4ਆਪਣੇ ਅਭਿਨੈ ਨਾਲ ਲੱਖਾਂ ਕਰੋੜਾਂ ਦਿਲਾਂ ‘ਤੇ ਰਾਜ਼ ਕਰਨ ਵਾਲੇ ਅਦਾਕਾਰ ਸਲਮਾਨ ਖਾਨ ਨੂੰ ਫ਼ਿਲਮ ਪੁਰਸਕਾਰ ਸਮਾਰੋਹ ‘ਚ ਆਉਣਾ ਤਾਂ ਚੰਗਾ ਲੱਗਦਾ ਹੈ ਪਰ ਪੁਰਸਕਾਰ ਦੀ ਦੌੜ ‘ਚ ਉਹ ਖੁਦ ਨੂੰ ਬਾਹਰ ਰੱਖਣਾ ਚਾਹੁੰਦੇ ਹਨ। ਉਨ੍ਹਾਂ ਦਾ ਮੰਣਨਾ ਹੈ ਕਿ ਯੁਵਾ (ਨੌਜਵਾਨ) ਕਲਾਕਾਰਾਂ ਨੂੰ ਪੁਰਸਕਾਰ ਜਿੱਤਣ ਦਾ ਭਰਪੂਰ ਮੌਕਾ ਮਿਲਣਾ ਚਾਹੀਦਾ ਹੈ।
ਸਲਮਾਨ ਖਾਨ ਦੀ ਹਾਲ ਹੀ ‘ਚ ਆਈ ਫ਼ਿਲਮ ‘ਬਜਰੰਗੀ ਭਾਈਜਾਨ’ ਲਈ ਸਿਨੈ ਐਵਾਰਡ ‘ਚ ਸਭ ਤੋਂ ਵਧੀਆ ਅਦਾਕਾਰ ਦੇ ਪੁਰਸਕਾਰ ਨਾਲ ਸਮਮਾਨਿਤ ਕੀਤਾ ਗਿਆ ਹੈ। ਇਸ ਸਮਾਰੋਹ ‘ਚ ਸਲਮਾਨ ਨੇ ਕਿਹਾ,”ਦੂਸਰਿਆਂ ਨੂੰ ਪੁਰਸਕਾਰ ਪਾਉਂਦੇ ਦੇਖ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਪਰ ਮੇਰੀ ਜ਼ਿੰਦਗੀ ‘ਚ ਇਹ ਜ਼ਿਆਦਾ ਮਾਇਨੇ ਨਹੀਂ ਰੱਖਦਾ ਹੈ। ਮੈਨੂੰ ਪੁਰਸਕਾਰ ਸਮਾਰੋਹ ਪਸੰਦ ਹੈ ਕਿਉਂਕਿ ਉੱਥੇ ਪੂਰਾ ਫ਼ਿਲਮ ਜਗਤ ਜੁੜਦਾ ਹੈ। ਅਸੀਂ ਸਾਰੇ ਰੁਝੇ ਰਹਿੰਦੇ ਹਾਂ, ਇਸ ਲਈ ਪੁਰਸਕਾਰ ਸਮਾਰੋਹਾਂ ‘ਚ ਸਾਨੂੰ ਆਪਣੇ ਦੋਸਤਾਂ ਨਾਲ ਮਿਲਣ ਦਾ ਮੌਕਾ ਮਿਲਦਾ ਹੈ ਅਤੇ ਇਹ ਚੰਗਾ ਲੱਗਦਾ ਹੈ।” ਜ਼ਿਕਰਯੋਗ ਹੈ ਕਿ ਇਨ੍ਹਾਂ ਦਿਨਾਂ ‘ਚ ਸਲਮਾਨ ਆਪਣੀ ਆਉਣ ਵਾਲੀ ਫ਼ਿਲਮ ‘ਸੁਲਤਾਨ’ ਦੀ ਸ਼ੂਟਿੰਗ ‘ਚੇ ਰੁਝੇ ਹਨ, ਜਿਸ ‘ਚ ਉਹ ਅਤੇ ਅਨੁਸ਼ਕਾ ਸ਼ਰਮਾ ਪਹਿਲਵਾਨ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਅਲੀ ਅੱਬਾਸ ਜਫ਼ਰ ਨਿਰਦੇਸ਼ਿਤ ਇਹ ਫ਼ਿਲਮ ਈਦ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ।

LEAVE A REPLY