2ਮੀਰਪੁਰ  : ਏਸ਼ੀਆ ਕੱਪ ਟੀ-20 ਦੇ ਮੌਜੂਦਾ ਟੂਰਨਾਮੈਂਟ ਵਿਚ ਭਲਕੇ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਬੰਗਲਾਦੇਸ਼ ਦੇ ਮੀਰਪੁਰ ਸਟੇਡੀਅਮ ਵਿਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਵਿਚ ਭਾਰਤ ਦਾ ਇਹ ਦੂਸਰਾ ਮੈਚ ਹੈ, ਜਦੋਂ ਕਿ ਪਾਕਿਸਤਾਨੀ ਟੀਮ ਆਪਣਾ ਪਹਿਲਾ ਮੈਚ ਖੇਡਣ ਲਈ ਮੈਦਾਨ ਵਿਚ ਉਤਰੇਗੀ।
ਜ਼ਿਕਰਯੋਗ ਹੈ ਕਿ ਭਾਰਤ ਨੇ ਆਪਣਾ ਪਹਿਲਾ ਮੈਚ ਮੇਜ਼ਬਾਨ ਬੰਗਲਾਦੇਸ਼ ਖਿਲਾਫ਼ 45 ਦੌੜਾਂ ਨਾਲ ਜਿੱਤਿਆ ਸੀ। ਇਸ ਮੈਚ ਨੂੰ ਜਿੱਤਣ ਉਪਰੰਤ ਟੀਮ ਇੰਡੀਆ ਦੇ ਹੌਸਲੇ ਬੁਲੰਦ ਹਨ। ਦੂਸਰੇ ਪਾਸੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਸ ਮੈਚ ਨੂੰ ਲੈ ਕੇ ਕ੍ਰਿਕਟ ਪ੍ਰੇਮੀਆਂ ਵਿਚ ਭਾਰੀ ਰੋਮਾਂਚ ਹੈ। ਹਰ ਵਾਰ ਦੀ ਤਰ੍ਹਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਮੈਚ ਵੀ ਬੇਹੱਦ ਦਿਲਚਸਪ ਰਹਿਣ ਦੀ ਉਮੀਦ ਹੈ।

LEAVE A REPLY