sports-newsਭਾਰਤੀ ਸਾਬਕਾ ਕਪਤਾਨ ਰਾਹੁਲ ਦ੍ਰਵਿੜ ਆਈ. ਪੀ. ਐੱਲ. 2016 ‘ਚ ਦਿੱਲੀ ਡੇਅਰਡੇਵਿਲਸ ਨਾਲ ਜੁੜ ਸਕਦੇ ਹਨ। ਉਹ ਟੀਮ ‘ਚ ਸਲਾਹਕਾਰ ਦੀ ਜ਼ਿੰਮੇਵਾਰੀ ਨਿਭਾਅ ਸਕਦੇ ਹਨ। ਇਹ ਮਹਾਨ ਖਿਡਾਰੀ ਪਿਛਲੇ ਸਾਲ ਰਾਜਸਥਾਨ ਨਾਲ ਜੁੜਿਆ ਹੋਇਆ ਸੀ ਪਰ ਇਹ ਟੀਮ 2 ਸਾਲ ਲਈ ਬੈਨ ਹੋ ਚੁੱਕੀ ਹੈ। ਦਿੱਲੀ ਡੇਅਰਡੇਵਿਲਸ ਪ੍ਰਬੰਧਨ ਦੀ ਸਲਾਹਕਾਰ ਦੇ ਅਹੁਦੇ ਲਈ ਦ੍ਰਵਿੜ ਨਾਲ ਗੱਲਬਾਤ ਚੱਲ ਰਹੀ ਹੈ।
ਦ੍ਰਵਿੜ ਦਾ ਭਾਰਤ-ਏ ਅਤੇ ਅੰਡਰ-19 ਟੀਮ ਦੇ ਕੋਚ ਦੇ ਰੂਪ ‘ਚ ਲੰਬਾ ਸਫ਼ਰ ਅੰਡਰ-19 ਵਿਸ਼ਵ ਕੱਪ ਦੇ ਨਾਲ ਖਤਮ ਹੋ ਚੁੱਕਾ ਹੈ, ਜਿਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਉਹ ਇਸ ਨਵੀਂ ਜ਼ਿੰਮੇਵਾਰੀ ਨੂੰ ਸਵੀਕਾਰ ਕਰ ਸਕਦੇ ਹਨ। ਡੇਅਰਡੇਵਿਲਸ ਸੂਤਰਾਂ ਮੁਤਾਬਕ ਦ੍ਰਵਿੜ ਇਹ ਅਹੁਦਾ ਸੰਭਾਲਨ ਦੇ ਚਾਹਵਾਨ ਹਨ ਪਰ ਉਹ ਲਾਈਫ਼ ਟਾਈਮ ਕੋਚ ਦਾ ਅਹੁਦਾ ਨਹੀਂ ਸੰਭਾਲਨਾ ਚਾਹੁੰਦੇ ਕਿਉਂਕਿ ਉਹ ਆਪਣੇ ਪਰਿਵਾਰ ਨਾਲ ਵੀ ਸਮਾਂ ਬਿਤਾਉਣਾ ਚਾਹੁੰਦੇ ਹਨ।ਡੇਅਰਡੇਵਿਲਸ ਵਲੋਂ ਇਸ ਦਾ ਐਲਾਨ 15 ਦਿਨਾਂ ਦੇ ਅੰਦਰ ਕੀਤੇ ਜਾਣ ਦੀ ਸੰਭਾਵਨਾ ਹੈ। ਟੀਮ ਪ੍ਰਬੰਧਨ ਹੋਰ ਵੀ ਕਈ ਨਾਂ ‘ਤੇ ਵਿੱਚਾਰ ਕਰ ਰਿਹਾ ਹੈ। ਦਿੱਲੀ ਟੀਮ ਨੇ ਇਸ ਸਾਲ ਰਾਜਸਥਾਨ ਰਾਇਲਸ ਦੇ ਕਰੁਣ ਨਾਇਰ, ਸੰਜੂ ਸੈਮਸਨ ਅਤੇ ਕ੍ਰਿਸ ਮੋਰਿਸ ਨੂੰ ਵਧੀਆ ਕੀਮਤ ‘ਤੇ ਆਪਣੇ ਨਾਲ ਜੋੜਿਆ ਹੈ।

LEAVE A REPLY