sports-newsਵੈਸਟ ਇੰਡੀਜ਼ ਕ੍ਰਿਕਟ ਬੋਰਡ (ਡਬਲਯੂ. ਆਈ. ਸੀ. ਬੀ.) ਨੇ ਭਾਰਤ ਵਿੱਚ 8 ਮਾਰਚ ਤੋਂ 3 ਅਪ੍ਰੈਲ ਵਿੱਚਾਲੇ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਡੈਰੇਨ ਬ੍ਰਾਵੋ ਦੀ ਜਗ੍ਹਾ ਖੱਬੇ ਹੱਥ ਦੇ ਬੱਲੇਬਾਜ਼ ਜਾਨਸਨ ਚਾਰਲਸ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।   ਬ੍ਰਾਵੋ ਨੇ ਪਿਛਲੇ ਹਫ਼ਤੇ ਹੀ ਬੋਰਡ ਵਲੋਂ ਪ੍ਰਸਤਾਵਿਤ ਕੇਂਦਰੀ ਕਰਾਰ ‘ਤੇ ਦਸਤਖਤ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੂੰ 15 ਮੈਂਬਰੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। 27 ਸਾਲਾ ਚਾਰਲਸ ਨੇ ਹੁਣ ਤਕ 23 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਉਸ ਨੇ ਆਪਣਾ ਆਖਰੀ ਮੈਚ ਪਿਛਲੇ ਸਾਲ ਨਵੰਬਰ ਵਿੱਚ ਸ਼੍ਰੀਲੰਕਾ ਵਿਰੁੱਧ ਖੇਡਿਆ ਸੀ। ਉਹ 2012 ਵਿੱਚ ਸ਼੍ਰੀਲੰਕਾ ਵਿੱਚ ਹੋਏ ਟੀ-20 ਵਿਸ਼ਵ ਕੱਪ ਵਿੱਚ ਜੇਤੂ ਟੀਮ ਦਾ ਮੈਂਬਰ ਸੀ। 2012 ਦੇ ਵਿਸ਼ਵ ਕੱਪ ਦੇ ਇਕ ਹੀ ਕੁਆਰਟਰ ਫ਼ਾਈਨਲ ਮੁਕਾਬਲੇ ਵਿੱਚ ਉਸ ਨੇ ਇੰਗਲੈਂਡ ਵਿਰੁੱਧ ਸ਼ਾਨਦਾਰ 84 ਦੌੜਾਂ ਬਣਾਈਆਂ ਸਨ।

LEAVE A REPLY