4ਨਵੀਂ ਦਿੱਲੀ: ਆਪਣੇ ਸੰਨਿਆਸ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਤੋਂ ਪ੍ਰੇਸ਼ਾਨ ਟੀਮ ਇੰਡੀਆ ਦੇ ਸੀਮਤ ਓਵਰਾਂ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਐਤਵਾਰ ਨੂੰ ਏਸ਼ੀਆ ਕੱਪ ਲਈ ਬੰਗਲਾਦੇਸ਼ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ਹਰੇਕ ਮੰਚ ‘ਤੇ ਉਸ ਤੋਂ ਇਸੇ ਤਰ੍ਹਾਂ ਦੇ ਸਵਾਲ ਕੀਤੇ ਜਾਣ ਨਾਲ ਉਸ ਦਾ ਜਵਾਬ ਨਹੀਂ ਬਦਲੇਗਾ ਤੇ ਉਹ ਲੰਬੇ ਸਮੇਂ ਤਕ ਖੇਡਣਾ ਜਾਰੀ ਰੱਖੇਗਾ।
ਧੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿਹਾ, ”ਜੇਕਰ ਮੈਂ ਕੋਈ ਗੱਲ ਇਕ ਮਹੀਨੇ ਜਾਂ 15 ਦਿਨ ਪਹਿਲਾਂ ਕਹੀ ਤਾਂ ਮੇਰਾ ਉਸ ਨੂੰ ਲੈ ਕੇ ਜਵਾਬ ਉਹੀ ਰਹੇਗਾ। ਇਹ ਮਾਇਨੇ ਨਹੀਂ ਰੱਖਦਾ ਕਿ ਮੈਂ ਕਿੱਥੇ ਬੋਲ ਰਿਹਾ ਹਾਂ। ਜਵਾਬ ਤਦ ਵੀ ਇਕੋ ਜਿਹਾ ਹੀ ਹੋਵੇਗਾ। ਇਹ ਇਸੇ ਤਰ੍ਹਾਂ ਨਾਲ ਹੈ ਜਿਵੇਂ ਕੋਈ ਪੁੱਛੇ ਕਿ ਤੁਹਾਡਾ ਨਾਂ ਕੀ ਹੈ ਤੇ ਮੈਂ ਕਹਾਂਗਾ ਕਿ ਮਹਿੰਦਰ ਸਿੰਘ ਧੋਨੀ। ਇਹ ਕਾਫ਼ੀ ਸਮੇਂ ਤਕ ਇਕੋ ਜਿਹਾ ਹੀ ਰਹੇਗਾ ਜਦੋਂ ਤਕ ਤੁਸੀਂ ਮੈਨੂੰ ਨਵਾਂ ਸਵਰੂਪ ਨਹੀਂ ਦਿੰਦੇ ਹੋ।”
ਧੋਨੀ ਨੇ ਦਸੰਬਰ 2014 ਵਿੱਚ ਆਸਟ੍ਰੇਲੀਆ ਵਿਰੁੱਧ ਲੜੀ ਦੌਰਾਨ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।
ਟੀਮ ਇੰਡੀਆ ਦੇ ਕਪਤਾਨ ਨੇ ਕਿਹਾ, ”ਤੁਸੀਂ ਮੈਨੂੰ ਪੱਤਰ ਜਾਂ ਪ੍ਰਾਰਥਨਾ ਭੇਜੋ। ਜੇਕਰ ਤੁਸੀਂ ਆਜ਼ਾਦ ਹੋ ਤਾਂ ਫ਼ਿਰ ਸਾਰੇ ਤਰ੍ਹਾਂ ਦੇ ਸਵਾਲ ਕਰਨਾ ਸਹੀ ਨਹੀਂ ਹੈ। ਹਰ ਕਿਸੇ ਨੂੰ ਇਸ ਗੱਲ ਦਾ ਮੁਲਾਂਕਣ ਕਰਨ ਦੀ ਆਜ਼ਾਦੀ ਹੈ ਕਿ ਕੀ ਕਰਨਾ ਚਾਹੀਦਾ ਹੈ ਤੇ ਅਜਿਹਾ ਕਿਉਂ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਕਿਸੇ ਨੂੰ ਸਵਾਲ ਪੁੱਛਣ ਦਾ ਮੰਚ ਮਿਲਿਆ ਹੋਇਆ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਹੀ ਸਵਾਲ ਦੁਹਰਾਉਂਦੇ ਰਹੋ।

LEAVE A REPLY