M_Id_431782_Priyanka_Chopraਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਆਪਣੀ ਅਗਲੀ ਫ਼ਿਲਮ ‘ਜੈ ਗੰਗਾਜਲ’ ‘ਚ ਇਕ ਕੜਕ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾ ਰਹੀ ਹੈ। ਹਿੰਦੀ ਸਿਨੇਮਾ ‘ਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਪ੍ਰਿਅੰਕਾ ਨੇ ਹਾਲੀਵੁੱਡ ‘ਚ ਵੀ ਆਪਣਾ ਕੈਰੀਅਰ ਬਣਾ ਕੇ ਭਾਰਤ ਦੀ ਪਹਿਲੀ ਮਹਿਲਾ ਸਟਾਰ ਬਣ ਗਈ ਹੈ।
ਉਹ ਅਮਰੀਕੀ ਟੀ. ਵੀ. ਪ੍ਰੋਗਰਾਮ ‘ਕਵਾਂਟਿਕੋ’ ‘ਚ ਦਿਖੀ ਸੀ। ਹੁਣ ਉਹ ਹਾਲੀਵੁੱਡ ਫ਼ਿਲਮ ‘ਬੇਵਾਚ’ ‘ਚ ਮੁੱਖ ਖਲਨਾਇਕਾ ਦੀ ਭੂਮਿਕਾ ‘ਚ ਵੀ ਨਜ਼ਰ ਆਵੇਗੀ। ਜਾਣਕਾਰੀ ਅਨੁਸਾਰ ਉਸ ਦਾ ਕਹਿਣਾ, ”ਫ਼ਿਲਮਾਂ ‘ਚ ਮਜ਼ਬੂਤ ਔਰਤਾਂ ਦੀ ਭੂਮਿਕਾ ਨਿਭਾਉਣਾ ਮੇਰੇ ਲਈ ਮਹੱਤਵਪੂਰਨ ਹੈ। ਮੈਂ ਬਾਲੀਵੁੱਡ ‘ਚ ਜਾਣਬੁੱਝ ਕੇ ਅਜਿਹੀਆਂ ਭੂਮਿਕਾਵਾਂ ਚੁਣਦੀ ਹਾਂ, ਜੋ ਆਧੁਨਿਕ ਭਾਰਤੀ ਨਾਰੀ ਦੀ ਅਗਵਾਈ ਕਰਦੀਆਂ ਹੋਣ।

LEAVE A REPLY