flimy duniyaਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਦਾਕਾਰ ਮਿਥੁਨ ਚਕਰਵਰਤੀ ਦੀ ਬੇਟੀ ਦਿਸ਼ਾਨੀ ਚਕਰਵਰਤੀ ਵੀ ਫ਼ਿਲਮਾਂ ‘ਚ ਆਉਣ ਲਈ ਤਿਆਰ ਹੈ। ਬਾਲੀਵੁੱਡ ‘ਚ ਅਜਿਹੇ ਕਈ ਸਟਾਰ ਕਿਡਸ ਹਨ, ਜੋ ਡੈਬਿਊ ਕਰਨ ਲਈ ਤਿਆਰ ਹਨ। ਬਾਲੀਵੁੱਡ ਦੇ ਡਾਂਸਿੰਗ ਸੁਪਰ ਸਟਾਰ ਮਿਥੁਨ ਚਕਰਵਰਤੀ ਦੀ ਬੇਟੀ ਦਿਸ਼ਾਨੀ ਵੀ ਹੁਣ ਬਾਲੀਵੁੱਡ ‘ਚ ਕੰਮ ਕਰਦੀ ਨਜ਼ਰ ਆ ਸਕਦੀ ਹੈ। ਦਿਸ਼ਾਨੀ ਅੱਜਕਲ ਸੋਸ਼ਲ ਸਾਈਟ ‘ਤੇ ਛਾਈ ਹੋਈ ਹੈ।
ਜ਼ਿਕਰਯੋਗ ਹੈ ਕਿ ਮਿਥੁਨ ਚਕਰਵਰਤੀ ਦਾ ਬੇਟਾ ਮਿਮੋਹ ਚਕਰਵਰਤੀ ਤਾਂ ਪਹਿਲਾਂ ਹੀ ਬਾਲੀਵੁੱਡ ‘ਚ ਆ ਚੁੱਕਾ ਹੈ। ਵੱਡੇ ਭਰਾ ਤੋਂ ਬਾਅਦ ਭੈਣ ਦਿਸ਼ਾਨੀ ਚਕਰਵਰਤੀ ਵੀ ਆਪਣੀ ਪਛਾਣ ਬਣਾਉਣ ਲਈ ਉਤਸੁਕ ਹੈ। ਅੱਜਕਲ ਦਿਸ਼ਾਨੀ ਸੋਸ਼ਲ ਮੀਡੀਆ ‘ਤੇ ਆਪਣੇ ਸਟਾਈਲਿਸ਼ ਅੰਦਾਜ਼ ਲਈ ਚਰਚਾ ‘ਚ ਹੈ। ਦਿਸ਼ਾਨੀ ਫ਼ੈਸ਼ਨ ਪ੍ਰਤੀ ਕਾਫ਼ੀ ਸੁਚੇਤ ਹੈ ਅਤੇ ਉਸ ਦੀ ਹਰ ਤਸਵੀਰ ‘ਚ ਇਹ ਗੱਲ ਸਾਫ਼ ਨਜ਼ਰ ਆਉਂਦੀ ਹੈ। ਖਾਸ ਗੱਲ ਇਹ ਹੈ ਕਿ ਦਿਸ਼ਾਨੀ ਕਦੇ ਵੀ ਸੋਸ਼ਲ ਮੀਡੀਆ ‘ਤੇ ਬੋਲਡ ਤਸਵੀਰਾਂ ਪੋਸਟ ਨਹੀਂ ਕਰਦੀ। ਸਾਫ਼-ਸੁਥਰੀਆਂ ਤਸਵੀਰਾਂ ਕਾਰਨ ਉਸ ਨੂੰ ਹਮੇਸ਼ਾ ਚੰਗੀਆਂ ਟਿੱਪਣੀਆਂ ਹੀ ਮਿਲਦੀਆਂ ਹਨ।

LEAVE A REPLY