imagesਸਮੱਗਰੀ
2 ਕੱਪ ਕਣਕ ਦਾ ਆਟਾ
1 ਕੱਪ ਮੱਕੀ ਦੇ ਦਾਣੇ ਉਬਲੇ ਹੋਏ
1 ਪਿਆਜ਼ ਕੱਟਿਆ ਹੋਇਆ
2 ਹਰੀਆਂ ਮਿਰਚਾਂ ਬਰੀਕ ਕੱਟੀਆਂ ਹੋਈਆਂ
1/2 ਚਮਚ ਜ਼ੀਰਾ
1/2 ਚਮਚ ਚਾਟ ਮਸਾਲਾ
1/2 ਚਮਚ ਗਰਮ ਮਸਾਲਾ
1/4 ਕੱਪ ਤੇਲ
ਹਿੰਗ
ਬਣਾਉਣ ਦੀ ਵਿਧੀ
– ਸਭ ਤੋਂ ਪਹਿਲਾਂ ਆਟੇ ‘ਚ ਲੂਣ ਅਤੇ 2 ਚਮਚ ਤੇਲ ਪਾ ਆਟਾ ਗੁੰਨ੍ਹ ਲਓ ਅਤੇ ਅੱਧੇ ਘੰਟੇ ਲਈ ਗੀਲੇ ਕੱਪੜੇ ਨਾਲ ਢੱਕ ਕੇ ਵੱਖ ਰੱਖੋ ਦਿਓ।
-ਹੁਣ ਉਬਲੇ ਹੋਏ ਮੱਕੀ ਦੇ ਦਾਣਿਆਂ ਨੂੰ ਮਿਕਸ ਕਰੋ।
– ਕੜਾਹੀ ‘ਚ ਇੱਕ ਚਮਚ ਤੇਲ ਪਾ ਕੇ ਗਰਮ ਕਰੋ। ਫ਼ਿਰ ਇਸ ‘ਚ ਹਿੰਗ ਅਤੇ ਜ਼ੀਰਾ ਪਾ ਕੇ ਭੁੰਨ੍ਹ ਲਓ।
– ਜਦੋਂ ਜ਼ੀਰਾ ਚਟਕਣ ਲੱਗੇ ਤਾਂ ਉਸ ‘ਚ ਬਰੀਕ ਕੱਟਿਆ ਹੋਇਆ ਪਿਆਜ਼, ਹਰੀ ਮਿਰਚ ਅਤੇ ਪਿਸਿਆ ਹੋਇਆ ਮੱਕੀ ਦਾ ਪੇਸਟ ਪਾ ਕੇ ਸੁੱਕਾ ਹੋਣ ਤੱਕ ਭੁੰਨ੍ਹ ਲਓ।
– ਫ਼ਿਰ ਚਾਟ ਮਸਾਲਾ, ਗਰਮ ਮਸਾਲਾ ਅਤੇ ਲੂਣ ਪਾ ਮਿਲਾ ਦਿਓ।
– ਗੁੰਨ੍ਹੇ ਹੋਏ ਆਟੇ ਦੇ ਪੇੜੇ ਬਣਾਓ ਅਤੇ ਉਨ੍ਹਾਂ ਨੂੰ ਵੇਲ ਕੇ ਉਸ ‘ਚ ਕਾਰਨ ਦਾ ਮਿਸ਼ਰਣ ਭਰੋ।
-ਹੁਣ ਇਨ੍ਹਾਂ ਨੂੰ ਪੁਰਾਠੇ ਦੀ ਤਰ੍ਹਾਂ ਵੇਲ ਲਓ।
– ਤਵੇ ‘ਤੇ ਵੇਲੇ ਹੋਏ ਪਰੌਂਠੇ ਨੂੰ ਬਣਾਓ ਅਤੇ ਚੰਗੀ ਤਰ੍ਹਾਂ ਨਾਲ ਪਕਾਓ।
– ਗਰਮ-ਗਰਮ ਪੁਰੋਠੇ ਨੂੰ ਦਹੀਂ ਆਚਾਰ ਜਾ ਚਟਨੀ ਨਾਲ ਪਰੋਸੋ।

LEAVE A REPLY