sports-newsਮੁੰਬਈ: ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਕਿਹਾ ਹੈ ਕਿ ਉਸਦੇ ਤੇ ਸਲਾਮੀ ਜੋੜੀਦਾਰ ਰੋਹਿਤ ਸ਼ਰਮਾ ਵਿੱਚਾਲੇ ਕਾਫ਼ੀ ਚੰਗੀ ਸਮਝ ਹੈ ਤੇ ਉਸ ਨੂੰ ਉਮੀਦ ਹੈ ਕਿ ਉਸਦਾ ਤੇ ਰੋਹਿਤ ਦਾ ਕਰੀਅਰ ਵੀ ਸੌਰਭ ਗਾਂਗੁਲੀ ਤੇ ਸਚਿਨ ਤੇਂਦੁਲਕਰ ਦੀ ਤਰ੍ਹਾਂ ਹੀ ਸਫ਼ਲ ਹੋਵੇਗਾ। ਧਵਨ ਨੇ ਐਤਵਾਰ ਨੂੰ ਏਸ਼ੀਆ ਕੱਪ ਲਈ ਬੰਗਲਾਦੇਸ਼ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ, ”ਮੈਂ ਤੇ ਰੋਹਿਤ ਕਾਫ਼ੀ ਸਮੇਂ ਤੋਂ ਪਾਰੀ ਦੀ ਸ਼ੁਰੂਆਤ ਕਰ ਰਹੇ ਹਾਂ। ਅਸੀਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਨਾਲ ਸਮਝਦੇ ਹਾਂ। ਮੈਂ ਜਾਣਦਾ ਹਾਂ ਕਿ ਉਹ ਪਿੱਚ ‘ਤੇ ਕੀ ਕਰਨਾ ਚਾਹੁੰਦਾ ਹੈ। ਅਸੀਂ ਕਾਫ਼ੀ ਸਹਿਜ ਹਾਂ। ਸਾਡੇ ਕੋਲ ਕਾਫ਼ੀ ਸ਼ਾਟਾਂ ਹਨ, ਇਸ ਲਈ ਜੇਕਰ ਉਹ ਤੇਜ਼ ਖੇਡਦਾ ਹੈ ਤਾਂ ਮੈਂ ਸਟ੍ਰਾਈਕ ਰੋਟੇਟ ਕਰਨ ਦੀ ਭੂਮਿਕਾ ਨਿਭਾ ਸਕਦਾ ਹਾਂ।” ਸਲਾਮੀ ਬੱਲੇਬਾਜ਼ ਨੇ ਕਿਹਾ, ”ਜਿਵੇਂ ਸਚਿਨ ਤੇ ਸੌਰਭ ਦਾ ਪਾਰੀ ਆਗਾਜ਼ ਕਰਨ ਦਾ ਲੰਬਾ ਕਰੀਅਰ ਰਿਹਾ ਹੈ, ਸਾਡਾ ਕਰੀਅਰ ਵੀ ਅਜਿਹਾ ਹੀ ਹੋ ਸਕਦਾ ਹੈ। ਸ਼ਾਇਦ ਅਸੀਂ ਇਸ ਤੋਂ ਵੀ ਵੱਧ ਰਿਕਾਰਡ ਤੋੜ ਦੇਈਏ। ਨਿਸ਼ਚਿਤ ਇਸ ਨਾਲ ਸਾਡੇ ਦੋਵਾਂ ਨੂੰ ਅਤੇ ਦੇਸ਼ ਨੂੰ ਵੀ ਫ਼ਾਇਦਾ ਮਿਲੇਗਾ।”
ਇਸ ਤੋਂ ਪਹਿਲਾਂ ਰੋਹਿਤ ਨੇ ਵੀ ਤੇਂਦੁਲਕਰ-ਗਾਂਗੁਲੀ ਦੀ ਜੋੜੀ ਵਾਂਗ ਸਫ਼ਲਤਾ ਦੋਹਰਾਉਣ ਦੀ ਗੱਲ ਕਹੀ ਸੀ। 30 ਸਾਲਾ ਧਵਨ ਨੇ ਕਿਹਾ, ”ਦੌੜਾਂ ਬਣਾਉਣ ਦੇ ਸਮੇਂ ਮੈਂ ਉਸਦਾ ਪੂਰਾ ਮਜ਼ਾ ਲੈਂਦਾ ਹਾਂ। ਮੈਂ ਆਸਟ੍ਰੇਲੀਆ ਤੇ ਸ਼੍ਰੀਲੰਕਾ ਵਿਰੁੱਧ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਆਪਣੇ ਇਸ ਪ੍ਰਦਰਸ਼ਨ ਨੂੰ ਏਸ਼ੀਆ ਕੱਪ ਵਿੱਚ ਵੀ ਜਾਰੀ ਰੱਖਾਂ।”

LEAVE A REPLY