈ।
– ਸਰਦੀ ਲੱਗਣ ‘ਤੇ ਤੁਹਾਨੂੰ ਸਰੀਰ ਨੂੰ ਪੋਸ਼ਣ ਦੇਣ ਲਈ ਕੁਝ ਨਾ ਕੁਝ ਰਹਿਣਾ ਚਾਹੀਦਾ ਹੈ ਤਾਂ ਕਿ ਤੁਹਾਨੂੰ ਕਮਜ਼ੋਰੀ ਅਤੇ ਠੰਡ ਨਾ ਲੱਗੇ।
– ਜੇਕਰ ਤੁਹਾਨੂੰ ਬਿਨਾਂ ਬੁਖਾਰ ਦੇ ਸਰਦੀ ਲੱਗਦੀ ਹੈ ਤਾਂ ਅਜਿਹੇ ‘ਚ ਤੁਹਾਨੂੰ ਰੋਜ਼ਾਨਾ ਕਰਨਾ ਚਾਹੀਦੀ ਜਾ ਫ਼ਿਰ ਘਰ ਦੇ ਨੇੜੇ ਚੱਕਰ ਕੱਢਣੇ ਚਾਹੀਦੇ ਹਨ।
– ਸਰੀਰ ਨੂੰ ਸਰਦੀ ਤੋਂ ਬਚਾਉਣ ਲਈ ਅਤੇ ਤਾਕਤ ਬਣਾਉਣ ਲਈ ਹਮੇਸ਼ਾ ਵਿਟਾਮਿਨ ਬੀ ਸਪਲੀਮੇਂਟ ਦਾ ਸੇਵਨ ਕਰਨਾ ਚਾਹੀਦਾ ਹੈ।
– ਠੰਡ ਲੱਗਣ ‘ਤੇ ਸਰੀਰ ਨੂੰ ਗਰਮ ਰੱਖਣ ਲਈ ਕੋਸਾ ਪਾਣੀ ਪਿਓ। ਅਜਿਹਾ ਕਰਨ ਨਾਲ ਤੁਹਾਡੇ ਸਰੀਰ ‘ਚ ਗਰਮੀ ਬਣੀ ਰਹੇਗੀ ਅਤੇ ਪਾਣੀ ਦੀ ਕਮੀ ਵੀ ਨਹੀਂ ਹੋਵੇਗੀ।
– ਜੇਕਰ ਤੁਹਾਨੂੰ ਬੁਖਾਰ ਨਹੀਂ ਹੈ ਅਤੇ ਤੁਹਾਨੂੰ ਠੰਡ ਲੱਗ ਰਹੀ ਹੈ ਤਾਂ ਗਰਮ-ਗਰਮ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਜਿਸ ਨਾਲ ਸਰੀਰ ਗਰਮ ਹੋ ਜਾਵੇਗਾ ਅਤੇ ਤੁਹਾਡਾ ਮਨ ਵੀ ਸ਼ਾਤ ਹੋ ਜਾਵੇਗਾ।

LEAVE A REPLY