5ਹੁਸ਼ਿਆਰਪੁਰ : ਡੇਰਾ ਸੱਚ ਖੰਡ ਬਲਾਂ ਦੇ ਗੱਦੀ ਨਸ਼ੀਨ ਸੰਤ ਬਾਬਾ ਨਿਰੰਜਨ ਦਾਸ ਜੀ ਨੂੰ ਬਨਾਰਸ ਵਿੱਚ ਗੁਰੂ ਰਵੀਦਾਸ ਜੀ ਦੇ ਮੰਦਿਰ ਦੇ ਦਰਸ਼ਨਾਂ ਲਈ ਜਾਣ ਤੋਂ ਰੋਕਣ ਦੇ ਵਿਰੋਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਦੀ ਸਖਤ ਸਬਦਾਂ ਵਿੱਚ ਨਿੰਦਾ ਕਰਦੇ ਹੋਏ ਸਰਬ ਸਾਂਝ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵਕ ਵਰਿਦੰਰ ਭੋਲਾ ਨੇ ਕਿਹਾ ਕਿ ਵਾਰਾਨਸੀ ਘਟਨਾ ਨੇ ਵਿਜੈ ਸਾਂਪਲਾ ਦਾ ਦਲਿਤ ਵਿਰੋਧੀ ਚੇਹਰਾ ਬੇ ਨਕਾਬ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਜਦ ਨਰਿਦੰਰ ਮੋਦੀ ਮੰਦਿਰ ਦੇ ਅੰਦਰ ਬੈਠੇ ਸਨ ਤਾਂ ਡੇਰਾ ਮੁੱਖੀ ਸੰਤ ਨਿਰੰਜਨ ਦਾਸ ਜੀ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ।
ਸ਼੍ਰੀ ਭੋਲਾ ਨੇ ਇਸ ਘਟਨਾ ਲਈ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੂੰ ਕਸੂਰਵਾਰ ਦੱਸਦਿਆਂ ਕਿਹਾ ਕਿ ਸਾਂਪਲਾ ਦਾ ਫਰਜ਼ ਬਣਦਾ ਸੀ ਕਿ ਉਹ ਸੰਤਾਂ ਨੂੰ ਸਨਮਾਨ ਪੂਰਵਕ ਅੰਦਰ ਲਿਜਾ ਕੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਵਾਉਂਦੇ ਪਰ ਸਾਂਪਲਾ ਨੇ ਇਹ ਜਾਣ ਬੁਝ ਕੇ ਨਹੀਂ ਕੀਤਾ, ਜਿਸ ਨਾਲ ਸਮੂਹ ਦੇਸ਼ ਵਾਸੀਆਂ ਤੇ ਵਿਸ਼ੇਸ਼ ਕਰ ਦਲਿਤ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਹਨ। ਉਨਾਂ ਕਿਹਾ ਕਿ ਵਿਜੈ ਸਾਂਪਲਾ ਨੇ ਜੋ ਗਹਿਰਾ ਜਖਮ ਦਲਿਤ ਭਾਈਚਾਰੇ ਨੂੰ ਦਿੱਤਾ ਹੈ। ਇਸ ਲਈ ਪ੍ਰਧਾਨ ਮੰਤਰੀ ਨੂੰ ਡੇਰਾ ਸੱਚ ਖੰਡ ਬਲਾਂ ਵਿਖੇ ਆ ਕੇ  ਮਾਫੀ ਮੰਗਣ ਅਤੇ ਦਲਿਤ ਵਿਰੋਧੀ ਵਿਜੈ ਸਾਂਪਲਾ ਨੂੰ ਮੰਤਰੀ ਮੰਡਲ ਤੋ ਤੁਰੰਤ ਬਰਖਾਸਤ ਕੀਤਾ ਜਾਵੇ। ਉਨਾਂ ਕਿਹਾ ਮੰਦਿਰ ਅੰਦਰ ਜਾਣ ਵਾਲੀ ਸੂਚੀ ਵਿੱਖੇ ਸੰਤ ਨਿਰੰਜਨ ਦਾਸ ਦਾ ਨਾਂ ਕਟਵਾਕੇ ਆਪਣੇ ਭਤੀਜੇ ਰੋਬਿਨ ਸਾਂਪਲਾ ਦਾ ਨਾਂ ਪਾ ਲਿਆ ਕਿ ਰੋਬਿਨ ਸਾਂਪਲਾ ਸੰਤਾਂ ਤੋਂ ਵੱਡੇ ਹਨ।
ਸ਼੍ਰੀ ਭੋਲਾ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਕਰ ਇੱਕ ਹਫਤੇ ਅਦੰਰ ਪ੍ਰਧਾਨ ਮੰਤਰੀ ਨੇ ਸੱਚ ਖੰਡ ਡੇਰਾ ਬੱਲਾ ਵਿੱਚ ਆ ਕੇ ਮਾਫੀ ਅਤੇ ਵਿਜੈ ਸਾਂਪਲਾ ਨੂੰ ਮੰਤਰੀ ਮੰਡਲ ਤੋਂ ਤੁਰੰਤ ਬਰਖਾਸਤ ਨਾ ਕੀਤਾ ਤਾਂ ਸਮੂਹ ਦਲਿਤ ਭਾਈਚਾਰੇ ਵਲੋ ਵਿਜੈ ਸਾਂਪਲਾ ਦਾ ਜਨਤਕ ਥਾਵਾਂ ਤੇ ਘਿਰਾਓ ਕੀਤਾ ਜਾਵੇਗਾ।
ਇਸ ਮੋਕੇ ਤੇ ਸੁਸਾਇਟੀ ਚੇਅਰਮੈਨ ਮਦਨ ਲਾਲ ਰਹਾਨੂੰ, ਮਹਿਦੰਰਪਾਲ, ਅਸ਼ੋਕ ਕੁਮਾਰ, ਜਤਿਦੰਰ ਕਮਾਰ, ਹਰੀ ਰਾਮ, ਰਾਮ ਲਾਲ, ਪਰਮਜੀਤ, ਬਲਵੀਰ ਸਿੰਘ, ਬੀਬੀ ਹਰਬੰਸ ਕੋਰ ਪ੍ਰਧਾਨ ਗੁਰੂ ਰਵਿਦਾਸ ਸਭਾ, ਇਦੰਰਜੀਤ ਕੁਮਾਰ ਹੀਰਾ, ਸ਼ਭਨਿੱਤ ਸਿੰਘ ਸ਼ਰਮਿਦੰਰ ਸਿੰਘ, ਸੱਤਵਿਦੰਰ ਸਿੰਘ, ਤਰਸੇਮ ਦੀਵਨਾ, ਵਿਨੋਦ ਕੋਸ਼ਲ, ਦਲਜੀਤ ਸਿੰਘ ਅਜਨੋਹਾ, ਗੁਰਜੀਤ ਸਿੰਘ ਥੇਹੜਾ ਦਸੂਹਾ, ਮਨਜੀਤ ਸਿੰਘ ਦਸੂਹਾ, ਪਰਦੀਪ ਕੁਮਾਰ ਆਦਿ ਹਾਜਰ ਸਨ।

LEAVE A REPLY