katrinakaif759ਰਣਵੀਰ ਨਾਲ ਬ੍ਰੈਕਅੱਪ ਦੇ ਬਾਅਦ ਕੈਟਰੀਨਾ ਦੀ ਜ਼ਿੰਦਗੀ ‘ਚ ਕਈ ਬਦਲਾਅ ਆ ਰਹੇ ਹਨ। ਇਕ ਪਾਸੇ ਤਾਂ ਉਹ ਬ੍ਰੈਕਅੱਪ ਦੇ ਬਾਅਦ ਤੋਂ  ਹੀ ਡਿਪ੍ਰੈਸ਼ਨ ‘ਚ ਹੈ। ਕੈਟਰੀਨਾ ਨੂੰ ਮੁੰਬਈ ਦੀ ਪੇਜ਼-3 ਅਤੇ ਗਾਸਿਪ ਪਾਰਟੀਜ਼ ‘ਚ ਇਕ ਨਵਾਂ ਨਾਂ ਮਿਲਿਆ ਹੈ।
ਉਸ ਨੂੰ ‘ਸੰਗੀਤਾ ਬਿਜਲਾਨੀ ਇਨ ਦਿ ਮੈਕਿੰਗ’ ਯਾਨਿ ਭਵਿੱਖ ਦੀ ਸੰਗੀਤ ਬਿਜਲਾਨੀ ਕਿਹਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਗੱਲ ਕਿਸੇ ਨੇ ਕੈਟਰੀਨਾ ਨੂੰ ਦੱਸ ਦਿੱਤੀ ਹੈ, ਜਿਸ ‘ਤੇ ਉਹ ਕਾਫ਼ੀ ਗੁੱਸਾ ਹੈ।
ਦਰਅਸਲ, ਜਦੋਂ ਉਹ ਸਲਮਾਨ ਦੀ ਗਰਲਫ਼੍ਰੈਂਡ ਸੀ, ਉਸ ਸਮੇਂ ਤੋਂ ਹੀ ਕੈਟਰੀਨਾ ਹਿੱਟ ਹੈ। ਇਨ੍ਹੀਂ ਹਿੱਟ ਕਿ ਸਲਮਾਨ ਕਈ ਮੌਕਿਆਂ ‘ਤੇ ਉਸ ਨੂੰ ਬਾਲੀਵੁੱਡ ਦੀ ਚੌਥੀ ਖਾਨ ਕਹਿੰਦੇ ਸਨ।
ਮਤਲਬ ਆਮਿਰ, ਸ਼ਾਹਰੁਖ, ਸਲਮਾਨ ਅਤੇ ਕੈਟਰੀਨਾ। ਹੁਣ ਇਸੇ ਐਲਾਨ ਦਾ ਮਜ਼ਕ ਉਡਾਉਂਦੇ ਹੋਏ ਉਸ ਨੂੰ ‘ਸੰਗੀਤਾ ਬਿਜਲਾਨੀ ਇਨ ਦਿ ਮੈਕਿੰਗ’ ਕਿਹਾ ਜਾ ਰਿਹਾ ਹੈ ਕਿਉਂਕਿ ਸਲਮਾਨ ਨਾਲ ਬ੍ਰੈਕਅੱਪ ਦੇ ਬਾਅਦ ਸੰਗੀਤਾ ਨੇ ਵੀ ਉਨ੍ਹਾਂ ਨੂੰ ਕਾਫ਼ੀ ਬੁਰਾ ਭਲਾ ਕਿਹਾ ਸੀ।

LEAVE A REPLY