2ਉੱਤਰ-ਪੂਰਬ ਅਤੇ ਜੰਮੂ-ਕਸ਼ਮੀਰ ਬਿਹਤਰ ਤਰੀਕੇ ਰੇਲਾਂ ਨਾਲ ਜੁਡ਼ਨਗੇ
ਰੇਲਵੇ ਮੰਤਰੀ ਸ੍ਰੀ ਸੁਰੇਸ਼ ਪ੍ਰਭਾਕਰ ਪ੍ਰਭੂ ਨੇ ਕਿਹਾ ਹੈ ਕਿ ਉੱਤਰ-ਪੂਰਬੀ ਰਾਜਾਂ ਨੂੰ ਬਿਹਤਰ  ਤਰੀਕੇ ਰੇਲ ਗੱਡੀਆਂ ਨਾਲ ਜੋਡ਼ਨਾ ਭਾਰਤੀ ਰੇਲਵੇ ਦੀ ਪ੍ਰਮੁੱਖ ਤਰਜੀਹ ਹੈ। ਅੱਜ ਸੰਸਦ ‘ਚ ਸਾਲ 2016-17 ਦਾ ਰੇਲ ਬਜਟ ਪੇਸ਼ ਕਰਦਿਆਂ ਉਨ੍ਹਾਂ ਦੱਸਿਆ ਕਿ ਭਾਰਤੀ ਰੇਲਵੇ ਨੇ ਅਸਮ ‘ਚ ਲਮਡਿੰਗ-ਸਿਲਚਰ ਸੈਕਸ਼ਨ ਉੱਤੇ ਬ੍ਰਾਡ ਗੇਜ ਰੇਲ ਸੇਵਾ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਕਿ ਚਿਰਾਂ ਤੋਂ ਉਡੀਕ ਕੀਤੀ ਜਾ ਰਹੀ ਸੀ। ਇਸ ਸੇਵਾ ਨਾਲ ਬਰਾਕ ਵਾਦੀ ਬਾਕੀ ਦੇਸ਼ ਨਾਲ ਜੁਡ਼ ਜਾਵੇਗੀ। ਇਸ ਦੇ ਨਾਲ ਹੀ ਤ੍ਰਿਪੁਰਾ ਸੂਬੇ ਦੀ ਰਾਜਧਾਨੀ ਅਗਰਤਲਾ ਨੂੰ ਵੀ ਬ੍ਰਾਡ ਗੇਜ ਨੈਟਵਰਕ ਨਾਲ ਜੋਡ਼ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿਜ਼ੋਰਮ ਤੇ ਮਨੀਪਰ ਸੂਬੇ ਵੀ ਛੇਤ ਹੀ ਦੇਸ਼ ਦੇ ਬ੍ਰਾਡ ਗੇਜ ਨਕਸ਼ੇ ਨਾਲ ਜੁਡ਼ ਜਾਣਗੇ ਕਿਉਂਕਿ ਕਥਾਕਲ-ਭੈਰਬੀ ਅਤੇ ਅਰੁਣਾਚਲ-ਜਿਰੀਬੈਮ ਸੈਕਸ਼ਨਾਂ ਉੱਤੇ ਛੋਟੇ ਗੇਜ ਦੀਆਂ ਰੇਲ ਪਟਡ਼ੀਆਂ ਨੂੰ ਬ੍ਰਾਡ ਗੇਜ ਵਿੱਚ ਬਦਲਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
ਮੰਤਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ‘ਚ ਭਾਵੇਂ ਭੂਗੋਲਿਕ ਸਥਿਤੀ ਅਨੁਕੂਲ ਨਹੀਂ ਹੈ ਅਤੇ ਬਹੁਤੇ ਖੇਤਰ ਬਿਖਡ਼ੇ ਪੈਂਡਿਆਂ ਵਾਲੇ ਹਨ ਪਰ ਇਸ ਦੇ ਬਾਵਜੂਦ ਊਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲ ਸੰਪਰਕ ਪ੍ਰੋਜੈਕਟ ਦੇ ਕਟਡ਼ਾ-ਬਨਿਹਾਲ ਸੈਕਸ਼ਨ ਉੱਤੇ 95 ਕਿਲੋਮੀਟਰ ਲੰਮੀ ਰੇਲ ਪਟਡ਼ੀ ਵਿਛਾਉਣ ਦਾ ਕੰਮ ਬਹੁਤ ਤਸੱਲੀਬਖ਼ਸ਼ ਤਰੀਕੇ ਨਾਲ ਅੱਗੇ ਵਧ ਰਿਹਾ ਹੈ; ਇਸ ਸੈਕਸ਼ਨ ‘ਤੇ 35 ਕਿਲੋਮੀਟਰ ਦੀ ਦੂਰੀ ਤੱਕ ਸੁਰੰਗਾਂ ਵਿਛਾਉਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਦੀ ਨੂੰ ਸਮੁੱਚੇ ਭਾਰਤ ਨਾਲ ਜੋਡ਼ਨ ਵਾਲੀ ਇੱਕ ਮਹੱਤਵਪੂਰਨ ਰੇਲ-ਲਾਈਨ ਜਲੰਧਰ-ਜੰਮੂ ਹੈ; ਇਸ ਉੱਤੇ ਰੇਲਾਂ ਦੀ ਆਵਾਜਾਈ ਸੁਖਾਵੀਂ ਬਣਾਉਣ ਦਾ ਕੰਮ ਵੀ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ। ਸ੍ਰੀ ਸੁਰੇਸ਼ ਪ੍ਰਭੂ ਨੇ ਦੱਸਿਆ ਕਿ ਮਾਰਚ 2016 ਤੱਕ ਦੋ ਪੁਲਾਂ ਦਾ ਦੋਹਰੀਕਰਣ ਵੀ ਮੁਕੰਮਲ ਹੋ ਜਾਵੇਗਾ ਤੇ ਉਨ੍ਹਾਂ ਉੱਤੇ ਰੇਲ ਆਵਾਜਾਈ ਵੀ ਸ਼ੁਰੂ ਹੋ ਜਾਵੇਗੀ; ਜਦ ਕਿ ਬਾਕੀ ਦੇ ਦੋ ਪੁਲ ਵੀ 2016-17 ਤੱਕ ਮੁਕੰਮਲ ਹੋ ਜਾਣਗੇ।
ਯਾਤਰੀਆਂ ਦੀ ਪਸੰਦ ਦੇ ਸਥਾਨਕ ਖਾਣੇ ਉਪਲਬਧ ਹੋਣਗੇ
ਰੇਲ ਮੰਤਰੀ ਸ੍ਰੀ ਸੁਰੇਸ਼ ਪ੍ਰਭਾਕਰ ਪ੍ਰਭੂ ਨੇ ਅੱਜ ਸੰਸਦ ‘ਚ ਸਾਲ 2016-17 ਦਾ ਰੇਲ ਬਜਟ ਪੇਸ਼ ਕਰਦਿਆਂ ਕਿਹਾ ਕਿ ਆਈ.ਆਰ.ਸੀ.ਟੀ.ਸੀ. ਆਪਣੀਆਂ ਕੇਟਰਿੰਗ ਸੇਵਾਵਾਂ ਦੀ ਵਿਵਸਥਾ ਪੜਾਅਵਾਰ ਢੰਗ ਨਾਲ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਆਈ.ਆਰ.ਸੀ.ਟੀ. ਵੱਲੋਂ ਆਪਣੀਆਂ ਕੇਟਰਿੰਗ ਸੇਵਾਵਾਂ ਦੀ ਸ਼ੁਰੂਆਤ ਖਾਣੇ ਦੀ ਤਿਆਰੀ ਅਤੇ ਖਾਣੇ ਦੀ ਵੰਡ ਜਿਹੇ ਵਰਗੀਕਰਣ ਰਾਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਰੇਲ ਵਿਭਾਗ ਰੇਲ ਗੱਡੀਆਂ ਵਿੱਚ ਲਾਜ਼ਮੀ ਤੌਰ ਉੱਤੇ ਕੇਟਰਿੰਗ ਸੇਵਾਵਾਂ ਦੇਣ ਦੀ ਸੰਭਾਵਨਾ ‘ਤੇ ਗ਼ੌਰ ਕਰੇਗਾ। ਉਨ੍ਹਾਂ ਦੱਸਿਆ ਕਿ ਯਾਤਰੀਆਂ ਨੂੰ ਉਨ੍ਹਾਂ ਦੀ ਪਸੰਦ ਦੇ ਸਥਾਨਕ ਖਾਣੇ ਉਪਲਬਧ ਕਰਵਾਏ ਜਾਣਗੇ।
ਸ੍ਰੀ ਸੁਰੇਸ਼ ਪ੍ਰਭਾਕਰ ਪ੍ਰਭੂ ਨੇ ਦੱਸਿਆ ਕਿ ਈ-ਕੇਟਰਿੰਗ ਸੇਵਾਵਾਂ ਦਾ ਪਾਸਾਰ ਏ-1 ਤੇ ਏ ਸ਼੍ਰੇਣੀ ਦੇ 408 ਸਟੇਸ਼ਨਾਂ ਤੱਕ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਰੇਲ ਗੱਡੀਆਂ ਵਿੱਚ ਤਾਜ਼ਾ ਤੇ ਸਾਫ਼-ਸੁਥਰੇ ਭੋਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਆਈ.ਆਰ.ਸੀ.ਟੀ.ਸੀ. ਵੱਲੋਂ ਮਸ਼ੀਨਾਂ ਦੀ ਵਰਤੋਂ ਵਾਲੇ ਆਧੁਨਿਕ ਰਸੋਈਘਰਾਂ ਦੀ ਸਥਾਪਨਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੇ ਸਟੇਸ਼ਨਾਂ ਉੱਤੇ ਮੌਜੂਦਾ ਇਕਹਿਰੇ ਮੰਤਵ ਵਾਲੇ ਸਟਾਲਾਂ ਦੀ ਥਾਂ ਬਹੁ-ਉਦੇਸ਼ੀ ਸਟਾਲਾਂ ਦੀ ਨਵੀਂ ਨੀਤੀ ਲਾਗੂ ਕੀਤੀ ਜਾਵੇਗੀ।
ਰੇਲ ਮੰਤਰੀ ਨੇ ਦੱਸਆ ਕਿ ਕੇਟਰਿੰਗ ਇਕਾਈਆਂ ਵਿੱਚ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ, ਹੋਰ ਪੱਛੜੀਆਂ ਸ਼੍ਰੇਣੀਆਂ, ਔਰਤਾਂ, ਦਿੱਵਯਾਂਗ ਵਿਅਕਤੀਆਂ ਲਈ ਯਕੀਨੀ ਰਾਖਵੇਂਕਰਣ ਦਾ ਪ੍ਰਸਤਾਵ ਵੀ ਹੈ। ਸਥਾਨਕ ਮਾਲਕੀ ਅਤੇ ਸਸ਼ੱਕਤੀਕਰਣ ਦੀ ਉਸਾਰੀ ਲਈ ਸ੍ਰੀ ਸੁਰੇਸ਼ ਪ੍ਰਭੂ ਨੇ ਸਟੇਸ਼ਨਾਂ ਉੱਤੇ ਵਪਾਰਕ ਲਾਇਸੈਂਸ ਦੇਣ ਲਈ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਪਹਿਲ ਦੇਣ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਕਿਹਾ ਕਿ ਭਾਰਤੀ ਰੇਲ ਵਿਭਾਗ ਆਪਣੇ ਗਾਹਕਾਂ ਨੂੰ ਕੁੱਲਹੜਾਂ (ਕਸੋਰਿਆਂ)ਵਿੱਚ ਚਾਹ ਦੇਣ ਦੇ ਵਿਕਲਪ ਦੀ ਵਿਵਹਾਰਕਤਾ ਉੱਤੇ ਵੀ ਗ਼ੌਰ ਕਰ ਰਿਹਾ ਹੈ।

LEAVE A REPLY